Saturday, April 18, 2026

ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦੇ ਵਿਕਾਸ ਕਾਰਜਾਂ ਲਈ 25000 ਰੁਪੈ ਕੀਤੇ ਦਾਨ

ਨਰਿੰਦਰ ਕੌਰ ਆਰਟ ਐਂਡ ਕਰਾਫਟ ਅਧਿਆਪਕਾ ਸੇਵਾ ਮੁਕਤ

PPN0401201501
ਬਟਾਲਾ 1 ਅਪਰੈਲ (ਨਰਿੰਦਰ ਬਰਨਾਲ) – ਸਰਕਾਰੀ ਹਾਈ ਸਕੂਲ ਚਾਹਲ ਕਲਾਂ (ਗੁਰਦਾਸਪੁਰ) ਵਿਖੇ ਸੇਵਾ ਨਿਭਾਅ ਰਹੀ ਆਰਟ ਐਡ ਕਰਾਫਟ ਅਧਿਆਪਕਾ ਦੀ ਬੀਤੇ ਦਿਨੀ ਸੇਵਾ ਮੁਕਤੀ ਮੌਕੇ ਸਕੂਲ ਵਿਖੇ ਸੱਭਿਆਚਾਰਕ ਪ.ੋਗਰਾਮ ਕਰਵਾਇਆ ਗਿਆ। ਨਰਿੰਦਰ ਕੌਰ ਨੇ ਆਪਣੀ ਨੋਕਰੀ ਦੀ ਸ਼ੁਰੂਆਤ ਮਿਤੀ 12 ਮਈ 1997 ਨੂੰ ਦਾਲਮ ਨੰਗਲ ਤੋ ਸੁਰੂ ਕੀਤੀ ਸੀ ਤੇ 7-7-2007 ਨੂੰ ਚਾਹਲ ਕਲਾਂ ਵਿਖੇ ਹਾਜ਼ਰ ਹੋਏ ਸਨ, ਤੇ ਸਾਰੀ ਨੌਕਰੀ ਇਥੇ ਹੀ ਕੀਤੀ ਹੈ। ਇਸ ਮੌਕੇ ਉਪ ਜਿਲ੍ਹਾਂ ਸਿਖਿਆ ਅਫਸਰ ਗੁਰਦਾਸਪੁਰ ਸੀz ਭਾਰਤ ਭੂਸਨ ਨੇ ਸਿਰਕਤ ਕੀਤੀ।ਇਸ ਸਕੂਲ ਦੇ ਵਿਦਿਆਰਥੀਆਂ ਤੇ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆ, ਭਰੂਣ ਹੱਤਿਆ, ਦਾਜ ਸਮੱਸਿਆ, ਤੇ ਹੋਰ ਸਮਾਜਿਕ ਬੁਰਾਈਆਂ ਨੂੰ ਜਾਗਰੂਕ ਕਰਦਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੁਚੇਤ ਕੀਤਾ। ਕਰਵਾਂਏ ਸੱਭਿਆਚਾਰਕ ਪ੍ਰੋਗਰਾਮ ਵਿਚ ਵਧੀਆਂ ਪੇਸ਼ਕਾਰੀ ਵਾਲੇ ਵਿਦਿਆਰਥੀਆਂ ਸਨਮਾਨਿਤ ਕਰਦਿਆਂ ਸਨਮਾਨਿ ਚਿੰਨ ਦਿੱਤੇ ਗਏ। ਇਸ ਮੌਕੇ ਪ੍ਰਿੰਸੀਪਲ ਜਸਬੀਰ ਕੌਰ ਜੈਤੋਸਰਜਾ, ਕੁਲਬੀਰ ਸਿੰਘ, ਕੁਲਜੀਤ ਸਿੰਘ, ਸਰਨਜੀਤ ਸਿੰਘ, ਜਗਜੀਤ ਸਿੰਘ, ਐਗਨਸ, ਤੇਜਿੰਦਰ ਕੌਰ, ਅਨੂ ਅਰੋੜਾ,  ਪਵਨਪ੍ਰੀਤ ਸਿੰਘ, ਸੁਖਜੀਤ ਸਿੰਘ, ਸੁਮਨ ਬਾਲਾ, ਡਾ ਸਤਿੰਦਰ ਕੌਰ, ਪ੍ਰਸੰਤਾ ਸ਼ਰਮਾ, ਰਾਜਵਿੰਦਰ ਕੌਰ ਮੁਖਅਧਿਆਪਕਾ, ਗੁਰਪ੍ਰੀਤ ਕੌਰ, ਐਗਨਸ, ਕਿਰਨ ਬਾਲਾ ਮੈਥ ਮਿਸਟ੍ਰੈਸ, ਪਵਨਪ੍ਰੀਤ ਸਿੰਘ, ਸੁਖਜੀਤ ਸਿੰਘ, ਆਦਿ ਹਾਜ਼ਰ ਸਨ। ਸਟੇਂ ਸਕੱਤਰ ਦੀ ਭੁਮਿਕਾ ਸ੍ਰੀ ਕੰਵਲ ਦਿਨੇਸ ਵੱਲੋ ਬਾਖੂਬੀ ਨਾਲ ਨਿਭਾਈ ਗਈ। ਇਸ ਮੌਕੇ ਨਰਿੰਦਰ ਕੌਰ ਨਾਲ ਸਕੂਲ ਵਿਖੇ ਪਹੁੰਚੇ ਪਰਿਵਾਰ ਦੇ ਮੈਂਬਰਾਂ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply