ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਆਪਣੇ ਘਰਾਂ ‘ਚ ਰਸੋਈਆਂ ਅਤੇ ਪਖਾਨੇ ਬਣਾ ਕੇ ਦੇਣ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਗਈ ਹੈ। ਸੂਬਾ ਸਰਕਾਰ ਵੱਲੋਂ ਸਨਅਤੀ ਸ਼ਹਿਰ ਬਟਾਲਾ ਦੇ 73 ਗਰੀਬ ਪਰਿਵਾਰਾਂ ਨੂੰ ਆਪਣੇ ਘਰਾਂ ‘ਚ ਰਸੋਈਆਂ ਤੇ ਪਖਾਨਿਆਂ ਦੀ ਉਸਾਰੀ ਲਈ 722700 ਰੁਪਏ ਦੀ ਭੇਜੀ ਰਾਸ਼ੀ ਦੀ ਪਹਿਲੀ ਕਿਸ਼ਤ ਵੰਡੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ ਬਟਾਲਾ ਸ. ਜਸਪਾਲ ਸਿੰਘ ਨੇ ਦੱਸਿਆ ਕਿ ਰਸੋਈਆਂ ਤੇ ਪਖਾਨਿਆਂ ਦੀ ਉਸਾਰੀ ਲਈ 73 ਲਾਭਪਾਤਰੀ ਨੂੰ 9900-9900 ਰੁਪਏ ਦੇ ਚੈੱਕਾਂ ਦੀ ਪਹਿਲੀ ਕਿਸ਼ਤ ਵੰਡੀ ਜਾ ਚੁੱਕੀ ਹੈ ਅਤੇ ਇਸ ਗ੍ਰਾਂਟ ਦੀਆਂ ਤਿੰਨ ਕਿਸ਼ਤਾਂ ਹੋਰ ਦਿੱਤੀਆਂ ਜਾਣਗੀਆਂ।
ਐੱਸ.ਡੀ.ਐੱਮ. ਬਟਾਲਾ ਜਸਪਾਲ ਸਿੰਘ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਘਰਾਂ ‘ਚ ਰਸੋਈ ਅਤੇ ਪਖਾਨੇ ਦੋਵੇਂ ਬਣਨ ਵਾਲੇ ਹਨ ਉਨ੍ਹਾਂ ਨੂੰ 19800 ਰੁਪਏ ਦੀਆਂ 4 ਕਿਸ਼ਤਾਂ ਦਿੱਤੀਆਂ ਜਾਣਗੀਆਂ ਅਤੇ ਜਿਨ੍ਹਾਂ ਦੇ ਘਰਾਂ ‘ਚ ਇਕੱਲੀ ਰਸੋਈ ਜਾਂ ਬਾਥਰੂਮ ਬਣਨਾ ਹ।ਉਨ੍ਹਾਂ ਨੂੰ 9900 ਰੁਪਏ ਦੀਆਂ 4 ਕਿਸ਼ਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਬਟਾਲਾ ਵੱਲੋਂ ਇਹ ਰਾਸ਼ੀ ਸ਼ਹਿਰੀ ਗਰੀਬਾਂ ਨੂੰ ਵੰਡੀ ਗਈ ਹੈ ਅਤੇ ਅਧਿਕਾਰੀਆਂ ਵੱਲੋਂ ਚੱਲ ਰਹੇ ਕੰਮ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿਉਂ ਜਿਉਂ ਇਹ ਪਰਿਵਾਰ ਆਪਣੇ ਘਰਾਂ ਵਿੱਚ ਰਸੋਈਆਂ ਤੇ ਪਖਾਨੇ ਪੜਾਅਵਾਰ ਉਸਾਰਦੇ ਜਾਣਗੇ ਉਨ੍ਹਾਂ ਨੂੰ ਸਹਾਇਤਾ ਰਾਸ਼ੀ ਦੀਆਂ ਹੋਰ ਕਿਸਤਾਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਘਰ ਵਿੱਚ ਰਸੋਈ ਅਤੇ ਪਖਾਨਾ ਹੋਣਾ ਬਹੁਤ ਲਾਜ਼ਮੀ ਹੈ ਅਤੇ ਸੂਬਾ ਸਰਕਾਰ ਦੀ ਸਹਾਇਤਾ ਨਾਲ ਹੁਣ ਗਰੀਬ ਪਰਿਵਾਰ ਵੀ ਇਨ੍ਹਾਂ ਬੁਨਿਆਦੀਆਂ ਸਹੂਲਤਾਂ ਦਾ ਲਾਭ ਲੈ ਸਕਣਗੇ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media