Friday, April 10, 2026

 17ਵੀਂ ਬੌਡੀ ਬਿਲਡਿੰਗ ਓਪਨ ਨੈਸ਼ਨਲ ਚੈਪੀਅਨਸ਼ਿਪ ਕਰਵਾਈ ਗਈ

PPN1304201519

ਜੰਡਿਆਲਾ ਗੁਰੂ, 13 ਅਪ੍ਰੈਲ (ਹਰਿੰਦਰ ਪਾਲ ਸਿੰਘ) – ਸਰਸਵਤੀ ਹੈਲਥ ਕਲੱਬ ਜੰਡਿਆਲਾ ਗੁਰੂ ਵਲੋਂ ਜੋਤਸ਼ ਸਮਰਾਟ ਸ਼੍ਰੀ ਕੇ. ਐਸ ਪਾਰਸ ਦੇ ਵਿਸ਼ੇਸ ਸਹਿਯੋਗ ਨਾਲ ਸਵ: ਪ੍ਰਿਤਪਾਲ ਪਾਰਸ ਦੀ ਯਾਦ ਵਿੱਚ 17ਵੀਂ ਬੌਡੀ ਬਿਲਡਿੰਗ ਓਪਨ ਨੈਸ਼ਨਲ ਚੈਪੀਅਨਸ਼ਿਪ ਸੰਗਮ ਪੈਲਸ ਜੰਡਿਆਲਾ ਗੁਰੁ ਵਿਖੇ ਕਰਵਾਈ ਗਈ।ਜਿਸ ਵਿੱਚ ਬੌਡੀ ਬਿਲਡਿੰਗ, ਸਟਰੈਂਥ ਬਿਲਡਿੰਗ, ਬੈਸਟ ਬਾਈਸ਼ੇਪ ਅਤੇ ਬੈਂਚਪ੍ਰੈਸ ਦੇ ਵਿਸ਼ੇਸ ਮੁਕਾਬਲੇ ਕਰਵਾਏ ਗਏ।ਵੱਖ-ਵੱਖ 10 ਰਾਜਾਂ ਵਿਚੋਂ 300 ਤੋਂ ਵੱਧ ਖਿਡਾਰੀਆਂ ਨੇ ਚੈਂਪਿਅਨਸ਼ਿਪ ਵਿੱਚ ਭਾਗ ਲਿਆ।ਓਵਰਆਲ ਜੇਤੂਆਂ ਵਿਂਚੋ ਰਾਣਾ ਦੀ ਰੌਕ ਤੇ ਆਸ਼ੂ ਅੰੰਿਮ੍ਰਤਸਰ, ਬਲਵਿੰਦਰ ਸਿੰਘ ਅਤੇ ਅਸ਼ਰਤ ਅਲੀ ਬਿਹਾਰ ਦਾ ਨਾਮ ਸ਼ਾਮਲ ਹੈ।ਜੱਜਾਂ ਦੀ ਭੂਮਿਕਾ ਤੇਜਬੀਰ ਸਿੰਘ ਰਾਣਾ, ਕਪਿਲ ਤਿਵਾੜੀ ਅਤੇ ਗੋਲਡੀ ਸ਼ਰਮਾ ਨੇ ਨਿਭਾਈ।

                    ਕੇ. ਐਸ ਪਾਰਸ ਨੇ ਆਏ ਹੋਏ ਮੁੱਖ ਮਹਿਮਾਨ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਅਤੇ ਵਿਸ਼ੇਸ਼ ਮਹਿਮਾਨ ਸੁਰਜੀਤ ਸਿੰਘ ਕੰਗ ਉਪ ਚੇਅਰਮੈਨ ਮਾਰਕੀਟ ਕਮੇਟੀ ਜੰਡਿਆਲਾ ਗੁਰੂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਰੇ ਭਾਰਤ ਤੋ ਆਏ ਹੋਏ ਖਿਡਾਰੀਆਂ ਨੇ ਆਪਣੀ ਕੀਤੀ ਮਿਹਨਤ ਦੇ ਜੌਹਰ ਵਿਖਾਏ।ਜੇਤੂ ਖਿਡਾਰੀਆਂ ਨੂੰ ਨਕਦ ਇਨਾਮ, ਟਰਾਫੀਆਂ ਅਤੇ ਸਰਟਿਫਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕੇ. ਐਸ ਪਾਰਸ ਤੇ ਵਰਿੰਦਰ ਸੂਰੀ ਨੇ ਆਏ ਹੋਏ ਮਹਿਮਾਨਾ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਿਡਆਲਾ ਪ੍ਰੈਸ ਕਲੱਬ, ਕੌਂਸਲਰ ਰਣਧੀਰ ਸਿੰਘ ਧੀਰਾ, ਰਾਜੀਵ ਕੁਮਾਰ ਮਾਣਾ ਜਿਲਾ ਦਿਹਾਤੀ ਪ੍ਰਧਾਨ ਭਾਜਪਾ, ਰਾਜਿੰਦਰ ਰਿਖੀ, ਟੋਚਨ ਹੀਲਾ, ਹਰਚਰਨ ਸਿੰਘ ਬਰਾੜ, ਸੁਭਾਸ਼ ਚੌਧਰੀ, ਕੁੰਨਣ ਸਿੰਘ ਤੇ ਸਵਿੰਦਰ ਸਿੰਘ ਚੰਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply