Sunday, April 5, 2026

 ਨਵਾਂ ਨਾਨਕਸ਼ਾਹੀ ਕੈਲੰਡਰ ਇੱਕ ਸਾਲ ਬਾਅਦ- ਕਮੇਟੀ ਦਾ ਗਠਨ

ਪੰਜ ਸਿੰਘ ਸਾਹਿਬਾਨ ਵਲੋਂ ਇੱਕਤਰਤਾ ‘ਚ ਲਿਆ ਫੈਸਲਾ

G. Gurbachan Singh

ਅੰਮ੍ਰਿਤਸਰ, 9 ਮਾਰਚ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਸੁਲਝਾਉਣ ਲਈ ਇੱਕ ਕਮੇਟੀ ਦੇ ਗਠਨ ਦਾ ਫੈਸਲਾ ਕੀਤਾ ਗਿਆ ਹੈ।ਜਿਸ ਵਿੱਚ ਤਖਤ ਸਾਹਿਬਾਨ ਤੋਂ ਇੱਕ-ਇੱਕ ਨੁਮਾਇੰਦੇ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਦੋ ਤੇ ਦਿੱਲੀ ਸਿੱਖ ਗੁਰਦਆਰਾ ਕਮੇਟੀ ਦਾ ਇੱਕ, ਵਿਦੇਸ਼ਾਂ ਜਿਵੇਂ ਅਮਰੀਕਾ, ਇੰਗਲੈਂਡ, ਕਨੇਡਾ, ਆਸਟਰੇਲੀਆ ਤੇ ਯੂਰਪ ਤੋਂ ਸਿੱਖਾਂ ਦਾ ਇੱਕ-ਇੱਕ ਨੁਮਾਇੰਦਾ, ਨਿਰਮਲ ਭੇਖ ਤੋਂ ਇੱਕ, ਸੰਤ ਸਮਾਜ ਤੋਂ ਦੋ ਅਤੇ ਨਿਹੰਗ ਸਿੰਘ ਜਥੇਬੰਦੀਆਂ ਤੋਂ ਇੱਕ ਨੁਮਾਇੰਦਾ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇਗਾ।ਇਸੇ ਤਰਾਂ ਸਿੱਖ ਵਿਦਵਾਨਾਂ ਵਿੱਚ ਪਹਿਲੇ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ, ਕਰਨਲ ਸੁਰਜੀਤ ਸਿੰਘ ਨਿਸ਼ਾਨ, ਡਾ. ਅਨੁਰਾਗ ਸਿੰਘ ਲੁਧਿਆਣਾ ਅਤੇ ਗਿਆਨੀ ਗੁਰਚਰਨਜੀਤ ਸਿੰਘ ਲਾਂਬਾ ਅਮਰੀਕਾ ਇਸ ਕਮੇਟੀ ਦੇ ਮੈਂਬਰ ਹੋਣਗੇ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਵਿੱਚ ਵਿਚਾਰ ਉਪਰੰਤ ਬਣਾਈ ਜਾਣ ਵਾਲੀ ਇਹ ਕਮੇਟੀ ਸਿੱਖ ਇਤਿਹਾਸ ਦੀ ਰੌਸ਼ਨੀ ‘ਚ ਕੈਲੰਡਰ ਦਾ ਮਸਲਾ ਇੱਕ ਸਾਲ ਦੇ ਸਮੇਂ ਵਿੱਚ ਵਿਚਾਰ ਕੇ 1 ਪੋਹ (ਮਾਰਚ 2016) ਤੱਕ ਆਪਣੀ ਰਿਪੋਰਟ ਦੇਵੇਗੀ।ਅੱਜ ਦੀ ਇਕੱਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੈਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਸ਼ਾਮਲ ਹੋਏ।
ਕੈਲੰਡਰ ਦੇ ਮਾਮਲੇ ‘ਤੇ ਕਮੇਟੀ ਦਾ ਗਠਨ ਕਰ ਦੇਣ ਨਾਲ ਜਿਥੇ ਇਸ ਦੁਵਿਧਾ ਨੂੰ ਵਿਰਾਮ ਲੱਗ ਗਿਆ ਹੈ, ਉਥੇੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪੈ ਗਿਆ ਹੈ।ਜਦ ਤੱਕ ਇਸ ਮਸਲੇ ਦਾ ਅੰਤਿਮ ਫੈਸਲਾ ਨਹੀ ਹੋ ਜਾਂਦਾ ਤਦ ਤੱਕ ਸ਼੍ਰੋਮਣੀ ਕਮੇਟੀ ਵਲੋਂ ਨਵਾਂ ਕੈਲੰਡਰ ਜਾਰੀ ਕਰੇਗੀ, ਜਿਸ ਮੁਤਾਬਿਕ ਦਿਨ ਤਿਓਹਾਰ ਮਨਾਏ ਜਾਣਗੇ।ਜਿਕਰਯੋਗ ਹੈ ਕਿ ਇਸ ਵਕਤ ਦੋ ਧਿਰਾਂ ਵਿਚੋਂ ਇੱਕ ਧਿਰ 2003 ਦੇ ਨਾਨਕਸ਼ਾਹੀ ਕੈਲੰਡਰ ਤੇ ਦੂਜੀ ਬਿਕਰਮੀ ਕੈਲੰਡਰ ਦੇ ਹੱਕ ਵਿੱਚ ਹੈ ਅਤੇ ਪਾਵਨ ਸਿੱਖ ਦਿਨ ਤਿਓਹਾਰ ਮਨਾਉਣ ਲਈ ਸਿੱਖ ਦੁਵਿਧਾ ਵਿੱਚ ਹਨ ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply