Tuesday, April 28, 2026

ਕਰੀਬ ਇਕ ਦਰਜ਼ਨ ਮਜ਼ਦੂਰ ਯੂਨੀਅਨਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

PPN1504201508

ਫਾਜ਼ਿਲਕਾ, 15 ਅਪ੍ਰੈਲ (ਵਿਨੀਤ ਅਰੋੜਾ) – ਸਮੂਹ ਪੱਲੇਦਾਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਵੱਖ-ਵੱਖ ਮਜ਼ਦੂਰ ਯੂਨੀਅਨਾਂ ਨੇ ਮੀਟਿੰਗ ਕਰ ਕੇ ਆਪਣੀਆਂ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੀਟਿੰਗ ਵਿਚ ਇੰਡੀਆਂ ਫੂਡ ਐਂਡ ਅਲਾਈਡ ਵਰਕਰ ਯੂਨੀਅਨ, ਪੰਜਾਬ ਪੱਲੇਦਾਰ ਯੂਨੀਅਨ ਏਟਕ, ਪੱਲੇਦਾਰ ਮਜਦੂਰ ਯੂਨੀਅਨ, ਗੱਲਾ ਮਜ਼ਦੂਰ ਯੂਨੀਅਨ, ਐਫਸੀਆਈ ਅਤੇ ਪੰਜਾਬ ਫੂਡ ਏਜੰਸੀ, ਪੱਲੇਦਾਰ ਆਜਾਦ ਯੂਨੀਅਨ, ਆਲ ਇੰਡੀਆਂ ਫੂਡ ਐਂਡ ਅਲਾਈਡ, ਲੋਡਿੰਗ ਯੂਨੀਅਨ, ਪੰਜਾਬ ਮਜ਼ਦੂਰ ਯੂਨੀਅਨ ਦਲ, ਪੰਜਾਬ ਮਜ਼ਦੂਰ ਰੀਜ਼ਨ ਯੂਨੀਅਨ ਦੇ ਵੱਡੀ ਗਿਣਤੀ ਵਰਕਰਾਂ ਨੇ ਹਿੱਸਾ ਲਿਆ।

             ਆਪਣੇ ਸੰਬੋਧਨ ਵਿਚ ਸਮੂਹ ਮਜ਼ਦੂਰਾਂ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਕਿ 1985 ਤੋਂ ਕੰਮ ਕਰ ਰਹੇ ਮਜ਼ਦੂਰਾਂ ਤੋਂ ਰੋਜਗਾਰ ਨਾ ਖੋਹਿਆ ਜਾਵੇ, ਨਹੀਂ ਤਾਂ ਯੂਨੀਅਨ ਵੱਡੇ ਪੱਧਰ ਤੇ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰੇਗੀ। ਯੂਨੀਅਨ ਆਗੂਆਂ ਬਖਤਾਵਰ ਸਿੰਘ, ਬਲਵੰਤ ਸਿੰਘ, ਟਿੱਕਣ ਸਿੰਘ, ਪਿਆਰਾ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਨੂੰ ਜਗਾਉਣ ਲਈ ਬਲਿਦਾਨ ਦੀ ਜਰੂਰਤ ਹੈ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਸਰਕਾਰ ਨੇ ਕਿਸਾਨ ਮਾਰੂ ਤੋਂ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਮਜ਼ਦੂਰੀ ਕਰਨੀ ਜਰੂਰੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਅਰੋਪ ਲਗਾਇਆ ਕਿ ਉਹ ਠੇਕੇਦਾਰਾਂ ਅਤੇ ਅਮੀਰ ਲੋਕਾਂ ਦੇ ਹੱਥਾਂ ਵਿਚ ਖੇਡ ਰਹੀ ਹੈ। ਮਜ਼ਦੂਰਾਂ ਲਈ ਕਈ ਮਾਰੂ ਨੀਤੀਆਂ ਬਣਾ ਕੇ ਉਨ੍ਹਾਂ ਨੂੰ ਭੁੱਖਾ ਮਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਭੁੱਖੇ ਮਾਰਿਆ ਜਾ ਰਿਹਾ ਹੈ। ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੰਡੀਆਂ ਵਿਚ ਲੋਡਿੰਗ ਦਾ ਕੰਮ 1985 ਤੋਂ ਉਨ੍ਹਾਂ ਦੇ ਹਵਾਲੇ ਹੈ, ਪਰ ਇਹ ਕੰਮ ਹੁਣ ਆੜਤੀਆਂ ਨੂੰ ਦੇ ਦਿਤਾ ਹੈ। ਇਸ ਤੋਂ ਇਲਾਵਾ ਲੋਡਿੰਗ ਦੇ ਰੇਟ ਵੀ ਘੱਟ ਕਰ ਦਿਤੇ ਗਏ ਹਨ। ਇਸ ਤੋਂ ਇਲਾਵਾ ਲੋਡਿੰਗ ਦਾ ਕੰਮ ਦੇ ਰੇਟ ਵੀ ਘੱਟ ਕਰ ਦਿਤੇ ਗਏ ਹਨ। ਈਪੀਐਫ ਫੰਡ ਅਤੇ ਲੇਬਰ ਐਕਟ ਅਨੁਸਾਰ ਜਮਾਂ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਮਜ਼ਦੂਰਾਂ ਨੂੰ ਪੈਨਸ਼ਨ ਜੋ ਇਕ ਹਜ਼ਾਰ ਰੁਪਏ ਸੀ ਨੂੰ ਤੁਰੰਤ ਜਾਰੀ ਕੀਤਾ ਜਾਵੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply