
ਅੰਮ੍ਰਿਤਸਰ, 17 ਮਾਰਚ (ਰੋਮਿਤ ਸ਼ਰਮਾ) – ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਅਨਿਲ ਜੋਸ਼ੀ ਦੇ ਨਿਰਦੇਸ਼ਾ ਅਨੁਸਾਰ ਜਨਰਲ ਵੀ. ਕੇ. ਭੱਟ ਤਕਨੀਕੀ ਸਲਾਹਕਾਰ ਪੰਜਾਬ ਨੇ ਅੰਮ੍ਰਿਤਸਰ ਦੇ ਨਗਰ ਵਾਸੀਆਂ ਅਤੇ ਕੋਸਲਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਈ ਕੰਮਾਂ ਦਾ ਮੋਕੇ ਤੇ ਜਾਕੇ ਜਾਇਜ਼ਾ ਲਿਆ। ਹਲਕਾ ਉਤਰੀ ਦੇ ਵਫਦ ਨੇ ਹਲਕੇ ਦੇ ਕੰਮਾ ਬਾਰੇ ਵੀ. ਕੇ. ਭੱਟ ਨੂੰ ਦੱਸਿਆ, ਅੰਮ੍ਰਿਤਸਰ ਸ਼ਹਿਰ ਵਿੱਚ ਸਟ੍ਰੀਟ ਲਾਈਟਾਂ ਦੀ ਵੀ ਮੁਸਕਿਲ ਹੈ ਨਾਲ ਹੀ ਚੈਂਬਰ, ਮੈਨਹੋਲ, ਸੀਵਰੇਜ, ਬਟਾਲਾ ਰੋਡ ਵਿਖੇ ਚਲ ਰਹੇ ਬੀ. ਆਰ. ਟੀ. ਐਸ ਦੇ ਕਮ ਵਿੱਚ ਸਰਵਿਸ ਲਾਈਨ ਨਾ ਬੰਨਣਾ, 88 ਫੂਟ ਰੋਡ ਤੇ ਪਾਣੀ ਖੜਾ ਹੋਣਾ, ਆਦਿ ਮੁਸ਼ਕਿਲਾਂ ਦੱਸੀਆਂ।ਬੈਠਕ ਵਿੱਚ ਰਾਜਾ ਜੋਸ਼ੀ, ਰਾਕੇਸ਼ ਸ਼ਰਮਾ ਮਿੰਟੂ, ਰਾਜੀਵ ਹਾਂਡਾ ਮਿੱਕੀ, ਐਸ. ਈ ਰਾਜੀਵ ਸੇਖਰੀ, ਟਰੱਸਟ ਦੇ ਈ. ਓ. ਅਰਵਿੰਦ ਸ਼ਰਮਾ, ਕੋਂਸਲਰ ਸੁਖਮਿੰਦਰ ਸਿੰਘ ਪਿੰਟੂ, ਮਾਨਵ ਤਨੇਜਾ ਵਿਸ਼ਾਲ ਲੱਖਨਪਾਲ ਆਦਿ ਮੋਜੂਦ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media