Sunday, August 16, 2026

ਮਰਾਠੀ ਸਾਹਿਤ ਸੰਮੇਲਨ ਦੇ ਸਮਾਪਤੀ ਸਮਾਰੋਹ ਮੌਕੇ ਕਵੀ ਦਰਬਾਰ ਕਰਵਾਇਆ

PPN0504201501

ਘੁਮਾਣ (ਗੁਰਦਾਸਪੁਰ), 5 ਅਪ੍ਰੈਲ (ਨਰਿੰਦਰ ਬਰਨਾਲ) – ਭਗਤ ਨਾਮਦੇਵ ਜੀ ਦੀ ਤਪ ਭੂਮੀ ਘੁਮਾਣ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ 88ਵੇਂ ਆਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੇ ਸਮਾਪਤੀ ਸਮਾਰੋਹ ਮੌਕੇ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਡਾ. ਉਸ਼ਾ ਤਾਂਬੇ ਸਾਬਕਾ ਪ੍ਰਧਾਨ ਸਾਹਿਤ ਮਹਾਮੰਡਲ ਮਹਾਰਾਸ਼ਟਰਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸਰਵਸ਼੍ਰੀ ਉਦੇ ਕਾਂਗੜੇ ਅਤੇ ਦੀਪਕ ਕਰੰਦੀਕਰ ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ। ਇਸ ਮੌਕੇ ਮਰਾਠੀ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਡਾ. ਉਸ਼ਾ ਤਾਂਬੇ ਨੇ ਇਸ ਮੌਕੇ ਦੱਸਿਆ ਕਿ ਇਸ ਕਵੀ ਦਰਬਾਰ ਦਾ ਮੁੱਖ ਮਕਸਦ ਨਵੇਂ ਕਵੀਆਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ 70 ਨਵੇਂ ਕਵੀਆਂ ਦੇ ਨਾਲ ਨਾਲ 70 ਹੋਰ ਕਵੀ ਜਿੰਨ੍ਹਾਂ  ਨੂੰ ਸੱਦਾ ਦਿੱਤਾ ਗਿਆ ਸੀ, ਵੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਕਵੀਆਂ ਵੱਲੋਂ ਹਰ ਵਿਸ਼ੇ ‘ਤੇ ਕਵਿਤਾਵਾਂ ਪੜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਵੀ ਕਮਲਾਕਰ ਗੋਸਲੇ, ਅਸ਼ੋਕ ਮਾਲੀ, ਬਾਲਾਜੀ ਇੰਗਲੇ, ਸੁਦਾਸ਼ੂ ਮਰਾਠੇ, ਕੇ.ਕੇ ਦੇਸ਼ਪਾਂਡੇ, ਪ੍ਰੇਮਾ ਕੁਲਕਰਨੀ, ਮਾਧੋ ਪੂਜਾਰੀ, ਕਰਾਂਤੀ ਮਾਊਦੇਵ, ਵਿਦਿਆ ਸਾਗਰ ਗਵਾਨੀ, ਪ੍ਰੋ: ਨੀਲਮਾ ਆਹਿਰ, ਅਨੰਦ ਰਾਓ ਪਾਟਿਲ, ਅਨੰਦ ਜੋਸ਼ੀ, ਮਦਾਕਨੀ ਗੋੜਬਲੇ, ਅਭਿਜੀਤ ਅਤੇ ਅਨਿਲ ਪਾਇਪ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਉਨ੍ਹਾਂ ਦੱਸਿਆ ਕਿ ਵੱਖ ਵੱਖ ਸਮਾਗਮਾਂ ਅਤੇ ਕਵੀ ਦਰਬਾਰ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਮੰਚ ਸੰਚਾਲਨ ਦੀ ਕਾਰਵਾਈ ਵਿਦਿਆ ਦੇਵਦਰ ਨੇ ਬਾਖੂਬੀ ਨਿਭਾਈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply