ਅੰਮ੍ਰਿਤਸਰ, 25 ਮਾਰਚ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਸਿਆਲਕੋਟ (ਪਾਕਿਸਤਾਨ) ਦੇ ਗੁਰਦੁਆਰਾ ਬਾਬੇ ਦੀ ਬੇਰ ਨੂੰ ਨਵਆਉਣ ਸਮੇਂ ਉਸ ਦੀ ਕੰਧਾ ਤੇ ਬਣੇ ਪੁਰਾਤਨ ਗੁਰੂ ਸਾਹਿਬਾਨ ਦੇ ਚਿੱਤਰਾਂ (ਨਿਕਾਸੀ) ਨੂੰ ਖਤਮ ਕੀਤੇ ਜਾਣ ਵਾਲੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੰਦਿਆਂ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਦਖਲ ਅੰਦਾਜੀ ਕਰਕੇ ਪੁਰਾਤਨ ਕੰਧ ਕਲਾ ਚਿੱਤਰਾਂ ਨੂੰ ਖਤਮ ਕਰਨ ਤੋਂ ਰੋਕਿਆ ਜਾਵੇ।
ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਲੋੜ ਹੈ, ਪੁਰਾਤਨ ਕੀਰਤੀ ਨੂੰ ਕਿਸੇ ਨ ਕਿਸੇ ਰੂਪ ਵਿੱਚ ਸੁਰੱਖਿਅਤ ਸਾਂਭਿਆ ਜਾਵੇ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਨਵ ਉਸਾਰੀ ਤੋਂ ਪਹਿਲਾਂ ਕੰਧ ਕਲਾ ਦੀ ਵੀਡੀਓ ਤੇ ਸਟਿਲ ਫੋਟੋਗ੍ਰਾਫੀ ਹੋਣੀ ਚਾਹੀਦੀ ਸੀ ਤਾਂ ਜੋ ਗੁਰੂ ਘਰ ਦੀ ਨਵ ਉਸਾਰੀ ਉਪਰੰਤ ਕੰਧਾ ਤੇ ਸੰਗਤਾਂ ਦੀਆਂ ਭਾਵਨਾ ਅਨੁਸਾਰ ਦੁਬਾਰਾ ਗੁਰੂ ਸਾਹਿਬਾਨ ਦੇ ਚਿੱਤਰ ਉਸਾਰੇ ਜਾਂਦੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਗੁਰੂ-ਸਾਹਿਬਾਨ ਤੇ ਉਨ੍ਹਾਂ ਵੱਲੋਂ ਬਖ਼ਸ਼ਿਸ਼ ਫਲਸਫੇ ਨੂੰ ਸਦਾ ਯਾਦ ਰੱਖਣ।ਉਨ੍ਹਾਂ ਕਿਹਾ ਕਿ ਚਿੱਤਰ ਨਿਕਾਸੀ ਖਤਮ ਕਰਨ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਕਿਧਰੇ ਸਾਜਿਸ਼ ਤਹਿਤ ਇਸ ਤਰ੍ਹਾਂ ਨਾ ਕੀਤਾ ਜਾ ਰਿਹਾ ਹੋਵੇ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media