ਡਿਪਟੀ ਕਮਿਸ਼ਨਰ ਵੱਲੋਂ ਪੇਡੂਂ ਖੇਤਰਾਂ ਵਿਚ ਬੈਕਿੰਗ ਸੇਵਾਵਾਂ ਦੇ ਵਿਸਤਾਰ ਦੀ ਹਦਾਇਤ
ਫਾਜ਼ਿਲਕਾ, 9 ਅਪ੍ਰੈਲ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ.ਰਵਿੰਦਰ ਸਿੰਘ ਆਈ.ਏ.ਐਸ ਨੇ ਫਾਜ਼ਿਲਕਾ ਜਿਲ੍ਹੇ ਲਈ ਸਾਲ 2015-16 ਦੀ ਸਲਾਨਾ ਕਰਜ਼ ਯੋਜਨਾ ਜਾਰੀ ਕੀਤੀ । ਇਸ ਸਾਲ ਦੌਰਾਨ ਜਿਲ੍ਹੇ ਦੇ ਸਮੂਹ ਬੈਂਕਾਂ ਵੱਲੋਂ 4876a ਕਰੋੜ ਰੁਪਏ ਵੱਖ ਵੱਖ ਖੇਤਰਾਂ ਲਈ ਕਰਜ਼ੇ ਦੇ ਤੌਰ ਤੇ ਦਿੱਤੇ ਜਾਣਗੇ । ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਰਜ ਯੋਜਨਾ ਵਿਚ ਖੇਤੀਬਾੜੀ ਤੇ ਸਹਾਇਕ ਧੰਦਿਆਂ, ਮਾਈਕਰੋ ਤੇ ਲਘੁ ਉਦਯੋਗ, ਸਿੱਖਿਆ ਅਤੇ ਹਾਉਸਿੰਗ ਤੋਂ ਇਲਾਵਾ ਪ੍ਰਾਥਮਿਕ ਖੇਤਰਾਂ ਨੂੰ ਤਰਜੀਹ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਕੁੱਲ 4876 ਕਰੋੜ ਰੁਪਏ ਦੀ ਸਲਾਨਾ ਕਰਜ ਯੋਜਨਾ ਵਿੱਚੋਂ 3821 ਕਰੋੜ ਖੇਤੀਬਾੜੀ ਤੇ ਸਹਾਇਕ ਧੰਦਿਆਂ, 617 ਕਰੋੜ ਰੁਪਏ ਮਾਈਕਰੋ ਤੇ ਲਘੁ ਉਦਯੋਗਾਂ ਲਈ ਕਰਜ ਦੇਣ ਲਈ ਰੱਖੇ ਗਏ ਹਨ।ਉਨ੍ਹਾਂ ਦੱਸਿਆ ਕਿ ਸਾਰੇ ਪ੍ਰਾਥਮਿਕ ਖੇਤਰਾਂ ਦੇ 4803 ਕਰੋੜ ਰੁਪਏ ਰੱਖੇ ਗਏ ਹਨ।ਡਿਪਟੀ ਕਮਿਸ਼ਨਰ ਨੇ ਅੱਗੇ ਦੰਸਿਆ ਕਿ ਖੇਤੀਬਾੜੀ ਤੇ ਸਹਾਇਕ ਧੰਦਿਆਂ ਦੇ ਖੇਤਰ ਵਿਚ ਪਿਛਲੇ ਸਾਲ ਦੇ ਮੁਕਾਬਲੇ ਵਿਚ 16.40 ਪ੍ਰਤੀਸ਼ਤ, ਮਾਈਕਰੋ ਤੇ ਲਘੁ ਉਦਯੋਗਾਂ ਲਈ 12.81 ਪ੍ਰਤੀਸ਼ਤ, ਸਿੱਖਿਆ ਤੇ ਹਾਊਸਿੰਗ ਦੇ ਖੇਤਰ ਲਈ 8.07 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਇਨ੍ਹਾਂ ਖੇਤਰਾਂ ਵਿਚ ਹੋਰ ਵਿਕਾਸ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਸਾਰੇ ਖੇਤਰਾਂ ਵਿਚ ਕਰਜ਼ ਯੋਜਨਾ 15.25 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ।ਮੀਟਿੰਗ ਦੌਰਾਨ ਫਾਜ਼ਿਲਕਾ ਜਿਲ੍ਹੇ ਵਿਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤੋਂ ਇਲਾਵਾ ਸਮੂਹ ਬੈਂਕ ਖਾਤਿਆਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਸਬੰਧੀ ਪ੍ਰਗਤੀ ਦਾ ਜਾਇਜਾ ਵੀ ਲਿਆ ਗਿਆ।ਡਿਪਟੀ ਕਮਿਸ਼ਨਰ ਨੇ ਬੈਕਾਂ ਨੂੰ ਗਰੀਬ ਲੋਕਾਂ ਅਤੇ ਬੇਰੋਜਗਾਰਾਂ ਨੂੰ ਵੱਧ ਤੋਂ ਵੱਧ ਲੋਨ ਦੇਣ ਲਈ ਹਦਾਇਤ ਕੀਤੀ ਉਨ੍ਹਾਂ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਪੇਂਡੂ ਖੇਤਰਾਂ ਵਿਚ ਵੀ 100 ਪ੍ਰਤੀਸ਼ਤ ਬੈਂਕਿੰਗ ਸੇਵਾਵਾਂ ਯਕੀਨੀ ਬਣਾਈਆਂ ਜਾਣ । ਇਸ ਮੀਟਿੰਗ ਵਿਚ ਸ਼੍ਰੀ ਰਾਜੇਸ਼ ਕੁਮਾਰ ਡੀ.ਡੀ.ਐਮ. ਨਾਬਾਰਡ, ਸ਼੍ਰੀ ਬੀ.ਐਲ. ਵਸ਼ਿਸ਼ਟ ਐਲ.ਡੀ.ਐਮ. ਪੰਜਾਬ ਨੈਸ਼ਨਲ ਬੈਂਕ ਸਮੇਤ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ ।
Punjab Post Daily Online Newspaper & Print Media
