Friday, July 24, 2026

ਪੱਤਰਕਾਰ ਐਸੋਸ਼ੀਏਸ਼ਨ ਕਰੇਗੀ 16 ਅਪ੍ਰੈਲ ਨੂੰ ਰੋਸ ਮੁਜ਼ਾਹਰਾ

PPN1104201513

ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਸz ਜਸਬੀਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਚਰਚਾ ਹੋਈ ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਵੱਲੋ ਮੀਡੀਆ ਦੀ ਤੁਲਨਾ ਵੇਸ਼ਵਾਵਾਂ ਨਾਲ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ 16 ਅਪ੍ਰੈਲ ਨੂੰ ਸ਼ਹਿਰ ਵਿੱਚ ਰੋਸ ਮਾਰਚ ਕਰਨ ਉਪਰੰਤ ਵੀ.ਕੇ ਸਿੰਘ ਦਾ ਪੁਤਲਾ ਸਾੜਨ ਦਾ ਫੈਸਲਾ ਕੀਤਾ ਗਿਆ।
ਐਸੋਸ਼ੀਏਸ਼ਨ ਦੇ ਬੁਲਾਰੇ ਸz. ਗੁਰਪ੍ਰੀਤ ਸਿੰਘ ਮੱਤੇਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਖ-ਵੱਖ ਸਥਾਨਾਂ ਤੋ ਪੱਤਰਕਾਰਾਂ ਨੇ ਭਾਗ ਲਿਆ ਤੇ ਵੀ. ਕੇ ਸਿੰਘ ਵੱਲੋ ਵਰਤੀ ਗਈ ਸ਼ਬਦਾਵਲੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਪ੍ਰਧਾਨ ਮੰਤਰੀ ਤੋ ਮੰਗ ਕੀਤੀ ਕਿ ਅਜਿਹੇ ਵਿਅਕਤੀ ਨੂੰ ਤੁਰੰਤ ਮੰਤਰੀ ਮੰਡਲ ਵਿੱਚੋ ਫਾਰਗ ਕੀਤਾ ਜਾਵੇ। ਵੀ.ਕੇ ਸਿੰਘ ਦੇ ਖਿਲਾਫ ਜਿਥੇ 16 ਅਪ੍ਰੈਲ ਨੂੰ ਸ਼ਹਿਰ ਵਿੱਚ ਇੱਕ ਰੋਸ ਮਾਰਚ ਕੀਤਾ ਜਾਵੇਗਾ ਉਥੇ ਉਸ ਦਾ ਇੱਕ ਪੁਤਲਾ ਵੀ ਸਾੜਿਆ ਜਾਵੇਗਾ।
ਇਸੇ ਤਰ੍ਹਾ ਵੱਖ-ਵੱਖ ਸਟੇਸ਼ਨਾਂ ‘ਤੇ ਸਿਆਸੀ ਆਗੂਆਂ ਜਾਂ ਉਹਨਾਂ ਗੁਰਗਿਆ ਜਾਂ ਫਿਰ ਪੁਲਿਸ ਵਾਲਿਆਂ ਵੱਲੋ ਪੱਤਰਕਾਰਾਂ ਨਾਲ ਕੀਤੇ ਦਾ ਰਹੇ ਦੁਰਵਿਹਾਰ ਅਤੇ ਪੁਲੀਸ ਵੱਲੋ ਪੱਤਰਕਾਰਾਂ ਦੇ ਖਿਲਾਫ ਦਰਜ ਕੀਤੇ ਜਾਂਦੇ ਮੁਕੱਦਮਿਆਂ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕਿ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਪੱਤਰਕਾਰਾਂ ਦੀਆਂ ਲੰਮੇ ਸਮੇਂ ਤੋ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਵੀ ਬਿਨਾਂ ਕਿਸੇ ਦੇਰੀ ਤੋ ਪ੍ਰਵਾਨ ਕੀਤਾ ਜਾਵੇ। ਜਿਹਨਾਂ ਵਿੱਚ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੱਤਰਕਾਰਾਂ ਨੂੰ ਪੈਨਸ਼ਨ, ਫਰੀ ਬੱਸ ਪਾਸ ਤੇ ਰੇਲਵੇ ਪਾਸ ਆਦਿ ਤੁਰੰਤ ਬਣਾ ਕੇ ਦਿੱਤੇ ਜਾਣ।ਹਰ ਜਿਲ੍ਹਾ ਹੈੱਡ ਕੁਆਟਰ ਤੇ ਪ੍ਰੈਸ ਕਲੱਬ ਤੇ ਪੱਤਰਕਾਰ ਜਥੇਬੰਦੀ ਲਈ ਇੱਕ ਦਫਤਰ ਕਿਸੇ ਵੀ ਸਰਕਾਰੀ ਇਮਾਰਤ ਵਿੱਚ ਅਲਾਟ ਕੀਤਾ ਜਾਵੇ। ਇਸੇ ਤਰ੍ਹਾ ਜੰਡਿਆਲਾ ਵਿਖੇ ਪੱਤਰਕਾਰ ਤੇ ਉਸ ਦੇ ਭਰਾ ਦੇ ਖਿਲਾਫ ਦਰਜ ਕੀਤੇ ਗਏ ਪਰਚੇ ਦੀ ਤੁਰੰਤ ਜਾਂਚ ਕਰਵਾ ਕੇ ਇਨਸਾਫ ਦਿੱਤਾ ਜਾਵੇ।ਇਹ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਸਰਕਾਰ, ਜਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਐਸੋਸ਼ੀਏਸ਼ਨ ਹਾਈਵੇ ਜਾਮ ਕਰਨ ਲਈ ਮਜਬੂਰ ਹੋਵੇਗੀ, ਟੋਲ ਪਲਾਜਾ ਪੱਤਰਕਾਰਾਂ ਨੂੰ ਮੁਆਫ ਕਰਨ ਲਈ ਸੰਘਰਸ਼ ਵਿੱਢਿਆ ਜਾਵੇਗਾ ਤੇ ਅਪ੍ਰੈਲ ਮਹੀਨੇ ਦੇ ਚੌਥੇ ਹਫਤੇ ਵਿੱਚ ਕੱਥੂਨੰਗਲ ਟੋਲ ਪਲਾਜਾ ਦੇ ਬਾਹਰ ਰੋਸ ਮੁਜਾਹਰਾ ਕਰਨ ਦੇ ਨਾਲ-ਨਾਲ ਉਸ ਵੇਲੇ ਤੱਕ ਜਾਮ ਲਗਾਇਆ ਜਾਵੇਗਾ, ਜਦੋਂ ਤੱਕ ਪੱਤਰਕਾਰਾਂ ਨੂੰ ਪਲਾਜਾ ਵਾਲੇ ਬਿਨਾਂ ਪਰਚੀ ਦੇ ਲੰਘਣ ਦਾ ਲਿਖਤੀ ਤੌਰ ਤੇ ਵਿਸ਼ਵਾਸ਼ ਨਹੀ ਦਿਵਾ ਦਿੰਦੇ।ਉਹਨਾਂ ਕਿਹਾ ਕਿ ਮੀਡੀਆ ਨੂੰ ਜੇਕਰ ਦੇਸ ਦੇ ਲੋਕਤੰਤਰ ਢਾਂਚੇ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ ਤਾਂ ਫਿਰ ਉਸ ਨੂੰ ਸਹੂਲਤਾਂ ਤੋ ਵਾਝਿਆ ਕਿਉ ਰੱਖਿਆ ਜਾ ਰਿਹਾ ਹੈ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਰਕਾਰ ਦੀ ਢਿੱਲੀ ਨੀਤੀ ਨੂੰ ਕਿਸੇ ਵੀ ਸ਼ਰਤ ‘ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਸੰਘਰਸ਼ ਨੂੰ ਹੋਰ ਤੇਜ ਕਰਦਿਆ ਲੋੜ ਪਈ ਤਾਂ ਮੁੱਖ ਮੰਤਰੀ ਦਾ ਘਿਰਾਉ ਵੀ ਕੀਤਾ ਜਾਵੇਗਾ।  ਇਸ ਮੀਟਿੰਗ ਵਿੱਚ ਸ. ਬਲਵਿੰਦਰ  ਸਿੰਘ ਸੰਧੂ (ਰਮਦਾਸ), ਡਾ. ਦੀਦਾਰ ਸਿੰਘ (ਰਮਦਾਸ), ਗੁਰਿੰਦਰ ਸਿੰਘ ਬਾਠ (ਅਜਨਾਲਾ), ਜਗਦੀਸ਼ ਸਿੰਘ ਬਮਰਾਹ (ਮਹਿਤਾ), ਜਗਤਾਰ ਸਿੰਘ ਸਹਿਮੀ (ਮਜੀਠਾ), ਗੁਰਨਾਮ ਸਿੰਘ ਬੁੱਟਰ, ਜਸਬੀਰ ਸਿੰਘ ਖਾਸਾ, ਵਿਜੈ ਕੁਮਾਰ ਪੰਕਜ (ਅਜਨਾਲਾ), ਗੁਰਪ੍ਰੀਤ ਸਿੰਘ ਰੰਧਾਵਾ (ਅਜਨਾਲਾ), ਪਲਵਿੰਦਰ ਸਾਰੰਗਲ, ਨਰਿੰਦਰ ਰਾਏ (ਮਹਿਤਾ), ਡੈਨੀ ਪਹਿਲਵਾਨ, ਸੰਨੀ ਗਿੱਲ, ਫੁਲਜੀਤ ਸਿੰਘ ਵਰਪਾਲ ਤੋ ਇਲਾਵਾ ਹੋਰ ਵੀ ਕਈ ਪੱਤਰਕਾਰਾਂ ਨੇ ਭਾਗ ਲਿਆ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply