ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਸਕੱਤਰ ਸ:ਪ੍ਰੀਤਮ ਸਿੰਘ ਜਿਨ੍ਹਾਂ ਦਾ ਕਿ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਿਹ ਗਲੀ ਪੰਜਾਬ ਸਿੰਘ ਚੌਕ ਬਾਬਾ ਸਾਹਿਬ ਵਿਖੇ ਪਾਏ ਗਏ ਉਪਰੰਤ ਸੁਲਤਾਨ ਵਿੰਡ ਗੇਟ ਵਿਖੇ ਸਥਿਤ ਬਾਬਾ ਸੇਵਾ ਸਿੰਘ ਹਾਲ ਵਿਖੇ ਰਾਗੀ ਸਿੰਘਾਂ ਵਲੋਂ ਵਿਰਾਗਮਈ ਕੀਰਤਨ ਗਾਇਨ ਕੀਤਾ ਅਤੇ ਅੰਤਿਮ ਅਰਦਾਸ ਉਪਰੰਤ ਸਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਰੋਮਣੀ ਅਕਾਲੀ ਦਲ ਤੋਂ ਇਲਾਵਾ ਵੱਖ-ਵੱਖ ਪਾਰਟੀਆਂ, ਸਮਾਜ ਸੇਵੀ ਜਥੇਬੰਦੀ ਦੇ ਆਗੂਆਂ ਵਲੋਂ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਇਹਾ ਆਗੂਆਂ ਨੇ ਆਪਣੇ ਸੰਬੋਧਨ ਵਿਚ ਸ: ਪ੍ਰੀਤਮ ਸਿੰਘ ਦੇ ਵਿਛੋੜੇ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਸਮਾਜ ਲਈ ਇਕ ਵੱਡਾ ਘਾਟਾ ਦੱਸਿਆ। ਸਰਧਾਂਜਲੀ ਦੇਣ ਵਾਲਿਆਂ ਵਿੱਚ ਹੋਰਨਾ ਤੋਂ ਇਲਾਵਾ ਜਥੇ: ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ ਅਕਾਲੀ ਜਥਾ ਸ਼ਹਿਰੀ, ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਕੌਂਸਲਰ ਮਨਮੋਹਨ ਸਿੰਘ ਟੀਟੂ, ਜਥੇ:ਤਰਲੋਚਨ ਸਿੰਘ ਮੱਤੇਵਾਲ ਸੀਨ:ਮੀਤ ਪ੍ਰਧਾਨ ਅਕਾਲੀ ਜਥਾ ਦਿਹਾਤੀ, ਆਪ ਨੇਤਾ ਸਰਬਜੀਤ ਸਿੰਘ ਗੁਮਟਾਲਾ, ਕਾਂਗਰਸੀ ਆਗੂ ਜਰਨੈਲ ਸਿੰਘ ਸਲੂਜਾ, ਸੱਤਪਾਲ ਸਿੰਘ ਵਡਾਲੀ ਮੌਜੂਦ ਸਨ।ਸਮਾਗਮ ਵਿਚ ਪਹੁੰਚੇ ਮੋਹਤਬਰਾਂ ਵਿਚ ਪ੍ਰੋਫ:ਪ੍ਰਮਬੀਰ ਸਿੰਘ ਮੱਤੇਵਾਲ, ਇੰਸਪੈਕਟਰ ਇੰਦਰਜੀਤ ਸਿੰਘ, ਅਮਰਜੀਤ ਸਿੰਘ ਵਾਲੀਆਂ, ਹਰਿੰਦਰ ਸਿੰਘ ਚੇਅਰਮੈਨ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਕਵਲਨੈਨ ਸਿੰਘ ਗੁੱਲੂ, ਹਰਦਿਆਲ ਸਿੰਘ ਚੋਹਾਨ, ਕੁਲਵੰਤ ਸਿੰਘ ਯੂ.ਐਸ.ਏ, ਭਰਭੁਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਬਘਿਆੜੀ, ਲਾਜਵਿੰਦਰ ਸਿੰਘ ਵਿਆਕਲ, ਰਜਿੰਦਰ ਸਿੰਘ ਬਿੱਟੂ, ਸਵਿੰਦਰ ਸਿੰਘ ਵਸੀਕਾ, ਗੁਰਸ਼ਰਨ ਸਿੰਘ ਨਾਮਧਾਰੀ, ਜਗਜੀਤ ਸਿੰਘ ਰਾਜੂ ਮੌਜੂਦ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media