Sunday, September 20, 2026

ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਵਿੱਚ ਛਿਮਾਹੀ ਜੋੜ ਮੇਲਾ ਕਰਵਾਇਆ

PPN2803201516
ਖੁਜਾਲਾ, 28 ਮਾਰਚ ਖੁਜਾਲਾ (ਸਿਕੰਦਰ ਸਿੰਘ ਖਾਲਸਾ) – ਬੀਤੇ ਦਿਨ ਪਿੰਡ ਰਸੂਲਪੁਰ ਕਲਾਂ ਵਿਖੇ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ਵਿੱਚ ਪਿੰਡ ਦੇ ਇਲਾਕੇ ਦੀਆਂ ਸੰਗਤਾਂ ਨਾਲ ਜੋੜ ਮੇਲਾ ਕਰਵਾਇਆ ਗਿਆ।ਇਸ ਮੇਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ  ਉਪਰੰਤ ਖੁੱਲ੍ਹੇ ਦੀਵਾਨ ਹਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ।ਰਾਗੀ ਗੁਰਪ੍ਰੀਤ ਸਿੰਘ ਜੰਡਿਆਲਾ, ਸੁਖਮਨਦੀਪ ਸਿੰਘ ਤਲਾਵਾਂ, ਗੁਰਵਿੰਦਰ ਸਿੰਘ ਜਹਾਂਗੀਰ ਨੇ ਰਸਭਿੰਨੀ ਧੁਰ ਕੀ ਬਾਣੀ ਦਾ ਕੀਰਤਨ ਕਰਕੇ ਦੀਵਾਨ ਦੀ ਆਰੰਭਤਾ ਕੀਤੀ ਧਾਰਮਿਕ ਦੀਵਾਨ ਵਿੱਚ ਵੱਖ ਵੱਖ ਢਾਡੀ ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਜੋਧਿਆਂ ਦੀਆਂ ਵਾਰਾਂ ਗਾਇਨ ਕਰਕੇ ਤੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੁ ਦਸ਼ਮੇਸ਼ ਪਿਤਾ ਦੀ ਸ਼ਾਸਤਰ ਵਿਦਿਆ ਦੀ ਬਖਸ਼ੀ ਹੋਈ ਦਾਤ ਨੂੰ ਸੰਭਾਲਦੇ ਹੋਏ ਮੇਜਰ ਸਿੰਘ, ਜਗਦੀਪ ਸਿੰਘ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਨੇ ਪਿੰਡ ਦੇ ਨੌਜਵਾਨਾਂ ਨੂੰ ਪ੍ਰੇਰਣਾ ਦੇ ਕੇ ਸ਼ਸ਼ਤਰ ਦੀ ਵਿਦਿਆ, ਗਤਕੇ ਦੀ ਵਿਦਿਆ ਦੀ ਟ੍ਰੇਨਿੰਗ ਦਿੱਤੀ ਤੇ ਮੇਲੇ ਵਿੱਚ ਗਤਕੇ ਦੇ ਜੌਹਰ ਦਿਖਾਏ ।ਪ੍ਰਬੰਧਕ ਕਮੇਟੀ ਵੱਲੋਂ ਗਤਕਾ ਟੀਮ ਨੂੰ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ, ਨੌਜਵਾਨਾਂ ਵਿੱਚ ਬਲ ਭਰਨ ਲਈ ਕਬੱਡੀ ਦੇ ਮੈਚ ਕਰਵਾਏ ਗਏ।ਇਸ ਮੌਕੇ ਸਰਪੰਚ ਸਵਿੰਦਰ ਸਿੰਘ, ਪੰਚ ਮਹਿਲ ਸਿੰਘ, ਨੰਬੜਦਾਰ ਦਲੀਪ ਸਿੰਘ, ਪ੍ਰਧਾਨ ਜਸਬੀਰ ਸਿੰਘ, ਕੇਵਲ ਸਿੰਘ ਖਜਾਨਚੀ, ਦਲਜੀਤ ਸਿੰਘ ਸੈਕਟਰੀ, ਗ੍ਰੰਥੀ ਗੁਰਭੇਜ ਸਿੰਘ, ਜਗਤਾਰ ਸਿੰਘ, ਸਤਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਆਦਿ ਮੇਲੇ ਵਿੱਚ ਭਾਰੀ ਸੰਗਤਾਂ ਦਾ ਇਕੱਠ ਸੀ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply