
ਅੰਮ੍ਰਿਤਸਰ 26 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਅੱਜ ਇਥੇ ਅਠ੍ਹਾਰਵੀਂ ਅਤੇ ਉਨਵੀਂ ਸਦੀ ਵਿਚ ਪੰਜਾਬੀ ਸਮਾਜ ਦਾ ਸਥਾਪਨ ਵਿਸ਼ੇ ‘ਤੇ ਦੋ ਦਿਨਾ ਰਾਸ਼ਟਰੀ ਸੈਮੀਨਾਰ ਸੰਪੰਨ ਹੋ ਗਿਆ। ਇਹ ਸੈਮੀਨਾਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਐਸ.ਏ.ਪੀ.-ਯੂ.ਜੀ.ਸੀ.-ਡੀ.ਆਰ.ਐਸ. ਅਧੀਨ ਕਰਵਾਇਆ ਗਿਆ। ਇਸ ਵਿਚ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਦਵਾਨਾਂ ਨੇ ਭਾਗ ਲਿਆ।
ਸੈਮੀਨਾਰ ਦੇ ਡਾਇਰੈਕਟਰ, ਪ੍ਰੋ. ਰਾਧਾ ਸ਼ਰਮਾ ਨੇ ਮਹਿਮਾਨਾਂ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ। ਸੈਮੀਨਾਰ ਦੇ ਆਰਗੇਨਾਈਜ਼ਿੰਗ ਸਕੱਤਰ ਪ੍ਰੋ. ਸੁਲੱਖਣ ਸਿੰਘ ਨੇ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ। ਐਸ.ਏ.ਪੀ. ਕੋਆਰਡੀਨੇਟਰ, ਪ੍ਰੋ. ਸੁਖਦੇਵ ਸਿੰਘ ਸੋਹਲ, ਵਿਭਾਗ ਦੇ ਮੁਖੀ, ਡਾ. ਬੀਰ ਗੁਡ ਗਿੱਲ ਅਤੇ ਪ੍ਰੋ. ਸੁਖਵੰਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਕਲਕੱਤਾ ਯੂਨੀਵਰਸਿਟੀ ਤੋਂ ਪ੍ਰੋ. ਹਾਮਿਦ ਬੈਨਰਜੀ ਨੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕੀਤੀ। ਐਮ.ਐਸ. ਯੂਨੀਵਰਸਿਟੀ ਆਫ ਬੜੌਦਾ ਦੇ ਪ੍ਰੋ. ਰਾਜਕੁਮਾਰ ਹੰਸ ਨੇ ਵਿਸ਼ੇਸ਼ ਭਾਸ਼ਣ ਵਿਚ ਸਿੱਖ ਇਤਿਹਾਸ: ਦਲਿਤ ਦੇ ਸੰਦਰਭ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਸ਼ੌਕਤ ਅਹਿਮਦ ਅਤੇ ਸੁਖਦੀਪ ਕੌਰ ਤੋਂ ਇਲਾਵਾ ਹੋਰਨਾਂ ਨੇ ਵੀ ਆਪਣੇ ਪਰਚੇ ਪੜ੍ਹੇ।
Punjab Post Daily Online Newspaper & Print Media