Monday, February 2, 2026

ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਨਾਲ ਰੂੁਬੁਰੂ

ਅੰਧਵਿਸ਼ਵਾਸ਼, ਡੇਰਾਵਾਦ ਨੇ ਸਿੱਖੀ ਦਾ ਭਾਰੀ ਨੁਕਸਾਨ ਕੀਤਾੁ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਰਾਮ ਤੀਰਥ, 4 ਅਪ੍ਰੈਲ (ਪ’ਤਰ ਪ੍ਰੇਰਕ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਵੱਲੋਂ ਵਿਦੇਸ਼ ਵਸਦੇ ਪੰਜਾਬੀ ਦੇ ਪ੍ਰਸਿਧ ਵਿਦਵਾਨ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਨਾਲ ਸਰਕਾਰੀ ਸੀਨੀ: ਸ਼ੈਕੰ: ਸਕੂਲ ਕੋਹਾਲੀ ਵਿਖੇ ਰੂੁਬ ਰੂ ਪ੍ਰੋਗਰਾਮ ਤਹਿਤ ਸੰਵਾਦ ਰਚਾਇਆ ਗਿਆ।ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਕ ਦੀ ਭੁਮਿਕਾ ਨਿਭਾਉਂਦਿਆਂ ਗਿਆਨੀ ਸੰਤੋਖ ਸਿੰਘ ਦੀ ਸਭਾ ਦੇ ਮੈਂਬਰਾਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਉਹਨਾਂ ਦੇ ਸਾਹਿਤਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ ।
ਸਚੇ ਦਾ ਸਚਾ ਢੋਆ, ਉਜਲ ਕੈਹਾਂ ਚਿਲਕਣਾ, ਯਾਦਾਂ ਭਰੀ ਚੰਗੇਰ, ਬਾਤਾਂ ਬੀਤੇ ਦੀਆਂ, ਜੋ ਵੇਖਿਆ ਸੋ ਆਖਿਆ, ਸਿ’ਧਰੇ ਲੇਖ ਅਤੇ ਸਾਦੇ ਸਿਧਰੇ ਲੇਖ ਨਾਮੀ ਸ’ਤ ਪੁਸਤਕਾਂ ਦੇ ਰਚੈਤਾ ਗਿਆਨੀ ਸੰਤੋਖ ਸਿੰਘ ਨੇ ਲੇਖਕਾਂ ਅਤੇ ਪਾਠਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦ’ਸਿਆ ਕਿ ਉਹਨਾਂ ਦੇ ਮਨ ਵਿੱਚ ਸ਼ੁਰੂ ਤੋਂ ਹੀ ਦੁਨੀਆਂ ਘੁੰਮਣ ਦਾ ਸ਼ੌਕ ਸੀ ਜੋ ਉਹਨਾਂ ਨੂੰ ਵਿਦੇਸ਼ ਲੈ ਗਿਆ।ਸ਼ੋ੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਅੰਤਰਰਾਸ਼ਟਰੀ ਧਰਮ ਪ੍ਰਚਾਰਕ ਨਿਯੁ’ਕਤ ਕੀਤਾ ਗਿਆ, ਜਿਸ ਸਦਕਾ ਉਹਨਾਂ ਨੇ  ਅਮਰੀਕਾ, ਜਰਮਨੀ, ਸਵਿਟਜਰਲੈਂਡ, ਅਫਰੀਕਾ, ਕਨੇਡਾ , ਇੰਗਲੈਂਡ ਆਦਿ ਕਈ ਦੇਸ਼ ਘੁੰਮੇ ਅਤੇ ਅਖੀਰ ਵਿੱਚ ਆਸਟ੍ਰੇਲੀਆ ਵਿੱਚ ਸਥਾਈ ਤੌਰ ਤੇ ਵ’ਸ ਗਏ ਅਤੇ ਉਥੋਂ ਉਹ ੬ ਸਾਲ ਤ’ਕ ਸਿ’ਖ ਸਮਾਚਾਰ ਨਾਂ ਦਾ ਪਰਚਾ ਵੀ ਪ੍ਰਕਾਸ਼ਿਤ ਕਰਕੇ ਵੰਡਦੇ ਰਹੇ।੧੯੬੭ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਫਤਿਹ ਸਿੰਘ ਅਤੇ ਸੰਤ ਚਾਨਣ ਸਿੰਘ ਨਾਲ ਨਿ’ਜੀ ਸਕ’ਤਰ ਵਜੋਂ ਸੇਵਾਵਾਂ ਨਿਭਾਈ।ਗਿਆਨੀ ਸੰਤੋਖ ਸਿੰਘ ਨੇ ਪੰਜਾਬੀ ਦੀ ਨਿਘਰਦੀ ਹਾਲਤ ਲਈ ਪੰਜਾਬੀਆਂ ਦੀ ਲਾਪ੍ਰਵਾਹੀ ਅਤੇ ਸਰਕਾਰਾਂ ਦੀਆਂ ਪੰਜਾਬੀ ਵਿਰੋਧੀ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ।ਉਹਨਾਂ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਆਪਣੀ ਮਾਂ ਬੋਲੀ ਅਤੇ ਸਭਿਆਚਾਰ ਪ੍ਰਤੀ ਸੁਚੇਤ ਹਨ, ਪਰ ਉਥੇ ਪੈਦਾ ਹੋਣ ਵਾਲੀ ਨਵੀਂ ਪੀੜੀ ਨੂੰ ਪੰਜਾਬੀ ਨਾਲ ਜੋੜਨਾ ਦਿਨੋ ਦਿਨ ਔਖਾ ਹੋ ਰਿਹਾ ਹੈ।ਇ’ਕ ਹੋਰ ਸਵਾਲ ਦੇ ਜਵਾਬ ਵਿੱਚ ਉਹਨਾਂ ਦ’ਸਿਆ ਕਿ ਅ’ਜ ਦੇ ਸਮੇਂ ਵਿੱਚ ਸਿ’ਖੀ ਸਿਧਾਤਾਂ ਨੁੰ ਬਹੁਤ ਭਾਰੀ ਖੋਰਾ ਲੱਗ ਰਿਹਾ ਹੈ ਅਤੇ ਅੰਧਵਿਸ਼ਵਾਸ਼, ਡੇਰਾਵਾਦ ਨੇ ਸਿੱਖੀ ਦਾ ਭਾਰੀ ਨੁਕਸਾਨ ਕੀਤਾ ਹੈ।ਉਹਨਾਂ ਨੇ ਆਪਣੀ ਜਿੰਦਗੀ ਵਿਵਿੱਚ ਵਾਪਰੇ ਕੌੜੇ ਮਿੱਠੇ ਤਜਰਬਿਆਂ ਨੂੰ ਆਪਣੇ ਲੇਖਾਂ ਦਾ ਵਿਸ਼ਾ ਬਣਾਇਆ।
ਇਸ ਸਮੇਂ ਬੋਲਦਿਆਂ ਪ੍ਰਿ ਗੁਰਬਾਜ਼ ਸਿੰਘ ਤੋਲਾ ਨੰਗਲ ਨੇ ਕਿਹਾ ਕਿ ਗਿਆਨੀ ਜੀ ਦਾ ਕਠਿਨ ਮਿਹਨਤ ਭਰਿਆ ਜੀਵਨ ਸਾਡੇ ਸਭ ਲਈ ਚਾਨਣ ਮੁਨਾਰਾ ਹੈ ਅਤੇ ਅਜਿਹੇ ਕਰਮਯੋਗੀਆਂ ਦੇ ਜੀਵਨ ਤੋਂ ਨੌਜਵਾਨ ਪੀੜੀ ਨੂੰ ਭਾਰੀ ਉਤਸ਼ਾਹ ਮਿਲਦਾ ਹੈ।ਲੇਖਕਾਂ ਅਤੇ ਸਾਹਿਤਕ ਪ੍ਰੇਮੀਆਂ ਵੱਲੋਂ ਕੀਤੇ ਗਏ ਸੰਜੀਦਾ ਸਵਾਲਾਂ ਦਾ ਜਵਾਬ ਗਿਆਨੀ ਸੰਤੋਖ ਸਿੰਘ ਨੇ ਬੜੀ ਬੇਬਾਕੀ ਅਤੇ ਗੰਭੀਰਤਾ ਦਿੱਤਾ।ਇਸ ਸਮੇ ਸਭਾ ਦੇ ਬੁਲਾਰੇ ਬਲਦੇਵ ਕੰਬੋ ਨੇ ਗਿਆਨੀ ਜੀ ਨਾਲ ਭਾਵਪੂਰਨ ਵਾਰਤਾਲਾਪ ਕੀਤਾ।ਰੂੁਬੁਰੂ ਉਪਰੰਤ ਗਿਆਨੀ ਜੀ ਨੂੰ ਸਨਮਾਨ ਚਿੰਨ ਦੇ ਕੇ ਸਭਾ ਵੱਲੋਂ ਸਨਮਾਨਿਤ ਕੀਤਾ ਗਿਆਂ।ਇਸ ਸਮੇਂ ਨਰਿੰਦਰ ਯਾਤਰੀ, ਸਤਨਾਮ ਸਿੰਘ ਔਲਖ, ਸੰਦੀਪ ਸਿੰਘ ਭਿ’ਟੇਵੱਡ, ਸਤਨਾਮ ਸਿੱਧੂ ਫਰੀਦਕੋਟੀ, ਸ਼ਾਮ ਸਿੰਘ ਭਗਵਾਂ, ਗੀਤਕਾਰ ਪੱਪੂ ਪੰਡੋਰੀ, ਹਰੀ ਸਿੰਘ ਗਰੀਬ, ਕੁਲਵਿੰਦਰ ਸਿੰਘ ਬ’ਲ, ਲਖਵਿੰਦਰ ਸਿੰਘ ਲਾਲੀ ਕੋਹਾਲਵੀ, ਹਰਜਸ ਦਿਲਬਰ, ਸਵਰਾਜ ਸਿੱਧੂ ਬਹਿੜਵਾਲ ਆਦਿ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply