
ਫਾਜ਼ਿਲਕਾ 20 ਫਰਵਰੀ (ਵਨੀਤ ਅਰੋੜਾ) – ਪੰਜਾਬ ਅਤੇ ਯੂਟੀ ਇੰਪਲਾਇਜ ਦੀ ਸਾਂਝੀ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਵੱਲੋ ਪੇਸ਼ ਕੀਤਾ ਗਏ ਬਜਟ ਦਾ ਵਿਰੋਧ ਕਰਦੇ ਕਿਹਾਕਿ ਇਹ ਬਜਟ ਲੋਕ ਮਾਰੂ ਅਤੇ ਕਿਸਾਨਾਂ, ਮਜਦੂਰਾਂ ਅਤੇ ਕਰਮਚਾਰੀਆਂ ਦੇ ਵਿਰੁੱਧ ਪੇਸ਼ ਕੀਤਾ ਹੈ।ਇਸਦੇ ਰੋਸ਼ ਸਵਰੂਪ ਅੱਜ ਡੀਸੀ ਦਫ਼ਤਰ ਫਾਜਿਲਕਾ ਦੇ ਦਫਤਰ ਦੇ ਸਾਹਮਣੇ ਰੋਸ਼ ਰੈਲੀ ਕੀਤੀ ਗਈ ਅਤੇ ਗਲਤ ਬਜਟ ਦੀਆਂ ਕਾਪੀਆਂ ਸਾੜ੍ਹੀਆ ਗਈਆ।ਇਸ ਰੈਲੀ ਵਿੱਚ ਪੁੱਜੇ ਨੇਤਾ ਹਰਬੰਸ ਸਿੰਘ, ਦਰਜਾ ਚਾਰ ਪ੍ਰਧਾਨ ਗਿਆਨ ਸਿੰਘ, ਰਾਜਸੀ ਪ੍ਰਧਾਨ ਅਮ੍ਰੀਤਪਾਲ, ਰਾਮ ਰਤਨ, ਪਦਮ ਰਾਣੀ ਛਪੜੀਵਾਲਾ, ਆਂਗਣਵਾੜੀ ਰਾਜਸੀ ਪ੍ਰਧਾਨ ਅਤੇ ਪ੍ਰਧਾਨ ਦੁਰਗੋ ਬਾਈ, ਓਮ ਪ੍ਰਕਾਸ਼, ਹਰੀ ਚੰਦ ਆਦਿ ਸਾਥੀ ਪੁੱਜੇ।ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਕਰਮਚਾਰੀਆ ਦੀ ਮੰਗਾ ਪ੍ਰਤੀ ਕੋਈ ਧਿਆਨ ਨਹੀ ਦੇ ਰਹੀ ਇਸ ਕਾਰਨ ਸਰਕਾਰ ਦੇ ਵਿਰੁੱਧ ਅਪਣਾ ਸੰਘਰਸ਼ ਤੇਜ ਕਰ ਦਿੱਤਾ ਹੈ ।ਆਉਣ ਵਾਲੀ 8 ਅਪ੍ਰੈਲ ਨੂੰ ਧੂਰੀ ਵਿੱਚ ਸਾਰੇ ਪੰਜਾਬ ਵਿੱਚ ਹਜਾਰਾਂ ਕਰਮਚਾਰੀ ਆਪਣਾ ਰੋਸ਼ ਜ਼ਾਹਰ ਕਰਣਗੇ।ਉਹਨਾਂ ਨੇ ਇਸ ਰੈਲੀ ਵਿੱਚ ਜਿਆਦਾ ਤੋ ਜਿਆਦਾ ਜੱਥੇਬੰਦੀਆਂ ਨੂੰ ਭਾਗ ਲੇਣ ਦੀ ਅਪੀਲ ਵੀ ਕੀਤੀ।
Punjab Post Daily Online Newspaper & Print Media