Friday, September 11, 2026

ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਅਧਿਆਪਕ ਸੰਦੀਪ ਕੁਮਾਰ ਨੇ ਤੋੜਿਆ ਦਮ-ਵਪਾਰ ਮੰਡਲ ਵਲੋਂ ਅੱਜ ਬਾਜ਼ਾਰ ਬੰਦ

PPN0903201515

ਫਾਜ਼ਿਲਕਾ, 9 ਮਾਰਚ (ਵਨੀਤ ਅਰੋੜਾ) – ਲੁਟੇਰਿਆਂ ਹੱਥੋਂ ਵਪਾਰੀ ਨੂੰ ਬਚਾਉਂਦਿਆਂ ਜ਼ਖ਼ਮੀ ਹੋਏ ਅਧਿਆਪਕ ਸੰਦੀਪ ਕੁਮਾਰ ਨੇ ਜ਼ਿੰਦਗੀ ਮੌਤ ਦੀ ਲੜਾਈ ਲੜਦਿਆਂ ਅੱਜ ਆਖ਼ਿਰ ਦਮ-ਤੋੜ ਹੀ ਦਿੱਤਾ।15 ਫਰਵਰੀ ਰਾਤ ਨੂੰ ਦੇਸੀ ਦਵਾਈਆਂ ਦੇ ਇੱਕ ਵਪਾਰੀ ਨੂੰ ਲੁਟੇਰਿਆਂ ਹੱਥੋਂ ਬਚਾਉਂਦਿਆਂ ਅਧਿਆਪਕ ਸੰਦੀਪ ਕੁਮਾਰ ਲੁਟੇਰਿਆਂ ਦੀ ਗੋਲੀ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਲੁਧਿਆਣਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ।ਜਿਥੇ ਉਸ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਦਮ ਤੋੜ ਦਿੱਤਾ।15 ਫਰਵਰੀ ਸ਼ਾਮ ਨੂੰ ਸਥਾਨਕ ਚੌਂਕ ਘੰਟਾਘਰ ਦੇ ਨੇੜੇ ਦੇਸੀ ਦਵਾਈਆਂ ਦੁਕਾਨ ਦਾ ਮਾਲਕ ਬ੍ਰਹਮਾ ਦੱਤ ਜਦ ਰਾਤ ਨੂੰ ਦੁਕਾਨ ਬੰਦ ਕਰਕੇ ਆਪਣੇ ਘਰ ਦਾਖ਼ਲ ਹੋਣ ਲੱਗਾ ਤਾਂ ਲੁਟੇਰਿਆਂ ਨੇ ਬ੍ਰਹਮਾ ਦੱਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ।ਗੁਆਂਢ ਵਿੱਚ ਖੜੇ ਅਧਿਆਪਕ ਸੰਦੀਪ ਕੁਮਾਰ ਨੇ ਬ੍ਰਹਮਾ ਦੱਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਅਧਿਆਪਕ ਸੰਦੀਪ ਕੁਮਾਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਅਤੇ ਡਾਕਟਰਾਂ ਨੇ ਉਸ ਨੂੰ ਬਾਹਰ ਰੈਫ਼ਰ ਕਰ ਦਿੱਤਾ।15 ਫਰਵਰੀ ਰਾਤ ਤੋਂ ਹੀ ਉਸ ਦਾ ਇਲਾਜ ਲੁਧਿਆਣਾ ਵਿਖੇ ਚੱਲ ਰਿਹਾ ਸੀ। ਫ਼ਾਜ਼ਿਲਕਾ ਇਲਾਕੇ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਅਧਿਆਪਕ ਸੰਦੀਪ ਕੁਮਾਰ ਦੀ ਜ਼ਿੰਦਗੀ ਬਚਾਉਣ ਲਈ ਉਸ ਦੀ ਆਰਥਿਕ ਸਹਾਇਤਾ ਵੀ ਕੀਤੀ ਸੀ ਪਰ ਸਰੀਰ ਵਿੱਚੋਂ ਗੋਲੀ ਨਾ ਨਿਕਲਣ ਕਾਰਨ ਉਸ ਦੀ ਮੌਤ ਹੋ ਗਈ।ਜ਼ਿਕਰਯੋਗ ਹੈ ਕਿ ਮ੍ਰਿਤਕ ਅਧਿਆਪਕ ਸੰਦੀਪ ਕੁਮਾਰ ਦੀ ਕੁੱਝ ਸਮਾਂ ਪਹਿਲਾ ਹੀ ਸ਼ਾਦੀ ਹੋਈ ਸੀ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply