ਨਵੀਂ ਦਿੱਲੀ, 17 ਮਾਰਚ (ਅੰਮ੍ਰਿਤ ਲਾਲ ਮੰਨਣ) – ਨਿਯੂਯਾਰਕ ਦੇ ਸਿੱਖ ਬੁਧਿਜੀਵੀਆਂ ਦੇ ਇਕ ਵਫਦ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ। ਗੁਰਦੁਆਰਾ ਬਾਬਾ ਮਖੱਣ ਸ਼ਾਹ ਲੁਬਾਣਾ ਦੇ ਸਾਬਕਾ ਚੇਅਰਮੈਨ ਹਰਬਕਸ਼ ਸਿੰਘ ਟਾਹਲੀ ਦੀ ਅਗਵਾਈ ਹੇਠ ਆਏ ਵਫਦ ਨੂੰ ਕਮੇਟੀ ਵੱਲੋਂ ਜੀ ਆਇਆਂ ਕਿਹਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਟਾਹਲੀ ਵੱਲੋ ਲਿੱਖੀ ਪੁਸਤਕ ਸ਼ਬਦਾਂ ਦੇ ਸੰਜੋਗ ਨੂੰ ਵੀ ਰੀਲਿਜ਼ ਕੀਤਾ। ਕਮੇਟੀ ਵੱਲੋਂ ਵਫਦ ਦੇ ਮੈਂਬਰਾਂ ਨੂੰ ਸਿਰੋਪਾ, ਸ੍ਰੀ ਸਾਹਿਬ ਅਤੇ ਯਾਦਗਾਰੀ ਚਿਨ੍ਹ ਦੇਕੇ ਸਨਮਾਨਿਤ ਕੀਤਾ ਗਿਆ।
ਨਿਯੂਆਰਕ ਨੂੰ ਅਮਰੀਕਾ ਦੀ ਆਰਥਿਕ ਰਾਜਧਾਨੀ ਦੱਸਦੇ ਹੋਏ ਜੀ.ਕੇ. ਨੇ ਅਮਰੀਕਾ ‘ਚ ਵੱਸਦੇ ਸਿੱਖਾਂ ਦੀਆਂ ਪਰੇਸ਼ਾਨੀਆਂ ਨੂੰ ਹਲ ਕਰਨ ਲਈ ਲੋੜਿੰਦਾ ਸਹਿਯੋਗ ਦੇਣ ਦਾ ਵੀ ਐਲਾਨ ਕੀਤਾ। ਅਮਰੀਕਾ ‘ਚ ਸਿੱਖਾਂ ਦੀ ਪਛਾਣ ਬਾਰੇ ਚਲ ਰਹੀ ਕੌਮੀ ਮੀਡੀਆ ਮੁਹਿੰਮ ‘ਚ ਦਿੱਲੀ ਕਮੇਟੀ ਵੱਲੋਂ ਦਿੱਤੇ ਗਏ ਮਾਇਕ ਸਹਿਯੋਗ ਦਾ ਵੀ ਜੀ.ਕੇ. ਨੇ ਜ਼ਿਕਰ ਕੀਤਾ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਦੇਸ਼ਾਂ ‘ਚ ਵਸਦੇ ਸਿੱਖਾਂ ਦੇ ਮਸਲਿਆਂ ਨੂੰ ਹਲ ਕਰਨ ਵਾਸਤੇ ਕੇਂਦਰ ਸਰਕਾਰ ਦੇ ਸੰਪਰਕ ‘ਚ ਹੋਣ ਦੀ ਵੀ ਜਾਣਕਾਰੀ ਜੀ.ਕੇ. ਨੇ ਵਫਦ ਨੂੰ ਦਿੱਤੀ।
ਸਿਰਸਾ ਨੇ ਅਮਰੀਕੀ ਸਿੱਖਾਂ ਤੇ ਗਲਤ ਪਛਾਣ ਕਰਕੇ ਹੋ ਰਹੇ ਹਮਲਿਆਂ ਨੂੰ ਮੰਦਭਾਗਾ ਦੱਸਦੇ ਹੋਏ ਵਿਦੇਸ਼ਾਂ ‘ਚ ਸਿੱਖਾਂ ਵੱਲੋਂ ਦੇਸ਼ ਅਤੇ ਕੌਮ ਦੀ ਚੜ੍ਹਦੀਕਲਾ ਲਈ ਕੀਤੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਅਮਰੀਕੀ ਸਿੱਖਾਂ ਵੱਲੋਂ ਅਮਰੀਕਾ ਦੇ ਅਰਥ ਚਾਰੇ ‘ਚ ਟੈਕਸ ਵਜੋਂ ਦਿੱਤੇ ਜਾ ਰਹੇ ਵੱਡੇ ਸਹਿਯੋਗ ਸਦਕਾ ਅਮਰੀਕਾ ‘ਚ ਆਪਣਾ ਘਰ ਹੋਣ ਦੇ ਬਾਵਜੂਦ ਮੁਸਲਿਮ ਸਮਝ ਕੇ ਸਿੱਖਾਂ ਤੇ ਹੋ ਰਹੇ ਹਮਲੇ ਤੇ ਵੀ ਸਿਰਸਾ ਨੇ ਨਿਖੇਦੀ ਕੀਤੀ।
ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਦੇ ਵਿਸ਼ੇਸ਼ ਸੱਦੇ ਤੇ ਆਏ ਇਸ ਵਫਦ ‘ਚ ਅਕਾਲੀ ਦਲ ਨਿਯੂਆਰਕ ਦੇ ਪ੍ਰਧਾਨ ਰਘੁਬੀਰ ਸਿੰਘ ਸੁਭਾਨਪੁਰ, ਗੁਰਦੁਆਰਾ ਮਖੱਣ ਸ਼ਾਹ ਲੁਬਾਣਾ ਦੇ ਪ੍ਰਧਾਨ ਹਿਮੱਤ ਸਿੰਘ ਸਰਪੰਚ ਅਤੇ ਭੁਪਿੰਦਰ ਸਿੰਘ ਬੋਬੀ ਸ਼ਾਮਿਲ ਸਨ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ ਚੱਡਾ, ਸਟੇਰਿੰਗ ਕਮੇਟੀ ਦੇ ਮੈਂਬਰ ਹਰਮੀਤ ਸਿੰਘ ਕਾਲਕਾ, ਕੁਲਵੰਤ ਸਿੰਘ ਬਾਠ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ ਅਤੇ ਪਰਮਜੀਤ ਸਿੰਘ ਰਾਣਾ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media