Wednesday, April 22, 2026

ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ ਦੀ ਸੰਗਤ ਨੇ ਕੀਤਾ ਕੌਮ ਦੇ ਸ਼ਹੀਦਾਂ ਨੂੰ ਸਿਜਦਾ

ਸਿੱਖ ਸੰਘਰਸ਼ ਦੇ ਹਾਂ ਪੱਖੀ ਨੁਕਤਿਆਂ ਨੂੰ ਉਭਾਰਿਆ ਗਿਆ ਹੈ ਪੰਜਾਬੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ਰਾਹੀਂ-ਰਾਜ ਕਾਕੜਾ

PPN0504201506
ਹੁਸਿ਼ਆਰਪੁਰ, 5 ਅਪ੍ਰੈਲ (ਸਤਵਿੰਦਰ ਸਿੰਘ)- ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਸ.ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਅਤੇ ਮੁੱਖ ਸਲਾਹਕਾਰ ਦੀ ਅਗਵਾਈ ਹੇਠ ਮੀਰੀਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ, ਟਿੱਬਾ ਸਾਹਿਬ ਸੇਵਾ ਸਿਮਰਨ ਸਭਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਟਿੱਬਾ ਸਾਹਿਬ, ਭਾਈ ਘਨੱਈਆ ਜੀ ਨਿਸ਼ਕਾਮ ਸੇਵਕ ਸਭਾ ਅਤੇ ਦਿਲਬਰ ਯੂਥ ਤੇ ਸਾਹਿਤਕ ਮੰਚ ਵੱਲੋਂ ਨਵੀਂ ਆ ਰਹੀ ਪੰਜਾਬੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ਦੀ ਸਮੁੱਚੀ ਸਟਾਰ ਕਾਸਟ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਮੌਕੇ ਉਚੇਚੇੇ ਤੌਰ ‘ਤੇ ਗੀਤਕਾਰ,ਗਾਇਕ ਤੇ ਮੁੱਖ ਅਦਾਕਾਰ ਰਾਜ ਕਾਕੜਾ ਨੇ ਸ਼ਿਰਕਤ ਕੀਤੀ।ਉਨ੍ਹਾਂ ਸੰਗਤ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਿੱਖ ਕੌਮ ਨੇ ਆਪਣੀ ਕੌਮੀ ਅਣਖ ਅਤੇ ਗੁਰਧਾਮਾਂ ਦੀ ਮਾਣ ਮਰਿਆਦਾ ਨੂੰ ਬਹਾਲ ਕਰਨ ਲਈ ਪੁਰਾਤਨ ਅਤੇ ਨਵੀਨਤਮ ਸਮਿਆਂ ਵਿੱਚ ਮਹਾਨ ਕੁਰਬਾਨੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਸਿਜਦਾ ਕਰਨ ਲਈ ਇਸ ਫਿਲਮ ਦੇ ਰੂਪ ‘ਚ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 1981 ਤੋ 1992 ਤੱਕ ਹੋਏ ਸਿੱਖ ਸੰਘਰਸ਼ ਦੇ ਹਾਂ ਪੱਖੀ ਨੁਕਤਿਆਂ ਨੂੰ ਲੈ ਕੇ ਆ ਰਹੀ ਹੈ ਇਸ ਪੰਜਾਬੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਵਿੱਚ ਨਸ਼ਿਆਂ ਦੀ ਰੋਕਥਾਮ,ਦਾਜ ਰਹਿਤ ਵਿਆਹ,11 ਤੋਂ ਘੱਟ ਬਰਾਤ ਲੈ ਕੇ ਜਾਣ ਆਦਿ ਜਿਸ ਤੋਂ ਆਮ ਲੋਕ ਜਾਣੂੰ ਨਹੀਂ ਆਦਿ ਸਾਰੇ ਪੱਖ ਦਿਖਾਏ ਗਏ ਹਨ।ਕਾਕੜਾ ਨੇ ਦੱਸਿਆ ਇਸ ਫਿਲਮ ਵਿੱਚ ਉਹ ਖੁਦ ਹੀਰੋ ਤੇ ਹੀਰੋਇਨ ਜੋਨਿਤਾ ਡੋਡਾ ਹੈ ਤੇ ਬਾਕੀ ਅਦਾਕਾਰਾਂ ਵਿੱਚ ਸ਼ਵਿੰਦਰ ਮਾਹਲ,ਨੀਟੂ ਪੰਧੇਰ,ਸ਼ੱਕੂ ਰਾਣਾ,ਸਿਮਰਨ ਸਹਿਜਪਾਲ,ਸਤੀ ਬੈਦਵਾਨ,ਭਾਰਤੀ ਦੱਤ,ਤੇਜਸ਼ਵਰ,ਧਰਮਿੰਦਰ ਬਨੀ,ਸੁਚੇਤਾ,ਨਵਦੀਪ ਕਲੇਰ,ਅੰਮ੍ਰਿਤਪਾਲ ਛੋਟੂ,ਕੇ ਅਰਮਾਨ,ਰਾਜਵਿੰਦਰ ਸਮਰਾਲਾ,ਗੁਰਿੰਦਰ ਮਕਨਾ ਅਤੇ ਸੁਖਵਿੰਦਰ ਸੋਹੀ ਤੇ ਗਾਇਕ ਭੁੱਲਰ,ਕੇ ਐਨ ਐਸ ਸੇਖੋ ਨੇ ਮਹਿਮਾਨ ਰੋਲ ਅਦਾ ਕੀਤਾ ਹੈ।ਇਸ ਮੌਕੇ ਤੇ ਗੁਰਦੁਆਰਾ ਪ੍ਰਬਧੰਕ ਕਮੇਟੀ ਤੇ ਮੀਰੀਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ ਵਲੋ ਰਾਜ ਕਾਕੜਾ ਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਤੇ ਸਿੱਖ ਪੱਖ ਨੂੰ ਰੱਖਦੀ ਫਿਲਮ ਨਿਰਮਾਣ ਕਰਨ ਤੇ ਰਾਜ ਕਾਕੜੇ ਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।ਇਸ ਮੌਕੇ ਸ.ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਟਿੱਬਾ ਸਾਹਿਬ ਸੇਵਾ ਸਿਮਰਨ ਸਭਾ,ਸੁਖਮਨੀ ਸਾਹਿਬ ਸੇਵਾ ਸੁਸਾਇਟੀ ਟਿੱਬਾ ਸਾਹਿਬ,ਮੀਰੀਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ,ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ, ਭਾਈ ਘਨੱਈਆ ਜੀ ਨਿਸ਼ਕਾਮ ਸੇਵਕ ਸਭਾ ਅਤੇ ਦਿਲਬਰ ਯੂਥ ਤੇ ਸਾਹਿਤਕ ਮੰਚ ਦੇ ਪ੍ਰਧਾਨ ਹਰਜੀਤ ਸਿੰਘ ਨੰਗਲ,ਓਂਕਾਰ ਸਿੰਘ ਧਾਮੀ,ਇੰਜ.ਸਤਨਾਮ ਸਿੰਘ ਫੁੱਲ,ਅੂਥ ਅਕਾਲੀ ਆਗੂ ਰਣਧੀਰ ਸਿੰਘ ਭਾਰਜ,ਸਤਵੰਤ ਸਿੰਘ ਸਿਆਣ,ਬਲਬੀਰ ਸਿੰਘ ਕੈਮਰੇ ਵਾਲੇ,ਮਨਪ੍ਰੀਤ ਸਿੰਘ, ਬੌਬੀ ਚਾਵਲਾ,ਸੁਰਜੀਤ ਸਿੰਘ,ਅਮਰਜੀਤ ਸਿੰਘ ਨੀਲਾ ਨਲੋਆ,ਗੁਰਬਿੰਦਰ ਸਿੰਘ ਪਲਾਹਾ,ਪਰਮਿੰਦਰ ਸਿੰਘ ਸੈਬ,ਨਵਦੀਪ ਸਿੰਘ,ਮਨਜਿੰਦਰ ਸਿੰਘ,ਰਜਿੰਦਰ ਸਿੰਘ,ਪ੍ਰਭਜੋਤ ਸਿੰਘ ਸੈਬ,ਕੁਲਵਿੰਦਰ ਸਿੰਘ,ਬਲਬੀਰ ਸਿੰਘ ਸੈਬ,ਜਗਤਾਰ ਸਿੰਘ ਬਡਵਾਲ,ਬਲਜਿੰਦਰ ਸਿੰਘ,ਰਣਜੀਤ ਸਿੰਘ ਭਾਰਜ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਨੇ ਫਿਲਮ ਦਾ ਪ੍ਰੋਮੋ ਦੇਖ ਕੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ।ਇਸ ਤੋਂ ਇਲਾਵਾ ‘ਮੀਰੀ ਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ’ ਦੇ ਮੈਂਬਰ ਸਰਬਜੀਤ ਸਿੰਘ ਬਡਵਾਲ ਚੇਅਰਮੈਨ ਅਤੇ ਬਰਿੰਦਰ ਸਿੰਘ ਪਰਮਾਰ ਪ੍ਰਧਾਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply