Thursday, April 16, 2026

ਸਕੂਲੋੋਂ ਵਿਰਵੇ ਬੱਚਿਆਂ ਦੀ ਸਿੱਖਿਆ ਲਈ ਹੋ ਰਹੇ ਹਨ ਵਿਸ਼ੇਸ਼ ਉਪਰਾਲੇ – ਡਿਪਟੀ ਕਮਿਸ਼ਨਰ

2014-15 ਦੇ ਸਰਵੇ ਦੇ ਬੱਚਿਆਂ ਵਿੱਚੋੋਂ 591 ਬੱਚਿਆਂ ਦੀ ਸ਼ੁਰੂ ਕਰਵਾਈ ਰੈਗੂਲਰ ਪੜ੍ਹਾਈ

ਹੁਸ਼ਿਆਰਪੁਰ, 17 ਮਾਰਚ (ਸਤਵਿੰਦਰ ਸਿੰਘ) – ਸੂਬੇ ਅੰਦਰ ਵਿਦਿਆ ਪ੍ਰਦਾਨ ਕਰਨ ਦੇ ਖੇਤਰ ਵਿੱਚ ਨਿਵੇਕਲੀ ਪਛਾਣ ਰੱਖਣ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਕੂਲੀ ਵਿਦਿਆ ਦੀ ਕੜ੍ਹੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜਬੂਤ ਕਰਨ ਲਈ ਸਕੂਲੋੋਂ ਵਿਰਵੇ ਬੱਚਿਆਂ ਨੂੰ ਰੈਗੂਲਰ ਸਕੂਲੀ ਵਿਦਿਆ ਪ੍ਰਦਾਨ ਕਰਨ ਖਾਤਰ ਸਪੈਸ਼ਲ ਟ੍ਰੇਨਿੰਗ ਅਧੀਨ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਪੈਸ਼ਲ ਟ੍ਰੇਨਿੰਗ ਅਧੀਨ ਸਾਲ 2014-2015 ਦੌਰਾਨ ਸਕੂਲੋੋਂ ਵਿਰਵੇ ਬੱਚਿਆਂ ਸਬੰਧੀ ਅਧਿਆਪਕਾਂ ਦੁਆਰਾ ਕਰਵਾਏ ਗਏ ਸਰਵੇਖਣ ਦੌਰਾਨ 6 ਤੋੋਂ 7 ਸਾਲ ਉਮਰ ਵਰਗ ਦੇ ਸ਼ਨਾਖਤ ਕੀਤੇ ਗਏ 146 ਬੱਚਿਆਂ ਵਿੱਚੋੋਂ 130 ਬੱਚਿਆਂ ਅਤੇ 7 ਤੋੋਂ 14 ਸਾਲ ਉਮਰ ਵਰਗ ਦੇ ਸ਼ਨਾਖਤ ਕੀਤੇ ਗਏ 593 ਬੱਚਿਆਂ ਵਿੱਚੋੋਂ 461 ਬੱਚਿਆਂ ਦੀ ਸਕੂਲਾਂ ਵਿੱਚ ਰੈਗੂਲਰ ਪੜ੍ਹਾਈ ਸ਼ੁਰੂ ਕਰਵਾਈ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਵਾਸਤੇ ਸਟੇਟ ਪ੍ਰਾਜੈਕਟ ਡਾਇਰੈਕਟਰ, ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋੋਂ 10,01,750 ਰੁਪਏ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋੋਂ 31 ਜਨਵਰੀ 2015 ਤੱਕ ਬਲਾਕ ਪੱਧਰ ‘ਤੇ 5,53,500 ਰੁਪਏ ਖਰਚ ਹੋ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2015-16 ਦੀ ਸਲਾਨਾ ਯੋਜਨਾ ਤਿਆਰ ਕਰਨ ਵਾਸਤੇ ਪੰਜਾਬ ਰਾਜ ਵਿੱਚ 6 ਤੋੋਂ 14 ਸਾਲ ਦੇ ਸਕੂਲੋੋਂ ਵਿਰਵੇ ਬੱਚਿਆਂ ਦੀ ਸ਼ਨਾਖਤ ਕਰਨ ਲਈ 15 ਦਸੰਬਰ 2014 ਤੋੋਂ 16 ਜਨਵਰੀ 2015 ਤੱਕ ਈ.ਜੀ.ਐਸ/ਏ.ਆਈ.ਈ ਅਤੇ ਐਸ.ਟੀ.ਆਰ ਵਲੰਟੀਅਰ ਦੁਆਰਾ ਕਰਵਾਏ ਗਏ ਸਰਵੇ ਵਿੱਚ ਜ਼ਿਲ੍ਹੇ ਅੰਦਰ 290 ਸਕੂਲੋੋਂ ਵਿਰਵੇ ਬੱਚੇ ਸ਼ਨਾਖਤ ਕੀਤੇ ਗਏ ਹਨ।ਵਿਦਿਅਕ ਸਹੂਲਤਾਂ ਨੂੰ ਜ਼ਮੀਨੀ ਪੱਧਰ ਅਤੇ ਗਰੀਬ ਤਬਕਿਆਂ ਤੱਕ ਪਹੁੰਚਾਉਣ ਲਈ ਕੀਤੇ ਗਏ ਇਸ ਸਰਵੇ ਦੌਰਾਨ ਇਨ੍ਹਾਂ ਬੱਚਿਆਂ ਦੀ ਸ਼ਨਾਖਤ ਹਰੇਕ ਪਿੰਡ, ਵਾਰਡ ਜਾਂ ਇਨ੍ਹਾਂ ਦੇ ਦੁਆਲੇ ਦੀਆਂ ਢਾਣੀਆਂ, ਭੱਠਿਆਂ, ਰੇਲਵੇ ਸਟੇਸ਼ਨਾਂ, ਪ੍ਰਵਾਸੀ ਮਜ਼ਦੂਰਾਂ, ਝੁੱਗੀਆਂ ਝੌਂਪੜੀਆਂ ਵਿੱਚੋੋਂ ਕੀਤੀ ਗਈ ਸੀ।1 ਅਪ੍ਰੈਲ 2015 ਤੋੋਂ ਸਪੈਸ਼ਲ ਟ੍ਰੇਨਿੰਗ ਅਧੀਨ ਸਪੈਸ਼ਲ ਟ੍ਰੇਨਿੰਗ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਣਾ ਹੈ, ਪਰ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਸ਼ਨਾਖਤ ਹੋਏ ਇਨ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਹੁਣ ਤੋੋਂ ਹੀ ਲਿਆਉਣ ਲਈ ਹਦਾਇਤ ਕੀਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਮੁੱਖ ਵਿਦਿਅਕ ਧਾਰਾ ਵਿੱਚ ਲਿਆਉਣ ਲਈ ਮੁਫਤ ਪੜ੍ਹਾਈ ਅਤੇ ਲਿਖਾਈ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੀ ਵਿਦਿਆ ਪ੍ਰਤੀ ਰੂਚੀ ਜਾਗ ਸਕੇ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply