
ਬਠਿੰਡਾ, 26 ਮਾਰਚ (ਅਵਤਾਰ ਸਿੰਘ ਕੈਂਥ) -ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਨੇ ਆਪਣੀ ਉਤੱਮਤਾ ਨੂੰ ਸਾਬਿਤ ਕਰਕੇ ਇੱਕ ਵਾਰ ਫਿਰ ਬੁਲੰਦੀਆਂ ਨੂੰ ਛੂਹਿਆ ਹੈ। ਹਾਲ ਹੀ ਹਰਿਆਣਾ ਅਤੇ ਪੰਜਾਬ ਦੇ ਬੈਸਟ ਬੀ-ਸਕੂਲ-2015 ਦੀ ਸੂਚੀ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਨੂੰ ?’ਉਭਰਦੇ ਉੱਤਮ ਇੰਸਟੀਚਿਊਟ’ ਵਜੋਂ ਐਲਾਨਿਆ ਗਿਆ ਹੈ। ਜੈਪੂਰ ਵਿਖੇ ਡਿਜ਼ੀਟਲ ਲਰਨਿੰਗ ਦੁਆਰਾ ਆਯੋਜਿਤ ‘ਨਾਲੇਜ ਐਕਸਚੇਂਜ਼ ਸਮਿਟ’ ਦੌਰਾਨ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਨੂੰ ਇਸ ਐਵਾਰਡ ਨਾਲ ਨਿਵਾਜ਼ਿਆ ਗਿਆ। ਦੱਸਣਯੋਗ ਹੈ ਕਿ ਖੋਜ ਅਤੇ ਪਾਸਾਰ ਗਤੀਵਿਧੀਆਂ, ਫੈਕਲਟੀ, ਬੁਨਿਆਦੀ ਢਾਚਾਂ, ਪਲੇਸਮੇਂਟਾਂ, ਟੀਚਿੰਗ ਮੈਥਡੋਲੋਜੀ, ਵਿਦੇਸ਼ੀ ਸਹਿਕਾਰਤਾ ਅਤੇ ਵਿਦਿਆਰਥੀ ਸਮੀਖਿਆ ਆਦਿ ਦੇ ਆਧਾਰ ‘ਤੇ ਹਰਿਆਣਾ ਅਤੇ ਪੰਜਾਬ ਦੇ ਬੈਸਟ ਬੀ-ਸਕੂਲ-2015 ਦੀ ਇਸ ਸੂਚੀ ਨੂੰ ਤਿਆਰ ਕੀਤਾ ਗਿਆ ਸੀ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਧਾਲੀਵਾਲ ਨੇ ਇਸ ਪ੍ਰਾਪਤੀ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸੇ ਸੰਸਥਾ ਦੀ ਤਰੱਕੀ ਰਾਤੋ ਰਾਤ ਨਹੀਂ ਹੁੰਦੀ ਸਗੋਂ ਲੰਮਾ ਸਮਾਂ ਲਗਾਤਾਰ ਸਮਰਪਣ ਭਾਵਨਾਂ ਨਾਲ ਕੀਤੇ ਗਏ ਸਾਰਥਿਕ ਯਤਨਾਂ ਦੇ ਸਿੱਟੇ ਵਜੋਂ ਅਜਿਹੀ ਸਫਲਤਾ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬੜੀ ਤੇਜ਼ੀ ਨਾਲ ਅਸੀਂ ਹਰ ਖੇਤਰ ਵਿੱਚ ਆਪਣੇ ਟੀਚਿਆਂ ਅਤੇ ਮੰਤਵਾਂ ਨੂੰ ਪੂਰਾ ਕਰਨ ਵਿਚ ਸਫਲ ਹੋ ਰਹੇ ਹਾਂ । ਸੰਸਥਾ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਕੇ ਰੁੁਜ਼ਗਾਰ ਦੇ ਕਾਬਲ ਬਣਾਉਣਾ ਹੈ। ਬੇਰੁਜ਼ਗਾਰੀ ਨੂੰ ਠੱਲ ਪਾਉਣ ਲਈ ਸੰਸਥਾ ਵੱਲੋਂ ਪਿਛਲੇ ਕਈ ਸਾਲਾਂ ਦੀ ਰਿਸਰਚ ਤੋਂ ਬਾਦ ਤਿਆਰ ਕੀਤਾ ਗਿਆ ‘ਵਿਲੱਖਣ ਇੰਡਸਟਰੀ ਅਕੈਡਮੀਆ ਇੰਟਰਫੇਸ ਮਾਡਲ’ ਵੀ ਸੰਸਥਾ ਵਿਖੇ ਹਾਲ ਹੀ ਕਰਵਾਏ ਗਏ ‘ਗਲੋਬਲ ਸਮਿਟ’ ਵਿੱਚ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਮੁਹਾਰਤ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੇ ਸਹਿਯੋਗ ਨਾਲ 20 ਕਰੋੜ ਦੀ ਮੁੱਢਲੀ ਲਾਗਤ ਵਾਲਾ ਪੰਜਾਬ ਦਾ ਪਹਿਲਾ ‘ਹੁਨਰ ਵਿਕਾਸ ਕੇਂਦਰ’ ਸੰਸਥਾ ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ । ਇਸੇ ਤਰ੍ਹਾਂ ਸੰਸਥਾ ਦਾ ਟਰੇਨਿੰਗ ਐਂਡ ਪਲੇਸਮੇਂਟ ਵਿਭਾਗ ਵੀ ਆਪਣੀ ਸਕਾਰਾਤਮਿਕ ਭੂਮਿਕਾ ਨਿਭਾ ਕੇ ਹਰ ਖੇਤਰ ਦੀਆਂ ਮੋਹਰੀ ਕੰਪਨੀਆਂ ਵਿੱਚ ਵਿਦਿਆਰਥੀਆਂ ਦੀ ਪਲੇਸਮੇਂਟ ਚੰਗੇ ਪੈਕੇਜਾਂ ਤੇ ਕਰਵਾ ਰਿਹਾ ਹੈ। ਸੰਸਥਾ ਨੇ ਆਈਜੈਕ ਕੰਪਨੀ ਨਾਲ ਹੱਥ ਮਿਲਾਇਆ ਹੋਇਆ ਹੈ ਜਿਸ ਰਾਹੀਂ ‘ਗਲੋਬਲ ਇੰਟਰਨਸ਼ਿਪ ਪ੍ਰੋਗਰਾਮ ਤਹਿਤ’ ਸੰਸਥਾ ਦੇ ਬਹਤੇ ਸਾਰੇ ਵਿਦਿਆਰਥੀ ਬਾਹਰਲੇ ਦੇਸ਼ਾਂ ਜਿਵੇਂ ਅਜਿਪਟ, ਚੀਨ , ਰਸ਼ੀਆ ਆਦਿ ਵਿੱਚ ਆਪਣੀ ਇੰਟਰਨਸ਼ਿਪ ਸਫਲਤਪੂਰਵਕ ਪੂਰੀ ਕਰ ਚੁੱਕੇ ਹਨ। ਉਹਨਾਂ ਨੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਦੇ ਡੀਨ (ਅਕਾਦਮਿਕ ਮਾਮਲੇ) ਮਿਸਟਰ ਸਚਿਨ ਦੇਵ ਨੇ ਕਿਹਾ ਕਿ ਸੰਸਥਾ ਲਈ ਇਹ ਮਹੱਤਵਪੂਰਨ ਪ੍ਰਾਪਤੀ ਹੈ । ਸਾਡਾ ਧਿਆਨ ਹਮੇਸ਼ਾ ਵਿਦਿਆਰਥੀਆਂ ਦੀ ਸਮੁੱਚੀ ਸਖਸ਼ੀਅਤ ਉਸਾਰੀ ਤੇ ਕੇਂਦਰਤ ਰਹਿੰਦਾ ਹੈ ਅਤੇ ਉਹਨਾਂ ਦੀ ਰੁਚੀ ਮੁਤਾਬਕ ਪਹਿਲਕਦਮੀ ਕਰਦਿਆਂ ਸੰਸਥਾਂ ਵੱਲੋਂ ਨਿਵੇਕਲੇ ਕਦਮ ਚੁੱਕੇ ਜਾਂਦੇ ਹਨ। ਸੰਸਥਾ ਵਿਖੇ ਲਾਗੂ ਇਨੋਵੇਟਿਵ ਟੀਚਿੰਗ ਮੈਥਡੋਲੋਜੀ ਤਹਿਤ ਵਿਦਿਆਰਥੀਆਂ ਨੂੰ ਲਾਈਵ ਪ੍ਰੋਜੈਕਟਾਂ, ਇੰਡਸਟਰੀਅਲ ਦੌਰਿਆਂ ਜ਼ਰੀਏ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੈਮੀਨਾਰਾਂ ਅਤੇ ਵਿਸ਼ੇਸ਼ ਭਾਸ਼ਣਾਂ ਰਾਹੀ ਮਾਹਿਰਾਂ ਦੇ ਰੂ-ਬ-ਰੂ ਹੋਣਾ ਅਤੇ ਇੰਡਸਟੀਰਅਲ ਦੌਰਿਆਂ ਆਦਿ ਤੇ ਜਾ ਕੇ ਉਦਯੋਗਿਕ ਕਾਰਜ ਪ੍ਰਣਾਲੀ ਬਾਰੇ ਜਾਣੂ ਹੋਣਾ ਆਦਿ ਗਤੀਵਿਧੀਆਂ ਦੀ ਬਦੌਲਤ ਵੀ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਜਿਸ ਲਈ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੇਂਟ ਐਂਡ ਟੈਕਨਾਲੋਜੀ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਅਜਿਹੇ ਮਿਹਨਤੀ ਉਪਰਾਲਿਆਂ ਸਦਕਾ ਹੀ ਇਹ ਮਾਣ ਮੱਤੀ ਪ੍ਰਾਪਤੀ ਹੋਈ ਹੈ ਜਿਸ ਨਾਲ ਸਾਨੂੰ ਵਿਦਿਆਰਥੀਆਂ ਦੀ ਸਮੁੱਚੀ ਸਖਸ਼ੀਅਤ ਉਸਾਰੀ ਲਈ ਹੋਰ ਵੀ ਉਚੇਚੇ ਕਦਮ ਚੁੱਕਣ ਦੀ ਪ੍ਰੇਰਣਾ ਮਿਲੀ ਹੈ।
Punjab Post Daily Online Newspaper & Print Media