
ਅੰਮ੍ਰਿਤਸਰ, 19 ਮਾਰਚ (ਗੁਰਪ੍ਰੀਤ ਸਿੰਘ) – ਅਕਾਲ ਚਲਾਣਾ ਕਰ ਗਏ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਸਕ’ਤਰ 80 ਸਾਲਾ ਸ: ਸੁਰਜੀਤ ਸਿੰਘ ਦਾ ਅੰਤਿਮ ਸਸਕਾਰ ਚਾਟੀਵਿੰਡ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਉਹ ਆਪਣੇ ਪਿੱਛੇ ਇਕ ਬੇਟਾ ਸ: ਪ੍ਰਿਤਪਾਲ ਸਿੰਘ ਤੇ ਤਿੰਨ ਬੇਟੀਆਂ ਬੀਬਾ ਸਤਿੰਦਰਪਾਲ ਕੌਰ, ਪ੍ਰਮਜੀਤ ਕੌਰ ਤੇ ਰਾਜਬੀਰ ਕੌਰ ਛੱਡ ਗਏ। ਉਨ੍ਹਾਂ ਲੱਗਭਗ 45 ਸਾਲ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਬਤੌਰ ਚੀਫ਼ ਅਕਾਊਂਟੈਂਟ, ਮੀਤ ਸਕੱਤਰ (ਵਿੱਤ ਵਿਭਾਗ) ਅਤੇ ਸਕੱਤਰ ਸ਼ੋ੍ਰਮਣੀ ਕਮੇਟੀ ਵਜੋਂ ਸੇਵਾ ਨਿਭਾਈ।
ਉਨ੍ਹਾਂ ਦੀ ਮ੍ਰਿਤਕ ਦੇਹ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਵੱਲੋਂ ਸ: ਰੂਪ ਸਿੰਘ ਸਕੱਤਰ, ਸz: ਹਰਭਜਨ ਸਿੰਘ ਮਨਾਵਾਂ ਤੇ ਸ: ਰਣਜੀਤ ਸਿੰਘ ਐਡੀ: ਸਕੱਤਰ ਅਤੇ ਸ: ਜਗਜੀਤ ਸਿੰਘ ਮੀਤ ਸਕੱਤਰ ਨੇ ਸਿਰੋਪਾਓ ਤੇ ਲੋਈ ਪਾਈ। ਉਨ੍ਹਾਂ ਦਾ ਅਕਾਲ ਚਲਾਣਾ ਕਰ ਜਾਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਕਮੇਟੀ ਨੇ ਕਿਹਾ ਕਿ ਸ: ਸੁਰਜੀਤ ਸਿੰਘ ਇਕ ਮਿਹਨਤੀ, ਇਮਾਨਦਾਰ ਅਤੇ ਸਾਊ ਸੁਭਾ ਦੇ ਵਿਅਕਤੀ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਇਕ ਬਹੁਤ ਵੱਡਾ ਘਾਟਾ ਪਿਆ ਹੈ। ਪਰ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਤੇ ਉਸ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਮੈੰ ਖੁਦ ਉਨ੍ਹਾਂ ਦੇ ਅੰਤਿਮ ਸਸਕਾਰ ਤੇ ਹਾਜ਼ਰ ਹੋਣਾ ਸੀ ਪਰ ਪਹਿਲਾਂ ਤੋਂ ਮਿਥੇ ਕੁਝ ਜ਼ਰੂਰੀ ਪੰਥਕ ਰੁਝੇਵਿਆਂ ਕਾਰਣ ਹਾਜ਼ਰ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਤਿਗੁਰੂ ਪਾਤਸ਼ਾਹ ਸ: ਸੁਰਜੀਤ ਸਿੰਘ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪ੍ਰੀਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਇਸ ਮੌਕੇ ਸ: ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ: ਸਤਬੀਰ ਸਿੰਘ ਸਾਬਕਾ ਸਕੱਤਰ, ਸ: ਭੂਪਿੰਦਰਪਾਲ ਸਿੰਘ ਤੇ ਪਰਮਜੀਤ ਸਿੰਘ ਮੀਤ ਸਕੱਤਰ, ਪ੍ਰਿੰਸੀਪਲ ਪਰਮਜੀਤ ਕੌਰ ਟਿਵਾਣਾ, ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਕੁਲਵਿੰਦਰ ਸਿੰਘ ਇੰਚਾਰਜ ਪਬਲੀਸਿਟੀ, ਤਰਵਿੰਦਰ ਸਿੰਘ, ਗੁਰਿੰਦਰ ਸਿੰਘ ਠਰੂ, ਗੁਰਦੇਵ ਸਿੰਘ ਉਬੋਕੇ, ਜਸਵਿੰਦਰਦੀਪ ਸਿੰਘ ਤੇ ਪ੍ਰਵਿੰਦਰ ਸਿੰਘ ਇੰਚਾਰਜ, ਜਸਵਿੰਦਰ ਸਿੰਘ, ਹਰਿੰਦਰ ਸਿੰਘ ਚੀਫ਼ ਅਕਾਊਂਟੈਂਟ, ਗੋਪਾਲ ਸਿੰਘ ਅਕਾਊਂਟੈਂਟ, ਸੁਰਿੰਦਰ ਸਿੰਘ ਸਾਬਕਾ ਖਜਾਨਚੀ ਆਦਿ ਹਾਜ਼ਰ ਸਨ।
ਸz: ਸੁਰਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਉਨ੍ਹਾਂ ਦੀ ਅੰਤਿਮ ਅਰਦਾਸ 28 ਮਾਰਚ 2015 ਦਿਨ ਸ਼ਨੀਵਾਰ ਨੂੰ ਭਾਈ ਸੇਵਾ ਸਿੰਘ ਹਾਲ, ਅਜੀਤ ਨਗਰ, ਅੰਮ੍ਰਿਤਸਰ ਵਿਖੇ 1:00 ਤੋਂ 2:00 ਵਜੇ ਤੀਕ ਹੋਵੇਗੀ।
Punjab Post Daily Online Newspaper & Print Media