Friday, April 10, 2026

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਅੰਤਰਰਾਸ਼ਟਰੀ ਸੰਸਥਾ) ਨੇ ਵਿਸਾਖੀ ਦੇ ਦੀਵਾਨ ਸਜਾਏ ਗਿ: ਭੁਪਿੰਦਰ ਸਿੰਘ ਕਥਾਵਾਚਕ ਤੇ ਡਾ. ਰਮਨਦੀਪ ਸਿੰਘ ਨੇ ਸੰਗਤਾਂ ਨੂੰ ਕੀਤਾ ਸੰਬੋਧਨ

PPN1404201504

ਬਟਾਲਾ, 14 ਅਪ੍ਰੈਲ (ਨਰਿੰਦਰ ਬਰਨਾਲ) – ਨਾਮ ਸਿਮਰਨ ਕੇਂਦਰ (ਰਜਿ) ਮੁੱਖ ਦਫਤਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੁਖਮਨੀ ਕਲੌਨੀ, ਜਲੰਧਰ ਰੋਡ ਬਟਾਲਾ ਵਿਖੇ ਇਲਾਕੇ ਦੀਆਂ ਸਮੁਹ ਸੰਗਤਾ ਦੇ ਸਹਿਯੋੰਗ ਨਾਲ ਵਿਸਾਖੀ ਦੇ ਪਵਿੱਤਰ ਤੇ ਖਾਲਸਾ ਪੰਥ ਦੇ ਸਾਜਣਾ ਦਿਵਸ ਮੌਕੇ ਦਿਵਾਨ ਸਜਾਏ ਜਿੰਨਾ ਵਿਚ ਭਾਈ ਬਲਜਿੰਦਰ ਸਿੰਘ ਦਮਦਮੀ ਟਕਸਾਲ ਤੇ ਭਾਈ ਨਰਿੰਦਰ ਸਿੰਘ ਵੱਲੋ ਕੀਰਤਨ ਦੌਰਾਨ ਵਾਹਿਗੂਰ ਦਾ ਜਸਗਾਣ ਕੀਤਾ ਗਿਆ।ਇਸ ਮੌਕੇ ਭਾਈ ਭੂਪਿੰਦਰ ਸਿੰਘ ਵੱਲੋ ਗੁਰੂ ਸਾਹਿਬ ਦੀ ਕਥਾਂ ਦੌਰਾਨ ਦੱਸਿਆ ਕਿ ਖਾਸਲਾ ਪੰਥ ਦੀਆਂ ਬਹੁਤ ਬਹੁ ਮੁੱਲੀਆਂ ਪ੍ਰਾਪਤੀਆਂ ਹਨ ਤੇ ਨੌਜਵਾਂਨਾਂ ਨੂੰ ਵਿਰਸੇ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੈਬਰਾਂ ਤੋ ਇਲਾਵਾ ਸ੍ਰੀ ਮਹਿੰਦਰ ਸਿੰਘ ਪ੍ਰਧਾਂਨ, ਡਾ ਰਮਨਦੀਪ ਸਿੰਘ ਜਨਰਲ ਸਕੱਤਰ , ਯੌਧਬੀਰ ਸਿੰਘ, ਗੁਰਬਚਨ ਸਿੰਘ, ਭੁਪਿੰਦਰ ੰਿਸੰਘ, ਦਲੀਪ ਸਿੰਘ ਲੂਥਰਾ, ਨਰਿੰਦਰ ਸਿੰਘ, ਧਰਮ ਸਿੰਘ, ਰਵਿੰਦਰਪਾਲ ਸਿੰਘ, ਗੁਰਚਰਨ ਸਿੰਘ, ਜੋਬਨਜੀਤ ਸਿੰਘ, ਅਮਰੀਕ ਸਿੰਘ, ਹਰਮੀਤ ਸਿੰਘ, ਦਵਿੰਦਰਪਾਲ ਸਿਘ, ਗੁਰਦੀਪ ਸਿੰਘ, ਰਛਪਾਲ ਸਿੰਘ ਮਾਸਟਰ, ਰਾਜਦੀਪ ਸਿੰਘ ਆਦਿ ਹਾਜ਼ਰ ਸਨ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply