ਨਵੀਂ ਦਿੱਲੀ, 7 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲ਼ੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸ. ਪਰਮਜੀਤ ਸਿੰਘ ਰਾਣਾ, ਨੇ ਸ਼੍ਰੀ ਦਵਿੰਦਰ ਫੜਨਵੀਸ, ਮੁੱਖ ਮੰਤਰੀ ਮਹਾਰਾਸ਼ਟਰਾ ਵਲੋਂ ਘੁਮਾਣ (ਪੰਜਾਬ) ਵਿੱਖੇ ਹੋਏ 88ਵੇਂ ਮਰਾਠੀ ਸਾਹਿਤ ਸੰਮੇਲਨ ਨੂੰ ਸੰਬੌਧਨ ਕਰਦਿਆਂ ਮਰਾਠਵਾੜਾ ਸਥਿਤ ਸਵਾਮੀ ਰਾਮਾਨੰਦ ਤੀਰਥ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਚੇਅਰ ਸਥਾਪਿਤ ਕਰਨ ਦੇ ਕੀਤੇ ਗਏ ਐਲਾਨ ਦਾ ਸੁਆਗਤ ਕਰਦਿਆਂ ਸ਼੍ਰੀ ਫੜਨਵੀਸ ਦਾ ਧੰਨਵਾਦ ਕੀਤਾ ਹੈ।
ਸ. ਰਾਣਾ ਨੇ ਇਸ ਸੰਬੰਧ ਵਿੱਚ ਇਥੇ ਜਾਰੀ ਆਪਣੇ ਬਿਆਨ ਦਾਅਵਾ ਕੀਤਾ ਕਿ ਸ਼੍ਰੀ ਫੜਨਵੀਸ ਵਲੋਂ ਐਲਾਨੇ ਗਏ ਇਸ ਫੈਸਲੇ ਨਾਲ ਪੰਜਾਬ ਅਤੇ ਮਹਾਰਾਸ਼ਟਰ ਵਿਚਲੇ ਉਨ੍ਹਾਂ ਰੂਹਾਨੀ ਤੇ ਸਾਂਝੀਵਾਲਤਾ ਦੇ ਸੰਬੰਧਾਂ ਵਿੱਚ ਹੋਰ ਵਧੇਰੇ ਮਜ਼ਬੂਤੀ ਆਇਗੀ, ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਭਗਤ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਅਤੇ ਭਗਤ ਨਾਮਦੇਵ ਜੀ ਵਲੋਂ 20 ਵਰ੍ਹੇ ਪੰਜਾਬ (ਘੁਮਾਣ) ਦੀ ਧਰਤੀ ਪੁਰ ਵਿਚਰ ਕੇ ਸਥਾਪਤ ਅਤੇ ਦ੍ਰਿੜ੍ਹ ਕੀਤਾ ਗਿਆ। ਉਨ੍ਹਾਂ ਕਿਹਾ ਇਸਦੇ ਨਾਲ ਹੀ ਮਰਾਠਵਾੜਾ ਦੀ ਸਵਾਮੀ ਰਾਮਾਨੰਦ ਤੀਰਥ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਚੇਅਰ ਸਥਾਪਿਤ ਹੋਣ ਨਾਲ ਸਿੱਖੀ ਦੀ ਸੇਵਾ, ਸਿਮਰਨ ਅਤੇ ਗਰੀਬ-ਮਜ਼ਲੂਮ ਦੀ ਰਖਿਆ ਪ੍ਰਤੀ ਵਚਨਬਧੱਤਾ ਦਾ ਸੰਦੇਸ਼ ਦੂਰ-ਦਰਾਡੇ ਪਹੁੰਚਾਣ ਵਿੱਚ ਵੀ ਮਦਦ ਮਿਲੇਗੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media