ਪਠਾਨਕੋਟ, 25 ਮਾਰਚ ( ਪੱਤਰ ਪ੍ਰੇਰਕ) – ਜ਼ਿਲ੍ਹਾ ਪਠਾਨਕੋਟ ਅੰਦਰ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ 128.6 ਹੈਕਟੇਅਰ ਰਕਬੇ ਵਿੱਚ ਨਵੇਂ ਬਾਗ ਲਗਾਏ ਗਏ ਹਨ। ਇਹ ਜਾਣਕਾਰੀ ਡਾ. ਕੁਲਦੀਪ ਸਿੰਘ ਬੱਲ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ, ਪੰਜਾਬ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਪੁਰਾਣੇ ਬਾਗਾਂ ਦੀ ਸੁਧਾਈ 4942 ਬੂਟਿਆਂ ਦੀ ਕਾਂਟ ਸ਼ਾਂਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 587 ਟਿਊਬਵੈਲ ਪਲਾਂਟੇਸ਼ਨ/ਕਿਚਨ ਗਾਰਡਨ ਬਣਾਏ ਗਏ ਹਨ ਅਤੇ ਪਿਛਲੇ ਮਹੀਨੇ ਦੌਰਾਨ 25 ਹੈਕਟੇਅਰ ਰਕਬੇ ਵਿੱਚ ਸਪਰੇਅ ਕੀਤੀ ਗਈ ਹੈ।
ਡਾ. ਬੱਲ ਨੇ ਦੱਸਿਆ ਕਿ ਜਿੰਮੀਦਾਰਾਂ ਨੂੰ ਨਵੇਂ ਬਾਗ ਲਗਾਉਣ ਅਤੇ ਬਾਗਬਾਨੀ ਦੀ ਖੇਤੀ ਕਰਨ ਲਈ ਵਿਸਥਾਰ ਪੂਰਵਕ ਤਕਨੀਕੀ ਜਾਣਕਾਰੀ ਅਤੇ ਟ੍ਰੇਨਿੰਗ ਦੇਣ ਵਾਸਤੇ ਪਿੰਡ ਪੱਧਰ ਦੇ 18 ਕੈਂਪ ਲਗਾਏ ਗਏ ਹਨ ਅਤੇ 62 ਹੈਕਟੇਅਰ ਰਕਬਾ ਸਬਜੀਆਂ ਅਧੀਨ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ 185 ਕਿਲੋਗ੍ਰਾਮ ਢੀਂਗਰੀ ਦਾ ਬੀਜ ਕਿਸਾਨਾਂ ਨੂੰ ਸਪਲਾਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 5 ਪੋਲੀ ਹਾਊਸ ਬਣਾਏ ਗਏ ਹਨ। ਜਿੰਨ੍ਹਾਂ ਵਿਚੋਂ ਤਿੰਨ ਪਠਾਨਕੋਟ ਬਲਾਕ ਵਿੱਚ, ਇੱਕ ਤਾਰਾਗੜ੍ਹ ਅਤੇ ਇੱਕ ਧਾਰਕਲਾਂ ਬਲਾਕ ਵਿੱਚ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪੋਲੀ ਹਾਊਸ ਸਫ਼ਲਤਾ ਪੂਰਵਕ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪੋਲੀ ਹਾਊਸਾਂ ਬਣਾਉਣ ਲਈ ਸਰਕਾਰ ਵੱਲੋਂ ਜਿਮੀਦਾਰਾਂ ਨੂੰ 50 ਪ੍ਰਤੀਸ਼ਤ ਸਬਸਿਡੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪੋਲੀ ਹਾਊਸਾਂ ਵਿੱਚ ਜਰਬਰਾ ਫੁਲਾਂ ਦੀ ਖੇਤੀ ਕੀਤੀ ਜਾ ਰਹੀ ਹੈ ਅਤੇ ਇੰਨ੍ਹਾਂ ਫੁਲਾਂ ਦਾ ਮੰਡੀ ਕਰਨ ਜਿਮੀਦਾਰ ਦਿੱਲੀ ਵਿਖੇ ਕਰ ਰਹੇ ਹਨ ਅਤੇ ਚੰਗੇ ਪੈਸੇ ਕਮਾ ਰਹੇ ਹਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media