Friday, October 16, 2026

 ਦੇਹਰਾਦੂਨ ਤੋਂ ਵਾਰਾਨਸੀ ਜਾ ਰਹੀ ਜਨਤਾ ਐਕਸਪ੍ਰੈਸ ਨੂੰ ਹਾਦਸਾ – 27 ਮਰੇ 50 ਜਖਮੀ

Photo

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਬਿਊਰੋ)- ਉਤਰ ਪ੍ਰਦੇਸ਼ ਵਿੱਚ ਹੋਏ ਇੱਕ ਰੇਲ ਹਾਦਸੇ ਦੌਰਾਨ 27 ਵਿਅਕਤੀ ਦੀ ਮੌਤ ਤੇ 50 ਤੋਂ ਵੱਧ ਦੇ ਜਖਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਦੇਹਰਾਦੂਨ ਤੋਂ ਵਾਰਾਨਸੀ ਜਾ ਰਹੀ ਟਰੇਨ ਨੰ: 14266 ਜਨਤਾ ਐਕਸਪ੍ਰੈਸ ਦੇ ਚਾਰ ਡੱਬੇ ਉਸ ਸਮੇਂ ਰੇਲ ਲਾਇਨ ਤੋਂ ਉਤਰ ਗਏ, ਜਦ ਰਾਇਬਰੇਲੀ ਜਿਲ੍ਹੇ ਦੇ ਬਸ਼ਰਾਵਾ ਦੇ ਪਲੇਟ ਫਾਰਮ ਨੰ: 1 ਤੇ ਗੱਡੀ ਨੂੰ ਰੋਕਣ ਲਈ ਡਰਾਈਵਰ ਬਰੇਕ ਲਗਾਉਣ ਵਿੱਚ ਅਸਫਲ ਰਿਹਾ। ਇਸ ਹਾਦਸੇ ਦੌਰਾਨ ਰੇਲ ਲਾਈਨ ਤੋਂ ਉਤਰੀਆਂ ਚਾਰ ਬੋਗੀਆਂ ਵਿੱਚੋਂ ਦੋ ਇੱਕ ਦੂਸਰੀ ਵਿੱਚ ਧੱਸ ਗਈਆਂ, ਜਿੰਨ੍ਹਾਂ ਵਿੱਚ ਯਾਤਰੀ ਫਸੇ ਹੋਣ ਕਰਕੇ ਮੌਤਾਂ ਤੇ ਜਖਮੀਆਂ ਦੀ ਗਿਣਤੀ ਵੀ ਵੱਧ ਸਕਦੀ ਹੈ। ਸੂਚਨਾ ਅਨੁਸਾਰ ਰੇਲ ਯਾਤਰੀਆਂ ਨੂੰ ਫਸੀਆਂ ਹੋਈਆਂ ਬੋਗੀਆਂ ਵਿੱਚੋਂ ਕੱਢਣ ਲਈ ਕਟਰ ਮੰਗਾਏ ਗਏ ਹਨ ਅਤੇ ਆਪਸ ਵਿੱਚ ਧਸੀਆਂ ਬੋਗੀਆਂ ਵਿੱਚੋਂ ਇੱਕ ਜਨਰਲ ਤੇ ਇੱਕ ਸਲੀਪਰ ਡੱਬਾ ਦੱਸਿਆ ਜਾਂਦਾ ਹੈ। ਸੀਨੀਅਰ ਰੇਲ ਅਧਿਕਾਰੀਆਂ ਵੱਲੋਂ ਬਚਾਅ ਕਾਰਜ ਜੋਰਾਂ-ਸ਼ੋਰਾਂ ਨਾਲ ਜਾਰੀ ਹੈ। ਇਸੇ ਦੌਰਾਨ ਰੇਲ ਰਾਜ ਮੰਤਰੀ ਮਨੋਜ ਸਿਨਹਾ ਘਟਨਾ ਦੀ ਸੂਚਨਾ ਮਿਲਣ ਤੇ ਮੌਕ ਤੇ ਪਹੁੰਚ ਗਏ ਹਨ। ਇਸ ਹਾਦਸੇ ਦੀ ਜਾਂਚ ਦੇ ਹੁਕਮ ਜਾਰੀ ਕਰਦਿਆਂ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਅਤੇ ਜਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply