Wednesday, August 12, 2026

ਪ੍ਰਾਈਵੇਟ ਸਕੂਲਾਂ ਵੱਲੋਂ ਮਚਾਈ ਜਾ ਰਹੀ ਲੁੱਟ ਖਿਲਾਫ਼ ਮਾਪੇ ਹੋਏ ਲਾਮਬੰਦ

ਐਡਮਿਸ਼ਨ ਫੀਸ, ਕਿਤਾਬਾਂ ਦੇ ਮਨਮਰਜ਼ੀ ਦੇ ਰੇਟ ਵਸੂਲ ਕੇ ਕੀਤਾ ਜਾ ਰਿਹਾ ਹੈ ਲੋਕਾਂ ਦਾ ਆਰਥਿਕ ਸ਼ੋਸ਼ਣ

ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਪ੍ਰਾਈਵੇਟ ਸਕੂਲਾਂ ਵੱਲੋਂ ਹਰ ਸਾਲ  ਐਡਮਿਸ਼ਨ  ਫੀਸ, ਕਿਤਾਬਾਂ ਦੇ  ਮਰਮਰਜ਼ੀ ਦੇ ਰੇਟ  ਵਸੂਲਕੇ  ਲੋਕਾਂ ਦਾ  ਸ਼ੋਸ਼ਣ  ਕੀਤਾ ਜਾ ਰਿਹਾ ਹੈ।ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ  ਮੰਦਾ ਹਾਲ  ਹੋਣ ਕਾਰਨ  ਹਰ ਕੋਈ  ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣ ਲਈ  ਲੱਖਾਂ ਰੁਪਏ ਖ਼ਰਚਣ ਨੂੰ  ਤਿਆਰ ਹੈ।ਮਾਪਿਆਂ ਦੀ  ਇਸ ਮਜ਼ਬੂਰੀ ਦਾ ਪ੍ਰਾਈਵੇਟ ਸਕੂਲਾਂ ਵਾਲੇ  ਨਜਾਇਜ਼ ਫਾਇੰਦਾ  ਉਠਾ ਰਹੇ ਹਨ।ਬਠਿੰਡਾ ਸ਼ਹਿਰ ਵਿੱਚ ਕੁੱਝ ਸਕੂਲ  ਅਜਿਹੇ ਹਨ, ਜਿੰਨ੍ਹਾਂ ਵਿੱਚ ਸਕੂਲ ਦੇ ਫੰਡ ਦੇ ਨਾਂ ਤੇ ਇੱਕ ਬੱਚੇ ਤੋਂ  ਲੱਖ ਤੋਂ ਡੇਢ ਲੱਖ ਤੱਕ  ਡੋਨੈਸ਼ਨ  ਲਿਆ ਜਾਦਾ ਹੈ।ਇਹ ਕੰਮ  ਜਿਲ੍ਹਾ ਪ੍ਰਸ਼ਾਸ਼ਨ ਦੇ  ਨੱਕ ਹੇਠ  ਕਈ ਸਾਲਾਂ ਤੋਂ ਲਗਾਤਾਰ  ਬਦਸਤੂਰ ਚੱਲ ਰਿਹਾ ਹੈ।ਇਹ ਸਕੂਲ  ਜ਼ਿਲ੍ਹੇ ਦੇ  ਅਫ਼ਸਰਾਂ ਨੂੰ ਕੁੱਝ ਸੀਟਾਂ ਰਿਜ਼ਰਵ ਦੇ ਕੇ ਉਨ੍ਹਾਂ ਦਾ ਮੂੰਹ ਬੰਦ ਕਰ ਦਿੰਦੇ ਹਨ।ਇਨ੍ਹਾਂ ਅਫ਼ਸਰਾਂ ਦੁਆਰਾ  ਉਨ੍ਹਾਂ ਬੱਚਿਆਂ ਦੀ ਹੀ ਸਿਫਾਰਸ਼ ਕੀਤੀ ਜਾਂਦੀ ਹੈ।ਜਿੰਨ੍ਹੇ ਦੇ ਮਾਪਿਆਂ ਕੋਲ  ਵੱਡੀ ਸਿਫਾਰਸ਼ ਜਾਂ  ਰਾਜਨੀਤਿਕ ਪਹੁੰਚ ਹੁੰਦੀ ਹੈ।ਕਈ ਸਕੂਲਾਂ ਵਿੱਚ  ਗਿਆਰਵੀਂ ਅਤੇ ਬਾਰਵੀਂ ਦੇ ਦਾਖਲੇ ਕਰ ਲਏ ਜਾਂਦੇ ਹਨ, ਪਰ ਵਿਦਿਆਰਥੀ ਸਾਰਾ ਸਾਲ ਸਕੂਲ ਵਿੱਚ ਹਾਜ਼ਰ ਨਹੀਂ ਹੁੰਦੇ ਕੇਵਲ  ਪੈਸੇ ਲੈਕੇ ਉਨ੍ਹਾਂ ਦੀਆਂ  ਹਾਜ਼ਰੀਆਂ  ਲਾਈਆਂ ਜਾਂਦੀਆਂ ਹਨ। ਇੱਥੇ ਹੀ ਬਸ ਨਹੀਂ ਇਹ ਸਕੂਲ ਬੱਚਿਆਂ ਨੂੰ ਸਾਰੀਆਂ ਕਿਤਾਬਾਂ ਜਾ ਤਾਂ ਸਕੂਲ ਵਿੱਚ ਹੀ ਦਿੰਦੇ ਹਨ ਜਾਂ ਕਿਸੇ ਅਜਿਹੀ ਕਿਤਾਬਾਂ ਵਾਲੀ ਦੁਕਾਨ ਤੇ ਭੇਜ ਦਿੰਦੇ ਹਨ। ਜਿੱਥੇ ਉਨ੍ਹਾਂ ਨੇ  ਕਿਤਾਬਾਂ ਵਾਲੀ ਦੁਕਾਨ  ਵਾਲਿਆਂ ਨਾਲ ਪਹਿਲਾਂ ਹੀ ਕਮਿਸ਼ਨ  ਤੈਅ ਕੀਤਾ ਹੁੰਦਾ ਹੈ ।ਸਕੂਲਾਂ ਵਾਲਿਆਂ ਦੀ ਇਨ੍ਹਾਂ ਲੁੱਟਾਂ ਨੂੰ ਦੇਖਕੇ  ਬਠਿੰਡਾ ਦੀ ਦੀ ਐਂਟੀ ਕਰੱਪਸ਼ਟ ਕਰਾਇਮ ਪ੍ਰਵੇਨਸ਼ਨ ਕਮਿਊਨਿਟੀ ਓਰੀਐਂਟਿਡ ਪੋਲਸਿੰਗ ਸੋਸਾਇਟੀ  ਵਲੋਂ  ਇੱਕ  ਵਿਸ਼ੇਸ਼  ਮਹਿੰਮ ਚਲਾਉਣ ਦਾ ਫੈਸਲਾ  ਕੀਤਾ ਗਿਆ ਹੈ।ਜਿਸ ਲਈ  10 ਅਪ੍ਰੈਲ ਨੂੰ ਫਾਇਰ ਬ੍ਰਿਗੇਡ ਨੇੜੇ ਗੋਲਡਿੱਗੀ  ਇੱਕ ਮੀਟਿੰਗ  ਰੱਖੀ ਗਈ ਹੈ।ਇਸ ਮੀਟਿੰਗ ਵਿੱਚ ਆਮ ਲੋਕਾਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਵੀਂ ਹਿੱਸਾ ਲੈ ਰਹੇ ਹਨ  ਇਸ ਸੰਸਥਾ ਦੇ ਚੇਅਰਮੈਨ ਦੀਪਕ ਸਿੰਗਲਾ ਨੇ ਦੱਸਿਆ ਕਿ ਲੋਕਾਂ ਦਾ ਆਰਥਿਕ ਸ਼ੋਸ਼ਣ ਰੋਕਣ ਲਈ  ਲੋਕਾਂ  ਅਤੇ  ਮਾਪਿਆਂ ਦਾ ਸਹਿਯੋਗ ਲੈਕੇ  ਇਨ੍ਹਾਂ ਲੁੱਟ ਕਰਨ ਵਾਲੇ ਸਕੂਲਾਂ ਦਾ ਪਰਦਾਫਾਸ ਕੀਤਾ ਜਾਵੇਗਾ ਅਤੇ  ਇਸ ਲਈ  ਸੰਸਥਾ ਵਲੋਂ  ਇੱਕ ਵਿਸ਼ੇਸ਼ ਮੁਹਿੰਮ  ਵੀਂ  ਸੁਰੂ ਕੀਤੀ ਜਾ ਰਹੀ ਹੈ।ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply