ਚੈਕਿੰਗ ਦੌਰਾਨ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ
ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਜਿਲ੍ਹਾ ਅੰਮ੍ਰਿਤਸਰ ਦੇ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਉਪ-ਮੰਡਲ ਮੈਜਿਸਟਰੇਟ ਅੰਮ੍ਰਿਤਸਰ-1, ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2, ਉਪ ਮੰਡਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ, ਉਪ ਮੰਡਲ ਮੈਜਿਸਟਰੇਟ ਅਜਨਾਲਾ ਵਲੋਂ ਚੈਕਿੰਗ ਕੀਤੀ ਗਈ।
ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਵਲੋਂ ਸਵੇਰੇ 9.10 ਵਜੇ ਸਥਾਨਕ ਦਫਤਰ ਦੀ ਚੈਕਿੰਗ ਕੀਤੀ ਗਈ ਤਾਂ ਵੱਖ-ਵੱਖ 47 ਅਧਿਕਾਰੀ ਤੇ ਕਰਮਚਾਰੀ ਗੈਰ ਹਾਜਰ ਪਾਏ ਗਏ। ਜਿਨਾਂ ਵਿਚ ਸ੍ਰੀ ਮਤੀ ਰੂਪਨ ਪਰਮਾਰਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਸ੍ਰੀ ਬਲਯੋਧ ਸਿੰਘ ਨਿਰੀਖਕ, ਸ੍ਰੀ ਵਿਕਾਸ ਸ਼ਰਮਾ ਨਿਰੀਖਕ, ਸ੍ਰੀ ਮਤੀ ਨਰਿੰਦਰਜੀਤ ਕੌਰ ਨਿਰੀਖਕ, ਸ੍ਰੀ ਮਤੀ ਆਰਤੀ ਸ਼ਰਮਾ ਨਿਰੀਖਕ, ਸ੍ਰੀ ਰਜਿੰਦਰ ਬੈਂਸ ਨਿਰੀਖਕ, ਸ੍ਰੀ ਜਗਜੀਤ ਸੰਧੂਨਿਰੀਖਕ, ਸ੍ਰੀ ਜ਼ਸਪ੍ਰੀਤ ਸਿੰਘਨਿਰੀਖਕ, ਸ੍ਰੀ ਤਰੁਨਜੀਤ ਸਿੰਘਨਿਰੀਖਕ, ਸ੍ਰੀ ਹੀਰਾ ਚੋਹਾਨ ਨਿਰੀਖਕ,ਸ੍ਰੀ ਅਮਿਤ ਰਾਣਾ ਨਿਰੀਖਕਸ੍ਰੀ ਸੰਦੀਪ ਕੁਮਾਰ ਨਿਰੀਖਕਸ੍ਰੀ ਵਿਕਾਸ ਸ਼ਰਮਾ ਨਿਰੀਖਕ, ਸੁਮਨਦੀਪ ਸਿੰਘ ਨਿਰੀਖਕ, ਸ੍ਰੀ ਕਾਬਲ ਸਿੰਘ ਕਲਰਕ ਸ੍ਰੀ ਸੋਰਵ ਮਹਾਜਨ ਨਿਰੀਖਕ, ਸ੍ਰੀ ਜ਼ਸਮੀਤ ਸਿੰਘ ਨਿਰੀਖਕ, ਸ੍ਰੀ ਸੰਦੀਪ ਸਿੰਘ ਨਿਰੀਖਕ, ਸ੍ਰੀ ਅਰਸ਼ਦੀਪ ਸਿੰਘ ਨਿਰੀਖਕ, ਸ੍ਰੀ ਗੋਰਵ ਕੋਛੜ ਨਿਰੀਖਕ, ਸ੍ਰੀ ਮਤੀ ਪਲਵ ਸ੍ਰੇਸ਼ਟਾ ਨਿਰੀਖਕ, ਸ੍ਰੀ ਕੰਵਰ ਇਕਬਾਲ ਸਿੰਘ ਨਿਰੀਖਕ, ਸ੍ਰੀ ਅਸ਼ੀਸ਼ ਇੰਦਰ ਸਿੰਘ ਨਿਰੀਖਕ, ਸ੍ਰੀ ਮਨਮੀਤ ਸਿੰਘ ਮਾਖਨੀ ਨਿਰੀਖਕਸ੍ਰੀ ਪ੍ਰੀਤਕਵਲ ਸਿੰਘ,ਨਿਰੀਖਕਸ੍ਰੀ ਜਗਵਿੰਦਰ ਸਿੰਘ ਨਿਰੀਖਕ,ਸ੍ਰੀ ਮਤੀ ਬਲਜਿੰਦਰ ਕੌਰ ਨਿਰੀਖਕਸ੍ਰੀ ਅਜੈਦੀਪ ਸਿੰਘ ਸਮਰਾ ਨਿਰੀਖਕਸ੍ਰੀ ਵਿਸ਼ਾਲ ਕੁਮਾਰ ਨਿਰੀਖਕ, ਸ੍ਰੀ ਅਮਰਿੰਦਰ ਸਿੰਘ ਰੰਧਾਵਾ ਨਿਰੀਖਕ,ਸ੍ਰੀ ਸ਼ਾਲੂ ਰਾਮ ਸੇਵਾਦਾਰ,ਸ੍ਰੀ ਰਾਮ ਬਲੀ ਚੌਂਕੀਦਾਰ,ਸ੍ਰੀ ਕ੍ਰਿਸ਼ਨ ਕੁਮਾਰਚੌਕੀਦਾਰ,ਸ੍ਰੀ ਦਵਿੰਦਰ ਸਿੰਘਇੰਨਸਪੈਕਟਰ,ਸ੍ਰੀ ਮਤੀ ਜੋਗਿੰਦਰ ਕੌਰ ਸੁਪਰਡੈਂਟ,ਸ੍ਰੀ ਮਤੀ ਸਤਿੰਦਰਪਾਲ ਕੌਰਜੂਨੀਅਰ ਅਡੀਟਰ,ਸ੍ਰੀ ਰਾਹੁਲ ਸ਼ਰਮਾ ਜੂਨੀਅਰ ਅਡੀਟਰ,ਸ੍ਰੀ ਮੋਹਨਜੀਤ ਸਿੰਘਜੂਨੀਅਰ ਅਡੀਟਰ,ਸ੍ਰੀ ਬੀਰ ਸਿੰਘ ਜੂਨੀਅਰ ਅਡੀਟਰ,ਸ੍ਰੀ ਮਤੀ ਬਲਜੀਤ ਕੌਰ ਜੂਨੀਅਰ ਅਡੀਟਰ,ਸ੍ਰੀ ਮਤੀ ਕੈਲਾਸ਼ਵੰਤੀ ਜੂਨੀਅਰ ਅਡੀਟਰ,ਸ੍ਰੀ ਮਤੀ ਹਰਪ੍ਰੀਤ ਕੌਰਜੂਨੀਅਰ ਅਡੀਟਰ,ਸ੍ਰੀ ਮਤੀ ਸ਼ਵੇਤਾ ਜੂਨੀਅਰ ਅਡੀਟਰ,ਸ੍ਰੀ ਮਤੀ ਮਨਜੀਤ ਕੌਰ ਜੂਨੀਅਰ ਅਡੀਟਰ,,ਸ੍ਰੀ ਸੁਖਰਾਜ ਸਿੰਘ ਜੂਨੀਅਰ ਅਡੀਟਰ,ਸ੍ਰੀ ਗੁਰਭੇਜ਼ ਸਿੰਘ ਜੂਨੀਅਰ ਅਡੀਟਰ,,ਸ੍ਰੀ ਪਰਮਜੀਤ ਸਿੰਘ ਐਫ./ਏ ਸ਼ਾਮਲ ਹਨ। ਉਕਤ ਕਰਮਚਾਰੀਆਂ ਤੋਂ ਇਲਾਵਾ ਪ੍ਰਭਦੀਪ ਸਿੰਘ ਨਿਰੀਖਕ ਅਤੇ ਰਮੇਸ਼ ਕੁਮਾਰ ਡਰਾਈਵਰ ਦੇ ਸਬੰਧ ਵਿਚ ਜਿਲ੍ਹਾ ਫੂਡ ਸਪਲਾਈ ਅਫ਼ਸਰ ਵਲੋਂ ਟੈਲੀਫੋਨ ਤੇ ਦੱਸਿਆ ਗਿਆ ਹੈ ਕਿ ਇਹ ਕਰਮਚਾਰੀ ਉਨ੍ਹਾਂ ਨਾਲ ਪਿੰਡ ਮਾਹਲ ਵਿਖੇ ਗਏ ਹੋਏ ਸਨ ਅਤੇ ਸ੍ਰੀ ਪਰਮਿੰਦਰ ਸਿੰਘ ਕਲਰਕ, ਲਖਵਿੰਦਰ ਸਿੰਘ ਜੂਨੀਅਰ ਅਡੀਟਰ ਨੀਲੇ ਕਾਰਡਾਂ ਦੇ ਸਬੰਧ ਵਿਚ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-1, ਦੇ ਦਫ਼ਤਰ ਵਿਖੇ ਹਾਜ਼ਿਰ ਸਨ। ਇਸ ਤਰਾਂ ਉਪਮੰਡਲ ਮੈਜਿਸਟਰੇਟ ਅੰਮ੍ਰਿਤਸਰ-2 ਵਲੋਂ ਸਵੇਰੇ 9.15 ਵਜੇ ਦਫ਼ਤਰ ਫੂਡ ਸਪਲਾਈ ਛੇਹਰਟਾ, ਅੰਮ੍ਰਿਤਸਰ ਦੀ ਚੈਕਿੰਗ ਕੀਤੀ ਗਈ, ਮੌਕੇ ਤੇ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਸੀ।
ਉਪਮੰਡਲ ਮੈਜਿਸਟਰੇਟ ਅਜਨਾਲਾ ਵਲੋਂ ਸਵੇਰੇ 9.10 ਵਜੇ ਚੈਕ ਕੀਤਾ ਗਿਆ, ਮੌਕੇ ਤੇ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ ਸੀ। ਸਵੇਰੇ 9.30 ਵਜੇ ਇਕ ਪ੍ਰਾਈਵੇਟ ਸਫ਼ਾਈ ਸੇਵਕ ਸਫ਼ਾਈ ਕਰਨ ਲਈ ਇਸ ਦਫ਼ਤਰ ਵਿਚ ਦਫ਼ਤਰ ਵਿਚ ਆਈ ਅਤੇ ਸਫ਼ਾਈ ਕਰਕੇ ਵਾਪਿਸ ਚਲੀ ਗਈ। ਉਪਮੰਡਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਵਲੋਂ ਕੀਤੀ ਚੈਕਿੰਗ ਦੌਰਾਨ ਸ੍ਰੀ ਮਤੀ ਬਲਜਿੰਦਰ ਕੌਰ ਦਫ਼ਤਰ ਵਿਚ ਮੌਜੂਦ ਨਹੀ ਸੀ ਅਤੇ ਹਰਮਨਦੀਪ ਸਿੰਘ ਇੰਨਸਪੈਕਟਰ ਦੇ ਦੱਸਣ ਅਨੁਸਾਰ ਬਲਜਿੰਦਰ ਕੌਰ ਏ.ਐਫ.ਐਸ.ਓ ਅੱਜ ਘਰੇਲੂ ਰੁਝੇਵਿਆਂ ਕਾਰਨ ਦਫ਼ਤਰ ਵਿਚ ਹਾਜ਼ਿਰ ਨਹੀ ਆ ਸਕਦੀ ਪਰ ਦਫ਼ਤਰ ਵਿਚ ਉਸ ਦੀ ਕੋਈ ਛੁੱਟੀ ਮੌਜੂਦ ਨਹੀ ਸੀ। ਇਸੇ ਤਰ੍ਹਾਂ ਹੀ ਸ੍ਰੀ ਹਰਜੋਤ ਸਿੰਘ ਇੰਨਸਪੈਕਟਰ ਦਫ਼ਤਰ ਵਿਚ ਮੌਜੂਦ ਨਹੀ ਸੀ । ਪ੍ਰਭਜੋਤ ਸਿੰਘ ਇੰਨਸਪੈਕਟਰ ਦੇ ਦੱਸਣ ਅਨੁਸਾਰ ਸ੍ਰੀ ਹਰਜੋਤ ਸਿੰਘ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ।ਜਿਸ ਕਾਰਨ ਉਹ ਦਫ਼ਤਰ ਨਹੀ ਹਾਜ਼ਿਰ ਹੋ ਸਕਿਆ। ਪਰ ਦਫ਼ਤਰ ਵਿਚ ਉਸ ਦੀ ਕੋਈ ਛੁੱਟੀ ਮੌਜੂਦ ਨਹੀ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਗੈਰਹਾਜ਼ਿਰ ਕਰਮਚਾਰੀਆਂ/ਅਧਿਕਾਰੀਆਂ ਦੇ ਖਿਲਾਫ ਬਣਦੀ ਲੌਂੜੀਦੀ ਕਾਰਵਾਈ ਕਰਨ ਲਈ ਰਿਪੋਰਟ ਅਗਲੇਰੀ ਕਾਰਵਾਈ ਲਈ ਮੁੱਖ ਦਫਤਰ ਭੇਜ ਦਿੱਤੀ ਗਈ ਹੈ।
Punjab Post Daily Online Newspaper & Print Media