Wednesday, August 12, 2026

ਕੋਆਪੇਟਿਵ ਲੇਬਰ ਐਂਡ ਕੰਸਟਰਕਸ਼ਨ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ

ਰੰਧਾਵਾ ਅਤੇ ਚਾਟੀਵਿੰਡ ਡਾਇਰੈਕਟਰ ਬਣੇ

PPN0804201501
ਅੰਮਿਤਸਰ, ੮ ਅਪੈਲ (ਪੰਜਾਬ ਪੋਸਟ ਬਿਊਰੋ) – ਦੀ ਅੰਮਿਤਸਰ ਕੋਆਪੇਟਿਵ ਲੇਬਰ ਐਂਡ ਕੰਸਟਰਕਸ਼ਨ ਯੂਨੀਅਨ ਲਿਮਟਿਡ, ਅੰਮਿਤਸਰ ਦੇ ਬੋਰਡ ਆਫ ਡਾਇਰੈਕਟਰਜ ਦੀ ਚੋਣ ਪਲਵਿੰਦਰ ਸਿੰਘ ਬੱਲ ਰਿਟਰਨਿੰਗ ਅਫਸਰ (ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਅਜਨਾਲਾ ਅਤੇ ਸ: ਭੁਪਿਦਰ ਸਿੰਘ ਸਹਾਇਕ ਰਿਟਰਨਿੰਗ ਅਫਸਰ(ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਖਡੂਰ ਸਾਹਿਬ) ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਜ਼ੋਨ ਨੰ: 1 ਵਿੱਚੋ ਗੁਰਪੀਤ ਸਿੰਘ ਰੰਧਾਵਾ, ਜ਼ੋਨ ਨੰ: 2 ਵਿੱਚੋ ਗੁਰਮੀਤ ਸਿੰਘ, ਜ਼ੋਨ ਨੰ: 3 ਵਿੱਚੋ ਰੁਪਿੰਦਰ ਸਿੰਘ, ਜ਼ੋਨ ਨੰ: 4 ਵਿੱਚੋ ਗੁਰਵਿੰਦਰ ਸਿੰਘ, ਜ਼ੋਨ ਨੰ: 5 ਵਿੱਚੋ ਬਾਵਾ ਸਿੰਘ , ਜ਼ੋਨ ਨੰ: 6 ਵਿੱਚੋ ਟਹਿਲਬੀਰ ਸਿੰਘ, ਜ਼ੋਨ ਨੰ: 7 ਵਿੱਚੋ ਦਿਨੇਸ ਕੁਮਾਰ , ਜ਼ੋਨ ਨੰ: 8 ਵਿੱਚੋ ਹਰਦੀਪ ਸਿੰਘ ਚੁੱਣੇ ਗਏ।ਇਸ ਮੋਕੇ ਨਵੇਂ ਚੁੱਣੇ ਗਏ ਡਾਇਰੈਕਟਰਾਂ ਨੇ ਮੁੱਖ ਮੰਤਰੀ ਪਕਾਸ ਸਿੰਘ ਬਾਦਲ ਪੰਜਾਬ, ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਪੰਜਾੁਬ, ਸ਼: ਬਿਕਰਮ ਸਿੰਘ ਮਜੀਠੀਆ, ਸ: ਆਦੇਸ਼ ਪਤਾਪ ਸਿੰਘ ਕੈਰੋ, ਕੈਬਨਿਟ ਮੰਤਰੀ, ਸ਼: ਗੁਲਜਾਰ ਸਿੰਘ ਰਣੀਕੇ (ਸਾਰੇ ਕੈਬਨਿਟ ਮੰਤਰੀ) ਅਤੇ ਸ਼: ਅਮਰਪਾਲ ਸਿੰਘ, ਹਰਮੀਤ ਸਿੰਘ ਸੰਧੂ (ਦੋਵੇਂ ਮੁੱਖ ਸੰਸਦੀ ਸਕੱਤਰ) ਦਾ ਧੰਨਵਾਦ ਕੀਤਾ।ਇਸ ਮੋਕੇ ਤੇ ਬੋਲਦਿਆਂ ਸ: ਗੁਰਪੀਤ ਸਿੰਘ ਰੰਧਾਵਾਂ ਅਤੇ ਜਥੇਦਾਰ ਜਗੀਰ ਸਿੰਘ ਚਾਟੀਵਿੰਡ ਡਾਇਰੈਕਟਰ ਹਾਊਸਫੈਡ ਪੰਜਾਬ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਲੇਬਰ ਯੂਨੀਅਨ ਦੇ ਇਤਿਹਾਸ ਵਿਚ ਪਹਿਲੀ ਵਾਰ ਸੋਮਣੀ ਅਕਾਲੀ ਦਲ ਦਾ ਕਬਜਾ ਪੂਰਨ ਤੌਰ ਤੇ ਹੋਇਆ ਹੈ। ਉਨਾਂ ਕਿਹਾ ਸਹਿਕਾਰੀ ਕਿਰਤ ਤੇ ਉਸਾਰੀ ਸਭਾਵਾਂ  ਦਰਪੇਸ਼ ਮੁਸ਼ਕਲਾਂ  ਉਹ ਪਹਿਲ ਦੇ ਅਧਾਰ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ: ਪਕਾਸ਼ ਸਿੰਘ ਜੀ ਬਾਦਲ, ਡਿਪਟੀ ਮੁੱਖ ਮੰਤਰੀ ਪੰਜਾਬ ਸ; ਸੁਖਬੀਰ ਸਿੰਘ ਬਾਦਲ, ਅਤੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਕੋਲੋ ਅਤੇ ਸਮੂੰਹ ਮੰਤਰੀ ਸਾਹਿਬਾਨ ਤੇ ਮੁੱਖ ਪਾਰਲੀਮਾਨੀ ਸਕੱਤਰਾਂ ਕੋਲੋ ਹੱਲ ਕਰਵਾਉਣ ਲਈ ਸਿਰਧੜ ਦੀ ਬਾਜੀ ਲਾਉਣਗੇ ਅਤੇ ਸਰਕਾਰ ਦੇ ਨੋਟੀਫਿਕੇਸ਼ਨ ਰਾਹੀਂ ਸਹਿਕਾਰੀ ਕਿਰਤ ਤੇ ਉਸਾਰੀ ਸਭਾਵਾਂ  ਜੋ ਸਹੂਲਤਾਂ ਦਿੱਤੀਆਂ ਹਨ, ਉਹ ਸਾਰਿਆ ਮਹਿਕਮਿਆਂ ਤੋ ਸੋ ਪਤੀਸ਼ਤ ਲਾਗੂ ਕਰਵਾਉਣਗੇ।
ਇਸ ਮੋਕੇ ਤੇ ਸਾਬਕਾ ਚੈਅਰਮੈਨ ਪੀ.ਏ.ਡੀ.ਬੀ.ਬੈਕ ਬਲਜੀਤ ਸਿੰਘ, ਸੁਰਜੀਤ ਸਿੰਘ ਸੰਧੂ, ਸਰਪੰਚ ਜਤਿੰਦਰਬੀਰ ਸਿੰਘ ਬਾਜਵਾ, ਸਟੇਟ ਕੋਆਪੇਟਿਵ ਬੈਂਕ ਦੇ ਡਾਇਰੈਕਟਰ ਮਿਲਾਪ ਸਿੰਘ, ਦਲਜੀਤ ਸਿੰਘ ਗਲੋਰੀ, ਸੁਧੀਰ ਸਹਿਗਲ, ਰਾਣਾ ਪਤਾਪ, ਰਾਮ ਸ਼ਰਨ ਪਾਲ, ਅਮਰ ਸਿੰਘ ਭੋਜੀਆਂ, ਵਿਜੇ ਕੁਮਾਰ ਮੂਨ ਲਾਈਟ ਸਭਾ, ਕਸ਼ਮੀਰ ਸਿੰਘ ਲੋਹਕਾ, ਲਖਵਿੰਦਰ ਸਿੰਘ ਵਰਪਾਲ, ਬਲਜੀਤ ਸਿੰਘ ਗੁਲਮੋਹਰ, ਹਰਭਜਨ ਸਿੰਘ ਸੰਧੂ ਮਰਹਾਣਾ, ਗੁਰਮੀਤ ਸਿੰਘ ਗੰਡੀਵਿੰਡ,ਸ: ਦਵਿੰਦਰ ਸਿੰਘ ਪੰਡ’ੋਰੀ ਸਿਧਵਾਂ, ਦਲਬੀਰ ਸਿੰਘ ਮੀਰੀ ਪੀਰੀ, ਮਨਜਿੰਦਰ ਸਿੰਘ ਸਰਕਾਰੀਆਂ, ਪਰਨ ਸਿੰਘ ਠੱਠਗੜ੍ਹ, ਸ;ਗੁਰਦਿਆਲ ਸਿੰਘ ਕੋਟ ਦਾਤਾ: ਸਾਬਕਾ ਚੈਅਰਮੈਨ ਨੈਸ਼ਨਲ ਫੈਡਰੇਸ਼ਨ ਨਵੀਂ ਦਿੱਲੀ ਜਗਦੀਸ ਰਾਜ ਅਤੇ ਸਾਬਕਾ ਚੈਅਰਮੈਨ ਐਲ.ਸੀ.ਯੂਨੀਅਨ ਧਰਮ ਸਿੰਘ, ਦਿਲਬਾਗ ਸਿੰਘ ਚਾਟੀਵਿੰਡ ਡਾਇਰੈਕਟਰ ਮਾਰਕਿਟ ਕਮੇਟੀ ਅੰਮਿਤਸਰ ਵੀ ਹਾਜਰ ਸੀ।ਚੋਣ ਦਾ ਪਬੰਧ ਕਰਨ ਵਾਲੇ ਤਿਲਕ ਰਾਜ ਮੈਨੈਜਰ ਵਲੋ ਸੰਸਥਾਂ ਦੀ ਚੋਣ ਅਮਨ ਸਾਂਤੀ ਨਾਲ ਹੋਣ ਸਬੰਧੀ ਸਮੂੰਹ ਮੈਂਬਰ ਸਭਾਵਾਂ, ਰਿਟਰਨਿੰਗ ਅਫਸਰ, ਸਹਾਇਕ ਰਿਟਰਨਿੰਗ ਅਫਸਰ ਅਤੇ ਉਨਾਂ ਨਾਂਲ ਸਟਾਫ ਅਤੇ ਪੁਲਿਸ ਪਸ਼ਾਸਨ ਦਾ ਵੀ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply