29 ਮਾਰਚ ਨੂੰ ਐਤਵਾਰ ਵਾਲੇ ਦਿਨ ਫਾਈਨਲ ਮੈਚ ‘ਚ ਆਸਟਰੇਲ਼ੀਆ ਤੇ ਨਿਊਜੀਲੈਂਡ ਭਿੜਣਗੇ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਖੇਡੇ ਗਏ ਕ੍ਰਿਕਟ ਵਰਲਡ ਕੱਪ ਮੈਚ ਵਿੱਚ ਭਾਰਤ ਦੀ ਸ਼ਰਮਨਾਕ ਹਾਰ ਤੋਂ ਦੁਖੀ ਹੋਏ ਭਾਰਤੀਆਂ ਵਲੋਂ ਮਹਿੰਦਰ ਧੋਨੀ, ਰੋਹਿਤ ਕਪੂਰ, ਰੈਨਾ, ਅਜੇ ਡਜੇਜਾ ਆਦਿ ਦੀਆਂ ਫੋਟੋਆਂ ਜਲਾ ਦਿੱਤੀਆਂ ਜਦ ਕਿ ਕਈ ਥਾਈਂ ਭਾਰਤ ਟੀਮ ਦੀ ਹਾਰ ਉਪਰੰਤ ਕ੍ਰਿਕਟ ਪ੍ਰੇਮੀਆਂ ਨੇ ਆਪਣੇ ਟੀ.ਵੀ ਸੈਟ ਸੜਕਾਂ ਅਤੇ ਬਜਾਰਾਂ ਵਿੱਚ ਸੁੱਟ ਕੇ ਤੋੜ ਦਿੱਤੇ।ਅੱਜ ਦੇ ਸੈਮੀ ਫਾਈਨਲ ਮੈਚ ਦੋਰਾਨ ਪਹਿਲਾਂ ਬੈਟਿੰਗ ਕਰਦਿਆਂ ਆਸਟਰੇਲੀਆ ਨੇ 50 ਓਵਰਾਂ ਵਿੱਚ 7 ਖਿਡਾਰੀਆਂ ਪਿੱਛੇ 328 ਦੌੜਾਂ ਬਣਾ ਕੇ ਭਾਰਤ ਨੂੰ 329 ਦੌੜਾਂ ਬਨਾਉਣ ਦਾ ਟੀਚਾ ਦਿੱਤਾ। ਲੇਕਿਨ ਭਾਰਤ ਦੀ ਪੂਰੀ ਟੀਮ 46.5 ਓਵਰਾਂ ਵਿੱਚ ਕੇਵਲ 233 ਦੌੜਾਂ ਬਣਾ ਕੇ ਹੀ ਗਰਾਊਂਡ ਤੋਂ ਬਾਹਰ ਆ ਗਈ ਅਤੇ ਇਹ ਮੈਚ ਮੇਜ਼ਬਾਨ ਆਟਰੇਲੀਆ ਨੇ 95 ਦੌੜਾਂ ਦੇ ਫਰਕ ਨਾਲ ਜਿੱਤ ਲਿਆ। ਸੈਮੀਫਾਈਨਲ ਜਿੱਤਣ ਤੋਂ ਬਾਅਦ ਹੁਣ ਮੈਲਬਰਨ ‘ਚ 29 ਮਾਰਚ 2015 ਨੂੰ ਐਤਵਾਰ ਵਾਲੇ ਦਿਨ ਫਾਈਨਲ ਮੈਚ ਵਿੱਚ ਆਟਰੇਲ਼ੀਆ ਤੇ ਨਿਊਜੀਲੈਂਡ ਦਾ ਮੁਕਾਬਲਾ ਹੋਵੇਗਾ।
Punjab Post Daily Online Newspaper & Print Media