ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ ਸੱਗੂ) – ਭਾਰਤ ਸਰਕਾਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕਰਨ ਤੇ ਜਿਲ਼ਾਂ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਅਹੁਦੇਦਾਰਾਂ ਅਤੇ ਕੌਸਲਰਾਂ ਦੀ ਬੈਠਕ ਜਿਲ੍ਹਾਂ ਪ੍ਰਧਾਨ ਉਪਕਾਰ ਸਿੰਘ ਸੰਧੂ ਅਤੇ ਐਸ.ਜੀ.ਪੀ.ਸੀ. ਦੇ ਮੈਂਬਰ ਜਥੇ. ਹਰਜਾਪ ਸਿੰਘ ਸੁਲਤਾਵਿੰਡ ਦੀ ਅਗਵਾਈ ਵਿਚ ਹੋਈ। ਜਿਸ ਵਿਚ ਦਿਲੀ ਵਿਖੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਬਾਦਲ ਨੂੰ ਪਦਮ ਵਿਭੂਸ਼ਣ ਮਿਲਣ ਤੇ ਅਕਾਲੀ ਦਲ ਦੇ ਕੌਸਲਰ ਅਤੇ ਜਥੇ ਦੇ ਅਹੁਦੇਦਾਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਸ੍ਰ. ਬਾਦਲ ਨੂੰ ਉਮਰ ਭਰ ਦੀਆਂ ਸਿਖ ਰਾਜਨੀਤੀ ਨੂੰ ਦਿਤੇ ਗਏ ਸਮਰਪਿਤ ਯੋਗਦਾਨ ਲਈ ਪਦਮ ਵਿਭੂਸਣ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਪਕਾਰ ਸਿੰਘ ਸੰਧੂ ਅਤੇ ਐਸ.ਜੀ.ਪੀ.ਸੀ ਦੇ ਮੈਂਬਰ ਜਥੇ. ਹਰਜਾਪ ਸਿੰਘ ਸੁਲਤਾਨਵਿੰਡ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਸਮੂੰਹ ਪੰਜਾਬੀਆਂ ਨੂੰ ਵਧਾਈ ਦਿੱਤੀ।ਉਨਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਤੇ ਲੋਕਤੰਤਰੀ ਕਦਰਾਂ ਕੀਮਤਾਂ ਲਈ ਸੀ ਐਮ ਬਾਦਲ ਨੇ ਆਪਣੀ ਸਾਰੀ ਜਿੰਦਗੀ ਲਗਾ ਦਿੱਤੀ, ਜਿਸ ਕਾਰਨ ਸੂਬੇ ਦੇ ਲੋਕਾਂ ਨੇ ਵੀ ਉਨਾਂ ਨੂੰ ਪੰਜ ਵਾਰ ਮੁੱਖ ਮੰਤਰੀ ਬਣਾ ਕੇ ਉਨਾਂ ਦੇ ਹੱਥ ਮਜਬੂਤ ਕੀਤੇ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਡਿਪਟੀ ਮੇਅਰ ਅਵਿਨਾਸ਼ ਜੌਲੀ, ਕੌਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਮਿੰਟੂ, ਦਿਲਬਾਗ ਸਿੰਘ, ਜਸਕੀਰਤ ਸਿੰਘ ਸੁਲਤਾਨਵਿੰਡ, ਅਮਰਬੀਰ ਸਿੰਘ ਢੋਟ, ਅਮਰਬੀਰ ਸਿੰਘ ਸੰਧੂ (ਸਾਰੇ ਕੌਸਲਰ), ਗੁਰਮੇਜ ਸਿੰਘ ਹਰੀਪੁਰਾ, ਮਨਜੀਤ ਸਿੰਘ ਮੰਜਲ, ਨਰਿੰਦਰ ਸਿੰਘ ਐਮ.ਆਰ, ਕੁਲਜੀਤ ਸਿੰਘ ਬ੍ਰਦਰਜ਼, ਭੁਪਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ, ਸ਼ੈਲਾ ਵਾਲੀਆ, ਅਮਰਜੀਤ ਸਿੰਘ, ਮਲਕੀਅਤ ਸਿੰਘ ਵੱਲਾ, ਟਹਿਲ ਸਿੰਘ, ਡਾ. ਹਰਵਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਮਮਦੂ ਚੌਹਾਨ ਆਦਿ ਤੋਂ ਇਲਾਵਾ ਕਾਫੀ ਸੰਖਿਆ ਵਿਚ ਅਕਾਲ਼ੀ ਦਲ ਦੇ ਅਹੁਦੇਦਾਰ ਹਾਜਰ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …