Saturday, September 12, 2026

ਪੁਲਸ ਪਬਲਿਕ ਸਾਂਝ ਵਧਾਉਣ ਲਈ ਸਥਾਪਿਤ ਕੀਤੇ ਗਏ ਸਾਂਝ ਕੇਂਦਰ – ਖੇੜਾ

ਫਾਜ਼ਿਲਕਾ, 12 ਮਾਰਚ (ਵਨੀਤ ਅਰੋੜਾ) – ਜਿਲ੍ਹਾ ਪੁਲਸ ਮੁੱਖੀ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜਿਲ੍ਹਾ ਕਮਿਊਨਿਟੀ ਪੁਲਸ ਅਫਸਰ ਰਵੀ ਖੇੜਾ ਨੇ ਜਿਲ੍ਹਾ ਕਮਿਊਨਿਟੀ ਦਫਤਰ ਵਿਖੇ ਸਾਂਝ ਕੇਂਦਰਾਂ ਦੇ ਸਟਾਫ ਅਤੇ ਮੈਂਬਰਾ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿਚ ਉਨ੍ਹਾਂ ਨੇ ਮੈਂਬਰਾਂ ਨਾਲ ਪੁਲਸ ਤੇ ਪਬਲਿਕ ਵਿਚ ਸਾਂਝ ਵਧਾਉਣ ਤੇ ਵਿਚਾਰ ਕੀਤਾ।

ਪਬਲਿਕ ਨਾਲ ਕੀਤੀ ਚਰਚਾ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਲਸ ਅਤੇ ਪਬਲਿਕ ਵਿਚਾਲੇ ਨੇੜਤਾ ਵਧਾਉਣ ਲਈ ਸਾਂਝ ਕੇਂਦਰ ਸਥਾਪਿਤ ਕੀਤੇ ਹੋਏ ਹਨ। ਹਰੇਕ ਸਾਂਝ ਕੇਂਦਰ ਵਿਚ ਵੱਖ-ਵੱਖ ਸੰਸਥਾਵਾ ਦੇ ਮੈਂਬਰਾਂ ਦੀਆਂ ਕਮੇਟੀਆਂ ਬਣਾਈਆ ਹੋਈਆਂ ਹਨ। ਸਾਂਝ ਕੇਂਦਰ ਇਨ੍ਹਾਂ ਕਮੇਟੀਆ ਦੀ ਦੇਖ-ਰੇਖ ਵਿਚ ਚੱਲ ਰਹੇ ਹਨ, ਉਨ੍ਹਾਂ ਕਿਹਾ ਕਿ ਪੁਲਸ ਅਤੇ ਪਬਲਿਕ ਚਿਵਾਲੇ ਦੂਰੀ ਨੂੰ ਮਿਟਾਉਣ ਅਤੇ ਨੇੜਤਾ ਬਣਾਉਣ ਲਈ ਹਰ ਪੱਖੋ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਮੌਕੇ ਜਿਲ੍ਹਾ ਇੰਚਾਰਜ ਐਂਟੀ ਫਰਾਡ ਅਤੇ ਵੋਮੇਨ ਵਿੰਗ ਦੇ ਇੰਸਪੈਕਟਰ ਰਣਜੀਤ ਸਿੰਘ, ਇੰਸਪੈਕਟਰ ਹਰਜਿੰਦਰ ਸਿੰਘ, ਫਾਜਿਲਕਾ ਸਾਂਝ ਕੇਂਦਰ ਇੰਚਾਰਜ ਏਐਸਆਈ ਮਲਕੀਤ ਸਿੰਘ, ਦਰਸ਼ਨ ਸਿੰਘ, ਬੱਘਾ ਸਿੰਘ, ਮੁਲਕ ਰਾਜ, ਜਸਵੰਤ ਸਿੰਘ, ਖੁਸ਼ਹਾਲ ਚੰਦ, ਪਰਮਿੰਦਰ ਸਿੰਘ ਤੇ ਕਮੇਟੀ ਮੈਂਬਰ ਅਸ਼ੋਕ ਕੁਮਾਰ, ਕ੍ਰਿਸ਼ਨ ਲਾਲ, ਮਦਨ ਲਾਲ, ਰਿਤੇਸ਼ ਗਗਨੇਜਾ, ਸਤਿੰਦਰ ਬੱਤਰਾ, ਰਜੀਵ ਦਹੂਜਾ, ਰਜੀਵ ਛਾਬੜਾ, ਸੁਭਾਸ਼ ਅਰੋੜਾ, ਨਰੇਸ਼ ਕੁਮਾਰ, ਨਵੀਨ ਕੁਮਾਰ, ਸੁਰਿੰਦਰ ਕੁਮਾਰ, ਪਾਲ ਚੰਦ ਧੂੜੀਆ, ਹਰਨੇਕ ਸਿੰਘ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply