Tuesday, September 15, 2026

ਧਰਤੀ ਮਾਤਾ ਦੀ ਰੱਖਿਆ ਲਈ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਐਨ. ਸੀ. ਸੀ ਵਿਭਾਗ ਨੇ ਕੀਤਾ ਜਾਗਰੂਕ

PPN2703201507

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਆਪਣੀ ਧਰਤੀ ਮਾਤਾ ਦੀ ਰੱਖਿਆ ਲਈ ਬੀ. ਬੀ. ਕੇ .ਡੀ. ਏ. ਵੀ. ਕਾਲਜ ਦੇ ਐਨ. ਸੀ. ਸੀ ਵਿਭਾਗ ਨੇ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕੀਤੀ। ਕਾਲਜ ਦੇ ਐਨ. ਸੀ. ਸੀ. ਦੇ 1 ਪੀ. ਬੀ. (ਜੀ) ਦੇ ਅੰਦਰ ਆਉਂਦੇ ਕਾਲਜ ਦੇ ਆਰਮੀ ਵਿੰਗ ਅਤੇ 2 ਪੀ. ਬੀ ਏਅਰ ਸਕਾਰਡਨ ਦੇ ਅੰਦਰ ਆਉਂਦੇ ਕਾਲਜ ਦੇ ਏਅਰ ਵਿੰਗ ਨੇ ਕਾਲਜ ਵਿੱਚ ਰੁੱਖ ਲਗਾ ਕੇ ਵਰਲਡ ਫਾਰਏਸਟ ਡੇ ਮਨਾਇਆ। ਕੇਡਿਟ ਨੇ ਵੱਖ-ਵੱਖ ਤਰ੍ਹਾਂ ਦੇ ਰੁੱਖ ਲਗਾ ਕੇ ਕਾਲਜ ਦੇ ਦੂਜੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ ਕਿ ਰੁੱਖ ਲਗਾਉਣਾ ਅਤੇ ਬਚਾਉਣਾ ਕਿੰਨਾ ਜਰੂਰੀ ਹੈ। ਇਸ ਵਿਸ਼ੇ ਤੇ ਉਹਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਐਨ. ਸੀ. ਸੀ. ਵਿਭਾਗ ਭਾਰਤ ਮਾਤਾ ਦੀ ਰੱਖਿਆ ਦੇ ਲਈ ਆਪਣਾ ਯੋਗਦਾਨ ਦਿੰਦੀ ਰਹਿੰਦੀ ਹੈ। ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਗੋ ਗਰੀਨ ਗੋ ਕਲੀਨ ਦਾ ਸੰਦੇਸ਼ ਦਿੱਤਾ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply