ਫਾਜਿਲਕਾ, 31 ਮਾਰਚ (ਵਿਨੀਤ ਅਰੋੜਾ) : ਸਥਾਨਕ ਮਾਰਕੀਟ ਕਮੇਟੀ ਦੀ ਵਿੱਤ ਸਾਲ 2014-15 ਦੀ ਹੋਈ ਅੰਤਮ ਬੈਠਕ ਵਿੱਚ ਚੈਅਰਮੇਨ ਵਿਨੋਦ ਬਜਾਜ਼ ਦੇ ਸਾਹਮਣੇ ਰੱਖੇ ਸਾਰੇ 14 ਪ੍ਰਸਤਾਵ ਸਰਵਸੰਮਤੀ ਨਾਲ ਪਾਸ ਹੋ ਗਏ। ਇਸ ਬੈਠਕ ਵਿੱਚ ਮਾਰਕੀਟ ਕਮੇਟੀ ਦੇ ਉਪ ਚੈਅਰਮੇਨ ਨਿਯੁਕਤ ਹੋਣ ਤੋ ਬਾਦ ਪਹਿਲੀ ਵਾਰ ਸ਼ਾਮਿਲ ਹੋਏ ਸ. ਤੇਜਵੰਤ ਸਿੰਘ ‘ ਟੀਟਾ ‘ਕਾਠਪਾਲ ਨੂੰ ਸਾਰੇ ਮੈਬਰਾਂ ਨੇ ਵਧਾਈ ਦਿੱਤੀ ਅਤੇ ਸਾਰੇ ਕੰਮ ਤੇਜੀ ਨਾਲ ਨੇਪੜੇ ਚਾੜਨ ਦੀ ਆਸ ਵਿਅਕਤ ਕੀਤੀ। ਬੈਠਕ ਦਾ ਸੰਚਾਲਨ ਮਾਰਕਿਟ ਕਮੇਟੀ ਦੇ ਸਕੱਤਰ ਸੁਲੋਧ ਬਿਸ਼ਨੋਈ ਅਤੇ ਸੁਪਰਿਡੇਂਟ ਸ਼ਰਮਾ ਨੇ ਕੀਤਾ। ਬੈਠਕ ਵਿੱਚ ਸੁਨੀਲ ਮਦਾਨ, ਹਰਮੰਦਰ ਸਿੰਘ ਘੱਟਿਆਂਵਾਲੀ, ਸਤਪਾਲ, ਰਣਜੀਤ ਸਿੰਘ, ਸੁਮਨ ਸਚਦੇਵਾ, ਰੋਸ਼ਨ ਲਾਲ ਭੂਸਰੀ, ਗੁਰਿੰਦਰ ਕੁਮਾਰ ਸਰਪੰਚ, ਹਰਨੇਕ ਸਿੰਘ ਸਰਪੰਚ ਓਝਾਂਵਾਲੀ, ਅਵਤਾਰ ਸਿੰਘ ਸਰਪੰਚ ਕਮਾਲਵਾਲਾ, ਜਸਵੰਤ ਸਿੰਘ ਸਰਪੰਚ ਕੰਧਵਾਲਾ ਸਹਿਤ ਹੋਰ ਮੈਂਬਰ ਮੌਜੂਦ ਰਹੇ।
ਇਸ ਬੈਠਕ ਵਿੱਚ ਸਾਰੇ ਖਰੀਦ ਕੇਂਦਰਾਂ ਵਿੱਚ ਕਿਸਾਨਾਂ, ਵਪਾਰੀਆਂ ਅਤੇ ਮਜਦੂਰਾਂ ਦੀਆਂ ਸਹੂਲਤਾਂ ਦੇ ਪੁਖਤੇ ਪ੍ਰਬੰਧ ਕਰਣ ਸਬੰਧੀ ਵਿਸਥਾਰ ਨਾਲ ਵਿਚਾਰ ਵਿਟਾਂਦਰਾਂ ਕੀਤਾ ਗਿਆ।ਕਲਰਕ ਰਾਜ ਕੁਮਾਰ, ਰਾਜੇਸ਼ ਕੁਮਾਰ, ਮਨਤੇਜ ਸਿੰਘ ਨੂੰ ਆਕਸ਼ਨ ਰਿਕਾਰਡਰ ਨਿਯੁਕਤ ਕਰਣ ਅਤੇ ਪੁਰਾਣੇ ਨਿਲਾਮੀ ਰਿਕਾਰਡਰ ਵਰੁਣ ਕੁਮਾਰ, ਸੰਦੀਪ ਕੁਮਾਰ ਨੂੰ ਮੰਡੀ ਸੁਪਰਵਾਇਜਰ ਨਿਯੁਕਤ ਕਰਣ ਦਾ ਫ਼ੈਸਲਾ ਲਿਆ ਗਿਆ।ਕਰਮਚਾਰੀਆਂ ਨੂੰ ਜੀ.ਪੀ. ਫੰਡ ਨਾਲ ਕਰਜ ਦੇਣ ਦੇ ਨਾਲ ਨਾਲ ਮੁਲਾਜਿਮਾ ਵੱਲੋ ਹੋਰ ਰੱਖੇ ਗਏ ਪ੍ਰਸਤਾਵ ਨੂੰ ਵੀ ਸਰਵਸੰਮਤੀ ਨਾਲ ਪਾਸ ਕਰ ਦਿਤਾ ਗਿਆ।ਮੰਡੀ ਵਿੱਚ ਸੁਧਾਰ ਕਰਣ ਲਈ ਬਿਜਲੀ ਵਿਵਸਥਾ ਨੂੰ ਸੁਚਾਰੁ ਕਰਣ ਅਤੇ ਟੇਲੀਫੋਨ ਆਪਰੇਟਰ ਨਿਯੁਕਤ ਕਰਣ ਦਾ ਵੀ ਫ਼ੈਸਲਾ ਲਿਆ ਗਿਆ। ਪੁਰਾਣੇ ਰਿਕਾਰਡ ਨੂੰ ਖ਼ਤਮ ਕਰਣ ਅਤੇ ਇਸਦੀ ਵਿਡਯੋਗਰਾਫੀ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਅਤੇ ਇਸ ਕੰਮ ਲਈ 3 ਮੈਬਰਾਂ ਤੇ ਆਧਾਰਿਤ ਕਮੇਟੀ ਵੀ ਬਣਾਈ ਗਈ ਜਿਸ ਵਿੱਚ ਚੈਅਰਮੇਨ, ਡੀਏਮ ਅਤੇ ਸਕੱਤਰ ਸ਼ਾਮਿਲ ਰਹਿਣਗੇ । ਹੋਰ ਕਈ ਪ੍ਰਸਤਾਵ ਵੀ ਸਰਵਸੰਮਤੀ ਨਾਲਂ ਪਾਸ ਕਰ ਦਿੱਤੇ ਗਏ ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …