Saturday, August 15, 2026

’ਸੰਤ ਸਾਹਿਤ, ਮੰਦਰਾਂ ਵਿੱਚ ਹੀ ਕਿਉਂ, ਵਿਵਹਾਰ ਵਿੱਚ ਕਿਉਂ ਨਹੀਂ’ ਬਾਰੇ ਵਿਸ਼ੇਸ਼ ਸੈਮੀਨਾਰ

PPN0404201505

PPN0404201506

ਘੁਮਾਣ (ਗੁਰਦਾਸਪੁਰ), 4 ਅਪਰੈਲ (ਨਰਿੰਦਰ ਬਰਨਾਲ) – ਇਤਿਹਾਸਕ ਨਗਰੀ ਘੁਮਾਣ ਵਿਖੇ ਹੋ ਰਹੇ 88ਵੇਂ ਆਖਿਲ ਭਾਰਤੀ ਮਰਾਠੀ ਸੰਮੇਲਨ ਦੇ ਦੂਸਰੇ ਦਿਨ ‘ਸੰਤ ਸਾਹਿਤ, ਮੰਦਰਾਂ ਵਿੱਚ ਹੀ ਕਿਉਂ, ਵਿਵਹਾਰ ਵਿੱਚ ਕਿਉਂ ਨਹੀਂ’ ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸਿਕਮ ਦੇ ਰਾਜਪਾਲ ਸ਼੍ਰੀਨਿਵਾਸਨ ਪਾਟਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਡਾ. ਲਲਿਤ ਅਧਾਨੇ, ਸੰਜੇ ਕੁਮਾਰ ਕਰੰਦੀਕਰ, ਬਾਲ ਕੁਲਕਰਨੀ, ਪ੍ਰਕਾਸ਼ ਪਾਈਗੁੜੇ ਸੈਕਟਰੀ ਆਲ ਇੰਡੀਆ ਮਰਾਠੀ ਸਾਹਿਤ, ਬਾਲ ਚੰਦਰ ਸਿੰਦੇ ਮਹਾਮੰਡਲ ਉਪ ਪ੍ਰਧਾਨ, ਭਾਰਤ ਦੇਸ਼ਡਲਾ ਅਤੇ ਮਹਾਰਾਸ਼ਟਰ ਤੋਂ ਆਏ ਸ਼ਰਧਾਲੂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਸ਼੍ਰੀਨਿਵਾਸਨ ਪਾਟਿਲ  ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਨੂੰ ਸੰਤਾਂ, ਮਹਾਂਪੁਰਸ਼ਾਂ ਦੇ ਵਿਚਾਰਾਂ ਅਤੇ ਅਦਰਸ਼ਾਂ ਨੂੰ ਆਪਣੇ ਰੋਜ਼ਾਨਾ ਜੀਵਨ ਅਤੇ ਵਿਵਹਾਰ ਵਿੱਚ ਅਪਨਾਉਣਾ ਚਾਹੀਦਾ ਹੈ ਅਤੇ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਆਪਸੀ ਭਾਈਚਾਰਕ ਸਾਂਝ ਅਤੇ ਦੇਸ਼ ਮਜ਼ਬੂਤ ਹੋ ਸਕੇ। ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਜੀ ਨੇ ਸਾਡੇ ਸਮਾਜ ਨੂੰ ਸਹੀ ਦਿਸ਼ਾ ਦਿੱਤੀ ਸੀ ਜਿਸ ਨੂੰ ਅੱਜ ਅਪਨਾਉਣ ਦੀ ਲੋੜ ਹੈ।
ਇਸ ਮੌਕੇ ਬੁਲਾਰੇ ਪ੍ਰੋ: ਲਲਿਤ ਅਧਾਨੇ, ਬਾਲ ਕੁਲਕਰਨੀ ਅਤੇ ਡਾ. ਸੰਜੇ ਕੁਮਾਰ ਕਰੰਦੀਕਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਤਾਂ ਦੀ ਜੀਵਨ ਸ਼ੈਲੀ ‘ਤੇ ਰੋਸ਼ਨੀ ਪਾਈ ਅਤੇ ਇੱਕ ਸੱਚੇ ਸੰਤ ਵਿੱਚ ਕੀ ਕੀ ਗੁਣ ਹੁੰਦੇ ਹਨ ਬਾਰੇ ਦੱਸਿਆ ਅਤੇ ਪ੍ਰੇਰਨਾ ਦਿੱਤੀ ਕਿ ਸਾਨੂੰ ਸੱਚੇ ਸੰਤਾਂ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ ਅਤੇ ਉਸਾਰੂ ਸਮਾਜ ਦੀ ਸਿਰਜਨਾ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ‘ਤੇ ਹਾਜ਼ਰ ਪੱਤਵੰਤਿਆਂ ਨੂੰ ਆਖਿਲ ਭਾਰਤੀ ਸਾਹਿਤ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply