ਜਬਰੀ ਚੁੱਕੀ ਸਾਥੀ ਅਧਿਆਪਕਾਂ ਦੇ ਹੋਏ ਗਰਭਪਾਤ ਦੇ ਰੋਸ ਵੱਜੋ ਕੀਤਾ ਪ੍ਰਦਰਸ਼ਨ

ਬਠਿੰਡਾ, 27 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -)- ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਯੂਨਿਅਨ ਜਿਲਾ ਬਠਿੰਡਾ ਵੱਲੋ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੀ ਪੰਜਾਬ ਫੇਰੀ ਦੌਰਾਨ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਵੱਲੋ ਰੋਸ ਪ੍ਰਦਰਸ਼ਨ ਕਰਨ ਦੇ ਡਰੋ ਘਰੋ ਘਰੀ ਪੁਲਿਸ ਦੁਆਰਾਂ ਚੁੱਕੇ ਥਾਣੇ ਬੰਦ ਕਰਨ, ਜਲੰਧਰ ਦੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਰਜਨੀ ਜੋ ਕਿ ਗਰਭਪਾਤੀ ਸੀ ਚੁੱਕੇ ਥਾਣੇ ਬੰਦ ਕਰ ਦਿੱਤਾ ਅਤੇ ਮਾਨਸਿਕ ਪਰੇਸ਼ਾਨੀ ਦੇ ਚਲਦਿਆ ਅਧਿਆਪਕ ਰਜਨੀ ਦਾ ਗਰਭਪਾਤ ਹੋ ਗਿਆ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ ਦੇ ਰੋਸ ਵੱਜੋ ਅੱਜ ਅਧਿਆਪਕਾਂ ਨੇ ਸਥਾਨਕ ਚਿਲਡਰਨ ਪਾਰਕ ਵਿਚ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਅਤੇ ਦੋਸ਼ੀਆ ਪੁਲਿਸ ਕਰਮਚਾਰੀਆ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ । ਪੁਲਿਸ ਦੁਆਰਾਂ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਚਿਲਡਰਨ ਪਾਰਕ ਤੋ ਬਾਹਰ ਨਹੀ ਨਿਕਲਣ ਦਿੱਤਾ ਗਿਆ ਅਤੇ ਅਧਿਆਪਕਾਂ ਨੂੰ ਪਾਰਕ ਵਿਚ ਪ੍ਰਸ਼ਾਸ਼ਨਿਕ ਅਧਿਕਾਰੀਆ ਨੂੰ ਮੰਗ ਪੱਤਰ ਦੇਣ ਲਈ ਮਜਬੂਰ ਕੀਤਾ ਗਿਆ। ਇਸ ਸਮੇ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ ਅਧਿਆਪਕ ਬਹੁਤ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਪਿਛਲੇ ਤਿੰਨ ਮਹੀਨਿਆ ਤੋ ਉਹ ਵੀ ਨਹੀ ਦਿੱਤੀ ਜਾ ਰਹੀ । ਜਿਸ ਕਾਰਨ ਅਧਿਆਪਕਾਂ ਨੂੰ ਸੰਘਰਸ਼ ਦੇ ਰਾਹ ਤੁਰਨਾਂ ਪੈ ਰਿਹਾ ਹੈ ਸਰਕਾਰ ਵੱਲੋ ਵਾਰ ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਕੋਈ ਸਾਰਥਿਕ ਹੱਲ ਨਹੀ ਕੱਢਿਆ ਜਾ ਰਿਹਾ । ਉਹਨਾ ਕਿਹਾ ਜੇਕਰ ਸਰਕਾਰ ਨੇ ਉਹਨਾ ਦੀਆ ਹੱਕੀ ਮੰਗਾਂ ਨੂੰ ਜਲਦ ਨਾ ਮੰਨਿਆ ਤਾ ਆਉਣ ਵਾਲੇ ਦਿਨਾਂ ਆਪਣਾ ਸੰਘਰਸ਼ ਤੇਜ ਕਰਨਗੇ ਇਸ ਸਮੇ ਉਹਨਾਂ ਨਾਲ ਨਿਰਮਲ ਸਿੰਘ , ਸੁਬਾ ਸਿੰਘ, ਪ੍ਰਿਤਪਾਲ ਸਿੰਘ, ਮਲਜਿੰਦਰ ਸਿੰਘ ਸੇਮਾਂ, ਪਰਦੀਪ ਕੌਰ, ਮਨਦੀਪ ਕੌਰ, ਬਿੰਦਰ ਕੌਰ, ਆਦਿ ਹਾਜ਼ਰ ਸਨ।
Punjab Post Daily Online Newspaper & Print Media