Tuesday, September 15, 2026

ਡੀ.ਏ.ਵੀ. ਪਬਲਿਕ ਸਕੂਲ ਨੇ ਅੰਤਰਸ਼ਰਾਸ਼ਟਰੀ ਸਾਇੰਸ ਓਲੰਪਿਆਡ ਵਿਚ ਹਾਸਲ ਕੀਤਾ ਪਹਿਲਾ ਸਥਾਨ

PPN2103201506

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀ ਅੰਤਰਸ਼ਰਾਸ਼ਟਰੀ ਸਾਇੰਸ ਓਲੰਪਿਆਡ-2014 ਵਿਚ ਪਹਿਲੇ ਨੰਬਰ ਤੇ ਰਿਹਾ ਜੋ ਸਿਲਵਰ ਜੋਨ ਵਲੋਂ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਦੱਸਵੀਂ ਜਮਾਤ ਦੇ ਆਯੂਸ਼ ਚੌਧਰੀ ਨੇ ਰਾਜ ਪੱਧਰ ਤੇ ਪਹਿਲਾ ਅਤੇ ਅੰਤਰ ਸ਼ਰਾਸ਼ਟਰੀ ਪੱਧਰ ਦਾ ਚੌਥਾ ਨੰਬਰ ਹਾਸਲ ਕੀਤਾ ।
ਉਸਨੂੰ ਇਕ ਘੜੀ, ਸੋਨੇ ਦਾ ਤਮਗਾ ਅਤੇ ਸਰਟੀਫ਼ਿਕੇਟ ਦਿੱਤਾ ਗਿਆ।ਦੱਸਵੀਂ ਜਮਾਤ ਦੇ ਅਰਚਿਤ ਅਗਰਵਾਲ ਦਾ ਦੂਜਾ ਨੰਬਰ, ਰਾਜ ਪੱਧਰ ਤੇ 12ਵਾਂ ਨੰਬਰ ਅਤੇ ਅੰਤਰ ਰਾਸ਼ਟਰੀ ਪੱਧਰ ਦਾ 180ਵਾਂ ਰਿਹਾ।ਇਸ ਨੂੰ ਇਕ ਸਿਲਵਰ ਮੈਡਲ ਅਤੇ ਸਰਟੀਫ਼ਿਕੇਟ ਦਿੱਤਾ ਗਿਆ।ਦੱਸਵੀਂ ਜਮਾਤ ਦੇ ਵਿਵੇਕ ਕੁਮਾਰ ਕਲਾਸ ਪੱਧਰ ਤੇ ਤੀਜੇ ਨੰਬਰ ਤੇ ਰਾਜਸ਼ਪੱਧਰ ਤੇ 27ਵੇਂ ਨੰਬਰ ਤੇ ਅਤੇ ਅੰਤਰ ਰਾਸ਼ਟਰੀ ਪੱਧਰ ਤੇ 408ਵਾਂ ਰੈਂਕ ਰਿਹਾ । ਇਸਨੂੰ ਬਰਾਊਂਜ਼ ਮੈਡਲ ਅਤੇ ਸਰਟੀਫ਼ਿਕੇਟ ਦਿੱਤਾ ਗਿਆ। ਨੌਵੀਂ ਜਮਾਤ ਦੇ ਸੂਰਯਾਂਸ਼ ਸੈਨੀ ਨੇ ਪਹਿਲੇ ਨੰਬਰ ਤੇ ਰਹਿ ਕੇ ਸੋਨੇ ਦਾ ਤਮਗਾ ਹਾਸਲ ਕੀਤਾ।ਨੌਵੀਂ ਜਮਾਤ ਦੀ ਅਥਰਵਾ ਤ੍ਰਿਪਾਠੀ ਦੂਜੇ ਨੰਬਰ ਤੇ ਰਹੀ ਅਤੇ ਉਸਨੂੰ ਚਾਂਦੀ ਦਾ ਤਮਗਾ ਮਿਲਿਆ।ਨੌਵੀਂ ਜਮਾਤ ਦੀ ਜਸ਼ਨਪ੍ਰੀਤ ਕੌਰ ਨੇ ਜਮਾਤ ਪੱਧਰ ਵਿਚ ਤੀਜਾ ਪੱਧਰ ਹਾਸਲ ਕਰਕੇ ਬਰਾਊਂਂਜ਼ ਮੈਡਲ ਜਿੱਤਿਆ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰੁਬੰਧਕ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਦੀ ਇਸ ਮਹਾਨ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਇਸ ਪ੍ਰਾਪਤੀ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਸਲਾਹਿਆ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply