Monday, September 21, 2026

ਜੋਸ਼ੀ ਨੇ ਵਾਰਡ ਨੰ. 6 ‘ਚ ਪੈਂਦੇ ਸ਼੍ਰੀ ਗੁਰੂ ਅਰਜਨ ਦੇਵ ਪਾਰਕ ਦਾ ਕੀਤਾ ਉਦਘਾਟਨ

PPN3103201513
ਅੰਮ੍ਰਿਤਸਰ, 31 ਮਾਰਚ (ਰੋਮਿਤ ਸ਼ਰਮਾ) – ਹਲਕਾ ਉਤਰੀ ਵਿਚ ਪੈਂਦੀ ਵਾਰਡ ਨੰ 6 ਰਣਜੀਤ ਐਵਿਨਿਊ ਵਿਚ ਪੈਂਦੀ ਸ਼੍ਰੀ ਗੁਰੁ ਅਰਜਨ ਦੇਵ ਪਾਰਕ ਵਿਚ ਵਿਕਾਸ ਕੰਮਾਂ ਦਾ ਅਤੇ ਟਿਊਬਵੇਲ ਦਾ ਉਦਘਾਟਨ ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਜੋਸ਼ੀ ਨੇ ਕੀਤਾ। ਸ਼੍ਰੀ ਜੋਸ਼ੀ ਨੇ ਕਿਹਾ ਕਿ ਪਾਰਕ ਵਿਚ ਬਹੁਤ ਹੀ ਵਧੀਆ ਜੋਗਿੰਗ ਟ੍ਰੈਕ ਤਿਆਰ ਕੀਤਾ ਜਾਵੇਗਾ ਅਤੇ ਸੁੰਦਰ ਚਾਰ ਦੀਵਾਰੀ ਕੀਤੀ ਜਾਵੇਗੀ।ਜੋਸ਼ੀ ਜੀ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਚਲਾਏ ਗਏ ਸਵੱਛ ਭਾਰਤ ਅਭਿਆਨ ਬਾਰੇ ਵੀ ਜਾਗਰੂਕ ਕੀਤਾ।ਸ਼੍ਰੀ ਜੋਸ਼ੀ ਨੇ ਕਿਹਾ ਕਿ ਲੋਕ ਘਰਾ ਦੇ ਆਲੇ ਦੁਆਲੇ ਦਾ ਧਿਆਨ ਰੱਖਣ ਅਤੇ ਆਂਦੇ ਜਾਂਦੇ ਕੂੜਾ ਰਸਤੇ ਵਿਚ ਨਾ ਸੁੱਟਣ।ਉਹਨਾਂ ਕਿਹਾ ਹਲਕੇ ਵਿਚ ਵਿਕਾਸ ਕੰਮਾਂ ਦੀ ਛੜੀ ਲਗੀ ਹੋਈ ਹੈ।ਵਿਕਾਸ ਵੱਲੋ ਕੋਈ ਕਮੀ ਨਹੀ ਆਉਣ ਦਿਤੀ ਜਾਵੇਗੀ।ਇਸ ਮੋਕੇ ਤੇ ਵਾਰਡ ਦੇ ਕੋਂਸਲਰ ਕੁਲਵੰਤ ਕੋਰ, ਪ੍ਰਿਤਪਾਲ ਸਿੰਘ ਫੋਜੀ, ਅਜੈ ਮਹਿਰਾ, ਪ੍ਰਧਾਨ ਜਗਵੰਤ ਸਿੰਘ, ਨਗਰ ਸੁਧਾਰ ਟ੍ਰਸਟ ਤੋਂ ਰਜੀਵ ਸੇਖੜੀ, ਰਾਘਵ ਖੰਨਾ, ਆਰ.ਕੇ. ਡੰਨਡੋਨਾ, ਕਮਲ ਭੂਸ਼ਨ ਅਗਰਵਾਲ, ਇੰਦਰਜੀਤ ਸਿੰਘ ਚੀਮਾ, ਕਸ਼ਮੀਰ ਸਿੰਘ, ਐਡਵੋਕੇਟ ਗੁਰਮੀਤ ਸਿੰਘ ਭਾਟੀਆ ਆਦਿ ਮੋਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply