ਵੀ ਡੀ ਜੀ-2 ਸਵਰਨ ਸਿਘ ਖਾਲਸਾ ਦੀ ਬਟਾਲਾ ਫੇਰੀ

ਬਟਾਲਾ, 15 ਅਪ੍ਰੈਲ (ਨਰਿੰਦਰ ਬਰਨਾਲ) – ਸਰਬੱਤ ਦੇ ਭਲੇ ਨੂੰ ਸਮਰਪਤ ਵਿਸ਼ਵ ਪੱਧਰੀ ਲਾਇੰਨਜ਼ ਕਲੱਬਾਂ ਦਾ ਮੁੱਖ ਮਕਸਦ ਲੋਕ ਹਿੱਤ ਭਲਾਈ ਦੇ ਕੰਮਾਂ ਵਿਚ ਹਿੱਸਾ ਪਾਊਣਾਂ ਹੁੰਦਾ ਹੈ।ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ ਲੰਗਰ ਲਗਾਏ ਗਏ, ਲੰਗਰ ਦਾ ਉਦਘਾਟਨ ਵੀ ਡੀ ਜੀ-2 ਦੇ ਅਹੁਦੇ ਦੇ ਮੁੱਖ ਅਹੁਦੇਦਾਰ ਸ੍ਰੀ ਸਵਰਨ ਸਿੰਘ ਖਾਲਸਾ ਜੀ ਨੇ ਕੀਤਾ।ਸਮਾਧ ਰੋਡ ਬਟਾਲਾ ਵਿਖੇ ਲਗਾਏ ਗਏ ਲੰਗਰ ਦੌਰਾਨ ਇਸ ਮੌਕੇ ਰੀਜਨ ਚੇਅਰਮੈਨ ਲਾਇੰਨ ਹਰਵੰਤ ਮਹਾਜਨ, ਜੋਨ ਚੇਅਰਮੈਨ ਲਾਇੰਨ ਹਰਭਜ਼ਨ ਸਿੰਘ ਸੇਖੋ,ਲਾਇੰਨ ਭਾਂਰਤ ਭੂਸਨ, ਬਰਿੰਦਰ ਸਿੰਘ, ਬਖਸਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲੇ ਨੰਗਲ, ਸ੍ਰੀ ਅਮਰਦੀਪ ਸਿੰਘ ਸੈਣੀ ਜਿਲਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ, ਡਾ. ਜਸਵਿੰਦਰ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ ਖਾਲਸਾ, ਸੁਖਵਿੰਦਰ ਸਿੰਘ ਉਮਰਪੁਰਾ, ਨਰਿੰਦਰ ਸਿੰਘ, ਦਵਿੰਦਰ ਸਿੰਘ, ਰਿੰਕਲ ਕਾਹਲੋਂ ,ਬਲਕਾਰ ਸਿੰਘ ਰੰਧਾਵਾ, ਦੇਵਿੰਦਰ ਦੀਦਾਰ, ਲਖਵਿੰਦਰ ਸਿੰਘ ਢਿਲੋਂ ਆਦਿ ਹਾਜ਼ਰ ਸਨ।
Punjab Post Daily Online Newspaper & Print Media