Sunday, September 20, 2026

ਦੁਰਗਿਆਨਾ ਮੰਦਰ ‘ਚ ਨਵਰਾਤਰੇ ਮੇਲੇ ਦੀ ਧੁੰਮ, ਅਬੋਹਰ ਤੋਂ ਪੁੱਜੇ ਦੇਵਾ ਜੀ

PPN2503201511
ਫਾਜ਼ਿਲਕਾ, 25 ਮਾਰਚ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਦੁਰਗਿਆਨਾ ਮੰਦਰ  ਵਿੱਚ ਜਾਰੀ ਪਾਵਨ ਨਵਰਾਤਰੇ ਮੇਲੇ  ਵਿੱਚ ਮੰਗਲਵਾਰ ਸਾਮ ਨੂੰ ਮਾਂ ਕਾਲੀ ਦੀ ਆਰਤੀ ਅਨਿਲ ਬਤਰਾ, ਰਾਮੇਸ਼ ਕੁਮਾਰ ਗਰੋਵਰ, ਫੱਤਾ ਬਾਘਲਾ, ਹਰੀਸ਼ ਕਟਾਰੀਆ, ਸਮੂਹ ਸੇਠੀ ਪਰਵਾਰ, ਸੁਨੀਲ ਰਾਣਾ ਮਨੇਜਰ ਪੀਏਨਬੀ, ਸਤੀਂਦਰ ਪਪਨੇਜਾ, ਵਿਜੈ ਕੁਮਾਰ  ਕੁੱਕੜ ਅਤੇ ਪ੍ਰਦੀਪ ਧਵਨ ਵੱਲੋ ਪਰੀਵਾਰ ਸਹਿਤ ਉਤਾਰੀ ਗਈ । ਇਨ੍ਹਾਂ ਪਰਿਵਾਰਾਂ ਵੱਲੋ ਸ਼ਰੱਧਾਲੁਆਂ ਵਿੱਚ ਨਵਰਾਤਰਿਆਂਾ ਦਾ ਖਾਸ ਲੰਗਰ ਵੰਡਿਆਂ ਗਿਆ। ਇਸਤੋਂ ਬਾਦ ਸਵੇਰੇ ਦੀ ਜੋਤ ਦਾ ਪੂਜਨ ਕ੍ਰਿਸ਼ਣ ਲਾਲ ਕੁੱਕੜ ਅਤੇ ਉਨ੍ਹਾਂ ਦੇ  ਪਰਿਵਾਰ ਵੱਲੋ ਕਰਵਾਇਆ ਗਿਆ।ਪ੍ਰੇਮ ਸੁਨਾਰਿਆ ਅਤੇ ਮਗਨ ਲਾਲ ਸਾਵਨਸੁਖਾ ਦੇ ਪਰੀਵਾਰ ਵੱਲੋ ਰਾਮਾਯਣ ਜੀ ਦੇ ਪਾਠ ਕਰਵਾਇਆ ਗਿਆ। ਪਰੋਗਰਾਮ ਵਿੱਚ ਅਬੋਹਰ ਵਾਲੇ ਦੇਵਾ ਜੀ ਨੇ ਖਾਸ ਰੂਪ ਤੋ ਸ਼ਾਮਿਲ ਹੋਕੇ ਮੌਜੂਦ ਸ਼ਰਧਾਲੁਆਂ ਨੂੰ ਅਸ਼ੀਰਵਾਦ ਪ੍ਰਦਾਨ ਕੀਤਾ।ਦੇਵਾ ਜੀ ਦੀ ਹਾਜ਼ਰੀ ਵਿੱਚ ਕਰਵਾਏ ਗਏ ਸੰਕੀਰਤਨ ਵਿੱਚ ਸ਼ਰੱਧਾਲੁ ਖੂਬ ਝੂਮੇ।ਰਾਤ ਨੂੰ ਮਾਂ ਦੀ ਚੌਕੀ ਪੰਕਜ ਨਾਰੰਗ, ਪ੍ਰਮੋਦ ਕੁੱਕੜ, ਹਰੀਸ਼ ਸ਼ਰਮਾ, ਸਤੀਸ਼ ਸ਼ਰਮਾ ਪੁੱਤਰ ਚੰਦਰ ਪ੍ਰਕਾਸ਼ ਸ਼ਰਮਾ, ਨਾਨਕ ਚੰਦ, ਮੋਹਨ ਲਾਲ, ਆਨੰਦ, ਅਸ਼ੋਕ ਭਠੇਜਾ, ਪਵਨ ਕੁਮਾਰ, ਪਰਮਿੰਦਰ ਕੁਮਾਰ, ਪਵਨ ਭਠੇਜਾ, ਸੁਰੇਂਦਰ ਮੋਹਨ ਕੁੱਕੜ ਅਤੇ ਵਿਨੋਦ ਕਟਾਰਿਆ  ਦੇ ਪਰੀਵਾਰ ਵੱਲੋ ਕਰਵਾਈ ਗਈ।ਇਸ ਤੋ ਬਾਦ ਦੁੱਧ ਦਾ ਅਟੁਟ ਲੰਗਰ ਅਸ਼ੋਕ ਸ਼ਰਮਾ ਦੇ ਪਰੀਵਾਰ ਵੱਲੋ ਵੰਡਿਆ ਗਿਆ ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply