Sunday, April 5, 2026

ਸਰਹੱਦੀ ਖੇਤਰ ਦੇ ਵਿਕਾਸ ਲਈ ਦਿਲੀ ਤੋਂ ਉਚ ਪੱਧਰੀ ਟੀਮ ਅੰਮ੍ਰਿਤਸਰ ਪੁੱਜੀ

ਖੇਡਾਂ ਅਤੇ ਹੁਨਰਮੰਦ ਸਿੱਖਿਆ ‘ਤੇ ਦਿੱਤਾ ਜਾਵੇਗਾ ਜ਼ੋਰ-ਮਕਵਾਨਾ

PPN1403201503ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਸਰਹੱਦੀ ਖੇਤਰ ਦੇ ਵਿਕਾਸ ਲਈ ਨਵੀਆਂ ਸਕੀਮਾਂ ਘੜਨ ਤੋਂ ਪਹਿਲਾਂ ਇਸ ਖੇਤਰ ਨਾਲ ਵਾਹ ਪੈਣ  ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਰੈਅ ਲੈਣ ਲਈ ਦਿੱਲੀ ਤੋਂ ਵਿਸ਼ੇਸ਼ ਉਚ ਪੱਧਰੀ ਟੀਮ ਅੱਜ ਜੁਇੰਟ ਸੈਕਟਰੀ ਬਾਰਡਰ ਮੈਨਜਮੈਂਟ ਸ੍ਰੀ ਹਿਤੇਸ਼ ਕੁਮਾਰ ਐਸ ਮਕਵਾਨਾ ਦੀ ਅਗਵਾਈ ਹੇਠ ਅੰਮ੍ਰਿਤਸਰ ਪੁੱਜੀ।ਉਨਾਂ ਨਾਲ ਡਿਪਟੀ ਸੈਕਟਰੀ ਅਮਿਤ ਨਿਰਮਲ ਅਤੇ ਹੋਰ ਅਧਿਕਾਰੀ ਵੀ ਨਾਲ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਇਸ ਟੀਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੀ ਆਇਆਂ ਕਿਹਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਸਰਹੱਦੀ ਬਲਾਕਾਂ ਅਟਾਰੀ, ਅਜਨਾਲਾ ਅਤੇ ਚੋਗਾਵਾਂ ਵਿਚ ਚੱਲਦੇ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਦੀ ਕਾਰਗੁਜ਼ਾਰੀ ਬਾਰੇ ਦੱਸਿਆ। ਟੀਮ ਨੇ ਡਿਪਟੀ ਕਮਿਸ਼ਨਰ ਦਫਤਰ ਵਿਚ ਸਰਹੱਦੀ ਖੇਤਰ ਦੇ ਵਿਕਾਸ ਪ੍ਰੋਗਰਾਮ ਨੂੰ ਚਲਾ ਰਹੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਚੱਲ ਰਹੀ ਸਕੀਮਾਂ ਵਿਚ ਬਦਲਾਅ ਕਰਨ ਲਈ ਅਧਿਕਾਰੀਆਂ ਕੋਲੋਂ ਸੁਝਾਅ ਲਏ।
ਇਸ ਮੌਕੇ ਸੰਬੋਧਨ ਕਰਦੇ ਸ੍ਰੀ ਮਕਵਾਨਾ ਨੇ ਕਿਹਾ ਕਿ ਬਾਰਡਰ ਏਰੀਆ ਵਿਕਾਸ ਪ੍ਰੋਗਰਾਮ ਵਿਚ 1986 ਤੋਂ ਚੱਲ ਰਿਹਾ ਪ੍ਰੋਗਰਾਮ ਬਦਲਣ ਦੀ ਲੋੜ ਸਮਝਦੇ ਹੋਏ ਇਹ ਸੁਝਾਅ ਲੈਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਕਿਉਂਕਿ ਉਸ ਵੇਲੇ ਅਤੇ ਹੁਣ ਦੀਆਂ ਲੋੜਾਂ ਵਿਚ ਕਾਫੀ ਫਰਕ ਆ ਚੁੱਕਾ ਹੈ।ਉਨਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਸਰਹੱਦੀ ਖੇਤਰ ਦੇ ਵਿਕਾਸ ਦੇ ਨਾਲ-ਨਾਲ ਇਥੇ ਰਹਿ ਰਹੇ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਵਿਕਾਸ ਦੇ ਕੰਮ ਕੀਤੇ ਜਾਂਦੇ ਹਨ ਅਤੇ ਕੇਂਦਰ ਰਾਜ ਸਰਕਾਰਾਂ ਨੂੰ ਲੋੜੀਂਦਾ ਫੰਡ ਇਸ ਪ੍ਰੋਗਰਾਮ ਤਹਿਤ ਦਿੰਦਾ ਹੈ,ਜੋ ਉਹ ਖੇਤਰ ਦੀ ਤਰਜੀਹ ਅਨੁਸਾਰ ਵਰਤਦੇ ਹਨ। ਉਨਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਸਰਹੱਦੀ ਖੇਤਰ ਵਿਚ ਮੁੱਢਲੇ ਢਾਂਚੇ ਦੇ ਵਿਕਾਸ, ਜਿਸ ਵਿਚ ਸੜਕਾਂ ਤੇ ਸਕੂਲਾਂ ਆਦਿ ਦਾ ਨਿਰਮਾਣ ਆਦਿ ਸ਼ਾਮਿਲ ਹਨ, ਦੇ ਨਾਲ-ਨਾਲ ਨੌਜਵਾਨਾਂ ਨੂੰ ਹੁਨਰਮੰਦ ਸਿੱਖਿਆ ਦਿੱਤੀ ਜਾਵੇ ਅਤੇ ਖੇਤੀ ਦੇ ਨਾਲ-ਨਾਲ ਹੋਰ ਧੰਦੇ ਵੀ ਚਲਾਉਣ ਨੂੰ ਤਰਜੀਹ ਦਿੱਤੀ ਜਾਵੇ।ਉਨਾਂ ਕਿਹਾ ਕਿ ਵੇਖਿਆ ਗਿਆ ਹੈ ਕਿ ਇਸ ਫੰਡ ਦਾ 60 ਤੋਂ 70 ਫੀਸਦੀ ਹਿੱਸਾ ਸੜਕਾਂ ਬਨਾਉਣ ‘ਤੇ ਲੱਗ ਰਿਹਾ ਹੈ, ਜਿਸ ਨੂੰ ਅੱਗੇ ਘੱਟ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਫੰਡ ਵਿਚੋਂ ਖੇਡਾਂ, ਹੁਨਰਮੰਦ ਸਿੱਖਿਆ ਅਤੇ ਨੌਜਵਾਨਾਂ ਲਈ ਹੋਰ ਗਤੀਵਿਧੀਆਂ ਸ਼ੁਰੂ ਕਰਨ ਵਾਸਤੇ ਰਾਖਵੀਂ ਰਕਮ ਰੱਖਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਤਾਂ ਜੋ ਸਰਹੱਦੀ ਖੇਤਰ ਦੇ ਲੋਕਾਂ ਲਈ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਹੋ ਸਕਣ। ਉਨਾਂ ਦੱਸਿਆ ਕਿ ਖੇਡਾਂ ਦੇ ਵਿਕਾਸ ਲਈ ਬੀ ਐਸ ਐਫ ਦੀ ਮਦਦ ਲਈ ਜਾਵੇਗੀ ਅਤੇ ਉਨਾਂ ਨੂੰ ਪੈਸੇ ਅਤੇ ਕੋਚ ਆਦਿ ਦਿੱਤੇ ਜਾਣਗੇ।
ਸ੍ਰੀ ਮਕਵਾਨਾ ਨੇ ਸਰਹੱਦੀ ਖੇਤਰ ਦੇ ਪਿੰਡਾਂ ਵਿਚ ਚੱਲਦੇ ਸਕੂਲਾਂ ਅਤੇ ਗਰੀਬ ਲੋਕਾਂ ਦੇ ਘਰਾਂ ਵਿਚ ਮੁਫਤ ਟਾਇਲਟ ਬਨਾਉਣ ਦੀ ਵਕਾਲਤ ਕਰਦੇ ਕਿਹਾ ਕਿ ਸਵੱਛ ਭਾਰਤ ਸਕੀਮ ਦੇ ਨਾਲ-ਨਾਲ ਬਾਰਡਰ ਫੰਡਾਂ ਵਿਚੋਂ ਵੀ ਇਸ ਵਾਸਤੇ ਰਕਮ ਰੱਖਣ ਦੀ ਸਿਫਾਰਸ਼ ਕੀਤੀ ਜਾਵੇਗੀ।ਉਨਾਂ ਅੰਮ੍ਰਿਤਸਰ ਜਿਲ੍ਹੇ ਵੱਲੋਂ ਸਰਹੱਦੀ ਖੇਤਰ ਵਿਚ ਨੌਜਵਾਨਾਂ ਨੂੰ ਹੁਨਰਮੰਦ ਸਿੱਖਿਆ ਦੇਣ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮਾਂ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਇਸ ਨੂੰ ਹੋਰ ਵਧਾਉ੍ਵਣ ਦੀ ਅਪੀਲ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀ। ਟੀਮ ਵੱਲੋਂ ਰਣੀਕੇ ਆਈ ਟੀ ਆਈ, ਸਟੇਡੀਅਮ ਅਤੇ ਹੋਰ ਥਾਵਾਂ ਦਾ ਦੌਰਾ ਵੀ ਕੀਤਾ ਗਿਆ।ਇਸ ਮੌਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਅਭਿਨਵ ਤ੍ਰਿਖਾਸ, ਐਸ ਡੀ ਐਮ ਰਾਜੇਸ਼ ਸ਼ਰਮਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply