Sunday, June 15, 2025
Breaking News

ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ 118 ਕਰੋੜ ਦਾ ਬਜਟ ਪਾਸ

19.28 ਕਰੋੜ ਸਕੂਲਾਂ ਦੇ ਆਧੁਨਿਕੀਕਰਨ ਤੇ ਨਵੇਂ ਪ੍ਰਾਜੈਕਟਾਂ ਦੀ ਇਮਾਰਤ ਉਸਾਰੀ ਲਈ
49.60 ਲੱਖ ਸਿੱਖੀ  ਧਰਮ ਪ੍ਰਚਾਰ ਅਤੇ ਪ੍ਰਸਾਰ ਦੇ ਵਿਸ਼ੇਸ਼ ਉਪਰਾਲਿਆਂ ‘ਤੇ ਹੋਣਗੇ ਖਰਚ
PPN2903201501

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਗੁਰੂਦੁਆਰੇ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਦਾ ਸਾਲ 2015-16 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ ਕਰਨ ਸੰਬੰਧੀ ਜਨਰਲ ਬਾਡੀ ਦੀ ਮੀਟਿੰਗ ਆਯੋਜਿਤ ਕੀਤੀ ਗਈ।ਜਿਸ ਦੀ ਪ੍ਰਧਾਨਗੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਜੀ ਚੱਢਾ ਨੇ ਕੀਤੀ।ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਜੀ ਖੁਰਾਣਾ ਵਲੋਂ ਸਾਲ 2014-15 ਦੇ ਬਜਟ ਦੀ ਕਾਰਗੁਜ਼ਾਰੀ ਤੇ ਰੋਸਨੀ ਪਾਉਣ ਪਿਛੋ ਸਾਲ 2015-16 ਦਾ ਬਜਟ ਪੇਸ਼ ਕੀਤਾ ਗਿਆ।ਇਹ ਬਜਟ ਜਿਹੜਾ ਪਿਛਲੇ ਸਾਲ 105 ਕਰੋੜ ਰੁਪਏ ਸੀ ਹੁਣ ਵਧ ਕੇ 118  ਕਰੋੜ ਹੋ ਗਿਆ ਹੈ ਅਤੇ ਸਮੁਚੇ ਤੌਰ ਤੇ ਇਸ ਵਿਚ 12.36 %  ਦਾ ਵਾਧਾ ਪਾਇਆ ਗਿਆ।ਜੋ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਬਹੁਪੱਖੀ ਵਿਕਾਸਮੁਖੀ, ਆਧੁਨਿਕੀਕਰਨ  ਨੀਤੀਆਂ ਨੂੰ ਹੇਰ ਉਤਸ਼ਾਹਜਨਕ ਹੁਲਾਰਾ ਦੇਣ ਵਾਲਾ ਅਤੇ ਸੰਸਥਾ ਦੇ ਸਮੂਹਿਕ ਵਿਕਾਸ ਵੱਲ ਸੇਧਿਤ ਕਰਾਰ ਦਿੱਤਾ ਗਿਆ।ਇਸ ਬਜਟ ਨੂੰ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਾਲੋ ਸਾਲ ਉਨਤੀ ਤੇ ਵਿਕਾਸ ਦੀਆਂ ਪੁਲਾਘਾਂ ਤੈਅ ਕਰਨ ਦਾ ਸੂਚਕ ਮੰਨਿਆ ਗਿਆ।
ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਜੀ ਖੁਰਾਣਾ  ਨੇ ਆਪਣੇ ਬਜਟ ਸੰਬੋਧਨ ਵਿਚ ਕਿਹਾ ਕਿ ਪਿਛਲੇ ਸਾਲ ਨਾਲੋਂ ਸਾਲਾਨਾ ਯੋਜਨਾਵਾਂ ਦਾ ਆਕਾਰ ਵਧਾਉਣ ਵਾਲੇ ਬਜਟ ਵਿਚ 19.28 ਕਰੋੜ ਚੀਫ ਖਾਲਸਾ ਦੀਵਾਨ ਅਧੀਨ ਸਕੂਲਾਂ ਦੇ ਆਧੁਨਿਕੀਕਰਨ ਅਤੇ ਨਵੇਂ ਐਜੂਕੇਸ਼ਨਲ ਪ੍ਰਾਜੈਕਟਾਂ ਜਿਵੇਂ ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਟ ਐਂਡ ਟੈਕਨਾਲਿਜੀ  ਕਾਲਜ, ਤਰਨ ਤਾਰਨ, ਚੀਫ ਖਾਲਸਾ ਦੀਵਾਨ ਆਦਰਸ਼ ਸਕੂਲ  ਊਚਾ ਪਿੰਡ, ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਨੰਦਾ ਚੌਰ, ਹੁਸ਼ਿਆਰਪੁਰ  ਅਤੇ ਇਕ ਵਰਲਡ ਕਲਾਸ ਰਿਹਾਇਸ਼ੀ ਸਕੂਲ਼ ਸ਼ੁਭਮ ਇਨਕਲੇਵ, ਅੰਮ੍ਰਿਤਸਰ ਦੇ ਨਵੇਂ ਸਕੂਲ ਦੀ ਇਮਾਰਤ ਉਸਾਰੀ ਦੇ ਖਰਚ ਵਜੋਂ ਰੱਖੇ ਗਏ ਹਨ।
ਜਰੂਰਤਮੰਦ ਪੇਡੂ ਖੇਤਰਾ ਦੇ ਸਕੂਲਾਂ ਦੀ ਪ੍ਰਗਤੀ ਅਤੇ ਸਾਂਭ ਸੰਭਾਲ  ਲਈ ਡੇਢ ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ ਤਾਂ ਜੋ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪੇਡੂ ਸਕੂਲ ਵੀ ਸ਼ਹਿਰੀ ਸਕੂਲਾਂ ਵਾਂਗ ਹਾਈ ਟੈਕ ਅਤੇ ਅੱਪਗ੍ਰੇਡ ਹੋ ਸਕਣ। ਇਸ ਬਜਟ ਵਿਚ ਚੀਫ ਖਾਲਸਾ ਦੀਵਾਨ ਨੂੰ ਸੋਂਪੇ ਗਏ ਪੰਜਾਬ ਸਰਕਾਰ ਦੇ ਤਿੰਂਨ  ਆਦਰਸ਼ ਸਕੂਲਾਂ ਦੇ ਬੱਚਿਆਂ ਵਾਸਤੇ ਮੁਫਤ ਵਿਦਿਆ, ਵਰਦੀ, ਕਿਤਾਬਾਂ, ਮਿਡ ਡੇ ਮੀਲ ਲਈ 2.39 ਕਰੌੜ ਦੀ ਰਕਮ ਰਾਖਵੀਂ ਰੱਖੀ ਗਈ ਹੈ।ਬਜਟ ਵਿਚ ਚੀਫ ਖਾਲਸਾ ਦੀਵਾਨ ਦੇ ਮੁਢਲੇ ਸਰੋਕਾਰਾਂ ਵਿਚ ਸ਼ਾਮਲ ਸਿੱਖ ਧਰਮ ਪ੍ਰਚਾਰ ਅਤੇ ਪ੍ਰਸਾਰ ਦੇ ਵਿਸ਼ੇਸ਼ ਉਪਰਾਲਿਆਂ ਲਈ ਵੀ ਵਿਸ਼ੇਸ਼ ਰਾਸ਼ੀ 49.60 ਲੱਖ  ਉਚੇਚੇ ਤੋਰ ਤੇ ਰੱਖੀ ਗਈ ਹੈ ਜਿਹੜੇ ਕਿ ਚੀਫ ਖਾਲਸਾ ਦੀਵਾਨ ਅਦਾਰਿਆਂ ਵਿਚ ਗੁਰਪੂਰਬ ਮਨਾਉਣ, ਨਗਰ ਕੀਰਤਨ, ਕੀਰਤਨ ਦਰਬਾਰ, ਹੋਰ ਧਾਰਮਿਕ ਗਤੀਵਿਧੀਆਂ, ਸੀ. ਕੇ. ਡੀ ਅਦਾਰਿਆਂ ਦੇ ਗੁਰੂਦੁਆਰਿਆਂ ਦੀ ਸਾਂਭ ਸੰਭਾਲ ਅਤੇ ਮੁੰਬਈ ਵਿਖੇ ਬਣੇ ਗੁਰੂਦੁਆਰੇ ਦੀ ਅਤਿ ਖੂਬਸੂਰਤ ਨਵੀਨੀਕਰਨ ਲਈ ਖਰਚੇ ਜਾਣਗੇ।
ਉਹਨਾਂ ਦਸਿਆ ਕਿ ਪੁਰਾਣੀਆਂ ਲੀਕਾਂ ਤੋਂ ਹਟਦਿਆਂ ਆਪਣੇ ਅਦਾਰਿਆਂ ਨੁੰ ਅਲਟਰਾ ਮਾਡਰਨ ਸੁਵਿਧਾਵਾਂ ਨਾਲ ਲੈਸ ਕਰਨ ਅਤੇ  ਅਜੋਕੀ ਟੈਕਨਾਲਿਜੀ ਪਖੋਂ ਅਪਗ੍ਰੇਡੇਸ਼ਨ ਲਈ ਯਤਨਸ਼ੀਲ ਚੀਫ ਖਾਲਸਾ ਦੀਵਾਨ ਵਲੋੰ ਅਪਣੇ ਅਧੀਨ ਆਉਂਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਨ ਲਾਈਨ ਫੀਸ ਜਮਾਂ ਕਰਵਾਉਣ ਦੀ ਸੁਵਿਧਾ ਦੇਣ ਜਾ ਰਿਹਾ ਹੈ ਜਿਸ ਰਾਹੀਂ  ਮਾਪੇ  ਫੀਸਾਂ ਮੋਬਾਇਲ, ਲੈਪਟਾਪ, ਕੰਪਿਊਟਰ, ਕਰੈਡਿਟ ਕਾਰਡ, ਜਾਂ ਨੈਟ ਬੈਕਿੰਗ ਰਾਹੀਂ ਸਿੱਧੀਆਂ ਜਮਾਂ ਕਰਵਾ ਸਕਦੇ ਹਨ ਅਤੇ ਇਸ ਦੇ ਨਾਲ ਹੀ  ਉਹ  ਅਪਣੇ ਬੱਚੇ ਦੀ ਆਨਲਾਈਨ ਜਾਣਕਾਰੀ ਜਿਵੇਂ ਬੱਚੇ ਦੀ ਸਕੂਲ ਹਾਜਰੀ, ਪ੍ਰਾਗਰੈਸ ਰਿਪੋਰਟ, ਹੋਰ ਸਕੂਲ ਗਤੀ ਵਿਧੀਆਂ ਅਤੇ ਉਪਲਬਧੀਆਂ ਦੀ ਰੋਜਾਨਾ ਰਿਪੋਰਟ ਘਰ ਬੈਠੇ ਹਾਸਿਲ ਕਰ ਸਕਦੇ ਹਨ।
ਇਸ ਮੌਕੇ ਪ੍ਰਧਾਨ ਸ: ਚਰਨਜੀਤ ਸਿੰਘ ਜੀ ਚੱਢਾ ਨੇ ਐਲਾਨ ਕੀਤਾ ਕਿ ਆਧੁਨਿਕ ਅਤੇ ਉਨਤੀ ਦੇ  ਫਾਸਟ ਟਰੈਕ ਤੇ ਚਲਦਿਆਂ ਇਸ ਸਾਲ ਚੀਫ ਖਾਲਸਾ ਦੀਵਾਨ ਆਰਥਿਕ ਪਖੋਂ ਹੋਰ ਵੀ ਮਜਬੂਤ ਹੋ ਜਾਵੇਗਾ ਅਤੇ ਆਪਣੇ ਵਿਕਾਸ ਅਤੇ ਵਿਸਥਾਰ ਲਈ ਹਰ ਕਰਜਾ ਲਾਉਣ ਪਿਛੋਂ ਸਵੈ  ਨਿਰਭਰ ਹੋ ਜਾਵੇਗਾ।ਉਹਨਾਂ ਦਸਿਆ ਕਿ ਆਰਥਿਕ ਮਜਬੂਤੀਕਰਨ ਦੇ ਸਾਲ ੨੦੧੫-੧੬ ਵਿਚ ਸੀ.ਕੇ.ਡੀ. ਇੰਸਟੀਚਿਉਟ ਆਫ ਮੈਨੇਜਮੈਟ ਐਂਡ ਟੈਕਨਾਲਿਜੀ ਕਾਲਜ, ਤਰਨ ਤਾਰਨ, ਚੀਫ ਖਾਲਸਾ ਦੀਵਾਨ ਆਦਰਸ਼ ਸਕੂਲ  ਊਚਾ ਪਿੰਡ, ਸ੍ਰੀ ਗੁਰੁ ਹਰਿ ਕ੍ਰਿਸ਼ਨ ਪਬਲਿਕ ਸਕੂਲ ਨੰਦਾ ਚੌਰ, ਹੁਸ਼ਿਆਰਪੁਰ ਅਤੇ ਇਕ ਵਰਲਡ ਕਲਾਸ ਰਿਹਾਇਸ਼ੀ ਸਕੂਲ਼ ਸ਼ੁਭਮ ਇਨਕਲੇਵ, ਅੰਮ੍ਰਿਤਸਰ ਦੇ ਨਵੇਂ ਸਕੂਲ ਦੀਵਾਨ ਦੀਆਂ ਸ਼ਾਨਦਾਰ ਪ੍ਰਾਪਤੀਆਂ ਵਿਚ ਸ਼ਾਮਿਲ ਹੋਕੇ ਦੀਵਾਨ ਦਾ ਮਾਣ ਵਧਾਉਣਗੇ।
ਚੀਫ ਖਾਲਸਾ ਦੀਵਾਨ ਜਨਰਲ ਹਾਉਸ ਵਲੋਂ ਵਿੱਤੀ ਮਜਬੂਤੀ ਦਰਸਾਉਣ ਵਾਲੇ ਨਵੇਂ ਬਜਟ ਨੂੰ ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਜੀ ਖੁਰਾਣਾ ਦੁਆਰਾ ਸੀਮਿਤ ਸਾਧਨਾਂ ਦੇ ਮੱਦੇਨਜਰ ਵੱਖ ਵੱਖ ਵਿਕਾਸ ਅਤੇ ਲੋੜੀੰਦੀਆਂ ਯੋਜਨਾਵਾਂ ਲਈ ਮਾਲੀ ਸਾਧਨਾਂ ਦੀ ਵੰਡ ਦੇ ਤਰੀਕੇ ਦੀ ਪ੍ਰੰਸ਼ਸਾ ਕੀਤੀ ਅਤੇ ਆਸ ਪ੍ਰਗਟਾਈ ਕਿ ਇਹ ਬਜਟ ਚੀਫ ਖਾਲਸਾ ਦੀਵਾਨ ਦੀਆਂੇ ਲੋੜਾਂ ਅਤੇ  ਉਮੀਦਾਂ ਤੇ ਪੂਰੀ ਤਰਾਂ ਖਰਾ ਉਤਰੇਗਾ।
ਇਸ ਮੋਕੇ ਉਪ ਪ੍ਰਧਾਨ ਸ: ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਐਜੁਕੇਸ਼ਨ ਕਮੇਟੀ ਡਾ: ਜਸਵਿੰਦਰ ਸਿੰਘ ਢਿੱਲੋਂ, ਹਰਮਿੰਦਰ ਸਿੰਘ, ਪ੍ਰਿਤਪਾਲ ਸਿੰਘ ਸੇਠੀ, ਚਰਨਜੀਤ ਸਿੰਘ ਤਰਨਤਾਰਨ, ਸਰਬਜੀਤ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਚਰਨਜੀਤ ਸਿੰਘ ਕੋਠੀ ਵਾਲੇ, ਸਵਿੰਦਰ ਸਿੰਘ ਕੱਥੂਨੰਗਲ ਆਦਿ ਮੋਜੂਦ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply