
ਹੁਸ਼ਿਆਰਪੁਰ, 6 ਅਪ੍ਰੈਲ ਸਤਵਿੰਦਰ ਸਿੰਘ) – ਐਨ. ਆਰ. ਆਈ ਥਾਣੇ ਵਲੋ ਐਨ ਆਰ ਆਈ ਗੁਰਦੀਪ ਕੌਰ ਦੇ ਬੱਚੇ ਨੂੰ ਉਸ ਦੇ ਸਾਬਕਾ ਪਤੀ ਰਾਮੇਸ਼ ਕੁਮਾਰ ਵਲੋ ਕਿਡਨੈਪ ਕਰਨ ਤੇ ਤੁੰਰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦਿਆ ਉਸ ਨੂੰ ਗ੍ਰਿਫ਼ਤਾਰ ਕਰਕੇ ਬੱਚਾ ਮਾਂ ਨੂੰ ਵਾਪਸ ਦਿਵਾਉਣ ਵਿੱਚ ਸਫਲਤਾ ਹਾਸਲ ਕੀਤੀ। ਜਾਣਕਾਰੀ ਦਿੱਦੀਆ ਤੁਲਸੀ ਰਾਮ ਏ ਆਈ ਜੀ ਨੇ ਦਸਿਆ ਕਿ 03 04 15 ਨੂੰ ਗੁਰਦੀਪ ਕੌਰ ਪੁਤਰੀ ਸ੍ਰੀ ਅਰਜੁਨ ਸਿੰਘ ਵਾਸੀ ਆਸਟਰੇਲੀਆ ਨੇ ਥਾਣਾ ਐਨ ਆਰ ਆਈ ਵਿੱਚ ਦਸਿਆ ਕਿ ਉਸ ਦਾ ਵਿਆਹ ਮਿਤੀ 14-04-2009 ਨੂੰ ਬਟਾਲਾ ਵਿਖੇ ਸਮਾਜਿਕ ਤੇ ਧਾਰਮਿਕ ਰੀਤੀ ਰਿਵਾਜ ਨਾਲ ਹੋਇਆ ਸੀ।ਸਾਲ 2010 ਵਿਚ ਉਸ ਦੇ ਸਾਬਕਾ ਪਤੀ ਰਮੇਸ਼ ਕੁਮਾਰ ਨੂੰ ਆਸਟਰੇਲੀਆ ਦੀ ਪੀ ਆਰ ਮਿਲਣ ਤੇ ਰਮੇਸ਼ ਕੁਮਾਰ ਮਿਤੀ 19-12-2010 ਨੂੰ ਆਸਟਰੇਲੀਆ ਚਲਾ ਗਿਆ ਜੋ ਫਰਵਰੀ 2011 ਵਿਚ ਵਾਪਸ ਆ ਗਿਆ।ਇਸ ਸਮੇਂ ਦੌਰਾਨ ਉਸਦੇ ਲੜਕੀ ਰਮਾਨੀ ਪੈਦਾ ਹੋਈ। ਬਾਅਦ ਵਿਚ 20-10-2011 ਨੂੰ ਆਸਟਰੇਲੀਆ ਆਪਣੇ ਪਤੀ ਪਾਸ ਚਲੀ ਗਈ ਜਿਸ ਨੇ ਆਪਣੀ ਲੜਕੀ ਰਮਾਨੀ ਨੂੰ ਆਪਣੇ ਸਹੁਰੇ ਘਰ, ਹੁੁਸ਼ਿਆਰਪੁਰ ਛੱਡ ਗਈ ਸੀ। ਜਿਥੇ 18-12-2011 ਨੂੰ ਦੂਸਰਾ ਬਚਾ ਲੜਕਾ ਪਾਰਥ ਦਾ ਜਨਮ ਹੋਇਆ। ਫਿਰ ਉਸ ਦੇ ਰਮੇਸ਼ ਕੁਮਾਰ ਨਾਲ ਸਬੰਧ ਸੁਖਾਵੇਂ ਨਾ ਹੋਣ ਕਰਕੇ ਰਮੇਸ਼ ਕੁਮਾਰ ਭਾਰਤ ਵਾਪਸ ਆ ਗਿਆ ਅਤੇ ਆਪਣੀ ਲੜਕੀ ਰਮਾਨੀ ਨਾਲ ਹੁਸ਼ਿਆਰਪੁਰ ਕਿਰਾਏ ਦੇ ਮਕਾਨ ਵਿਚ ਰਹਿਣ ਲਗ ਪਿਆ । ਫਿਰ ਉਸ ਨੇ ਆਸਟਰੇਲੀਆ ਵਿਖੇ ਆਪਣੇ ਪਤੀ ਰਮੇਸ਼ ਕੁਮਾਰ ਦੇ ਖਿਲਾਫ ਤਲਾਕ ਦਾ ਅਤੇ ਲੜਕੇ ਪਾਰਥ ਦੀ ਕਸਟਡੀ ਦਾ ਕੇਸ ਕਰ ਦਿਤਾ ਜੋ ਅਕਤੂਬਰ, 2014 ਨੂੰ ਉਸ ਦੇ ਹੱਕ ਵਿਚ ਇਕਤਰਫਾ ਤਲਾਕ ਹੋ ਗਿਆ ਤੇ ਲੜਕੇ ਪਾਰਥ ਦੀ ਕਸਟਡੀ ਮਿਲ ਗਈ । ਫਿਰ ਉਹ 06-02-2015 ਨੂੰ ਆਪਣੀ ਭੈਣ ਦੇ ਵਿਆਹ ‘ਤੇ ਆਈ ਸੀ ਤੇ ਆਪਣੀ ਲੜਕੀ ਰਮਾਨੀ ਨੂੰ ਬੁਲਾਇਆ ਸੀ ਜਿਸ ਦੇ ਨਾਲ ਉਸ ਦਾ ਸਾਬਕਾ ਪਤੀ ਰਮੇਸ਼ ਕੁਮਾਰ ਵੀ ਵਿਆਹ ਵਿਚ ਸ਼ਾਮਲ ਹੋਇਆ ਸੀ। ਫਿਰ ਰਮੇਸ਼ ਕੁਮਾਰ ਦੇ ਕਹਿਣ ਤੇ 24-03-2015 ਨੂੰ ਆਪਣੀ ਲੜਕੀ ਨੂੰ ਮਿਲਣ ਅਤੇ ਲੜਕੇ ਪਾਰਥ ਨੂੰ ਰਮੇਸ਼ ਕੁਮਾਰ ਨੂੰ ਮਿਲਾਉਣ ਆਈ ਸੀ, ਜਿਥੇ ਰਮੇਸ਼ ਕੁਮਾਰ ਉਸ ਨੂੰ ਮਾਡਲ ਟਾਊਨ, ਹੁਸ਼ਿਆਰਪੁਰ ਵਿਖੇ ਆਪਣੇ ਕਿਰਾਏ ਦੇ ਮਕਾਨ ਤੇ ਲੈ ਆਇਆ ਤੇ ਉਸ ਨੂੰ ਕਮਰੇ ਵਿਚ ਬੰਦ ਕਰਕੇ ਉਸ ਦੇ ਲੜਕੇ ਪਾਰਥ, ਉਸ ਦਾ ਪਰਸ ਜਿਸ ਵਿਚ ਲੜਕੇ ਪਾਰਥ ਦਾ ਪਾਸਪੋਰਟ, ਏ.ਟੀ.ਐਮ ਕਾਰਡ, 2 ਪੈਨ ਡਰਾਈਵ ਤੇ 2000 ਆਸਟਰੇਲੀਅਨ ਡਾਲਰ ਤੇ ਕੁਝ ਭਾਰਤੀ ਕੰਰਸੀ ਸੀ, ਖੋਹ ਲਿਆ।
28-03-2015 ਨੂੰ ਜਦੋਂ ਰਮੇਸ਼ ਕੁਮਾਰ ਬਾਹਰ ਸੀ ਤਾਂ ਉਸ ਦੀ ਲੜਕੀ ਰਮਾਨੀ ਨੇ ਦਰਵਾਜਾ ਖੋਹਲ ਦਿਤਾ ਜਿਸ ਤੇ ਉਸਨੇ ਬਾਹਰ ਆ ਕੇ ਇਕ ਅੋਰਤ ਤੋਂ ਮੋਬਾਈਲ ਫੋਨ ਲੈ ਕੇ ਆਪਣੇ ਪਿਤਾ ਨੂੰ ਫੋਨ ਕੀਤਾ।ਇਸ ਦੌਰਾਨ ਰਮੇਸ਼ ਕੁਮਾਰ ਵੀ ਉਥੇ ਆ ਗਿਆ ਤੇ ਉਹ ਦੋਵੇਂ ਬੱਚੇ ਆਪਣੇ ਨਾਲ ਜਬਰਦਸਤੀ ਆਪਣੀ ਹੌਂਡਾ ਕਾਰ ਵਿਚ ਬਿਠਾ ਕੇ ਲੈ ਗਿਆ।ਜਿਸ ‘ਤੇ ਮੁਕਦਮਾ ਨੰਬਰ 03 ਮਿਤੀ 03-04-2015 ਓ/ਧ 342,382, 365 ਦਰਜ ਕਰਕੇ ਸਬ ਇੰਸਪੈਕਟਰ ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਐਨ ਆਰ ਆਈ, ਹੁਸ਼ਿਆਰਪੁਰ ਤੇ ਐਸ ਆਈ ਮਨਮੋਹਨ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆ ਉਸੇ ਦਿਨ 03-04-2015 ਨੂੰ ਗ੍ਰਿਫਤਾਰ ਕਰ ਲਿਆ ਤੇ 04-04-2015 ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਅਤੇ ਪੁਲਿਸ ਰਿਮਾਡ ਦੌਰਾਨ ਦੋਸ਼ੀ ਰਮੇਸ਼ ਕੁਮਾਰ ਪਾਸੋਂ ਅਗਵਾ ਕੀਤਾ ਲੜਕਾ ਪਾਰਥ ਜਿਸ ਦੀ ਉਮਰ ਕਰੀਬ 3 ਸਾਲ 3 ਮਹੀਨੇ ਹੈ, ਬਰਾਮਦ ਕਰਕੇ ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਲੜਕੇ ਨੂੰ ਉਸ ਦੀ ਮਾਤਾ ਗੁਰਦੀਪ ਕੌਰ ਦੇ ਹਵਾਲੇ ਕੀਤਾ ਗਿਆ।ਦੋਸ਼ੀ ਰਮੇਸ਼ ਕੁਮਾਰ ਇਸ ਵਕਤ ਜਿਲਾ ਜੇਲ ਹੁਸ਼ਿਆਰਪੁਰ ਬੰਦ ਹੈ।
Punjab Post Daily Online Newspaper & Print Media