40 ਹੋਰ ਸਕੂਲਾਂ ਵਿਚ ਵੀ ਬਨਣਗੇ ਆਰਟ ਐਂਡ ਕਰਾਫਟ ਕਮਰੇ

ਫਾਜਿਲਕਾ, 17 ਅਪ੍ਰੈਲ (ਵਿਨੀਤ ਅਰੋੜਾ) – ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਕਲਾ ਅਤੇ ਦਸਤਕਾਰੀ ਪ੍ਰਤੀ ਰੁਚੀ ਨੂੰ ਉਤਾਹਿਤ ਕਰਨ ਅਤੇ ਕਲਾ ਦੇ ਸੁਹਜ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਫਾਜਿਲਕਾ ਜ਼ਿਲ੍ਹੇ ਦੇ 44 ਸਕੂਲਾਂ ਵਿੱਚ ਆਰਟ ਅਤੇ ਕਰਾਫ਼ਟ ਰੂਮਜ ਦੀ ਉਸਾਰੀ ਕੀਤੀ ਗਈ ਹੈ , ਜਿਨ੍ਹਾਂ ‘ਤੇ 2 ਕਰੋੜ 20 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਹਰੇਕ ਸਕੂਲ ਵਿਚ ਇਨ੍ਹਾਂ ਕਮਰਿਆਂ ਤੇ 5 ਲੱਖ ਰੁਪਏ ਖਰਚ ਕੀਤੇ ਗਏ ਹਨ । ਇਸ ਤੋਂ ਇਲਾਵਾ 40 ਹੋਰ ਸਕੂਲਾਂ ਵਿਚ ਵੀ ਆਰਟ ਐਂਡ ਕਰਾਫਟ ਰੂਮਜ ਦੀ ਉਸਾਰੀ ਦਾ ਕੰਮ ਸੁਰੂ ਕੀਤਾ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ (ਰਮਸਾ) ਤਹਿਤ ਸਰਕਾਰ ਵੱਲੋਂ ਸਕੂਲਾਂ ਵਿੱਚ ਸਾਇੰਸ ਲੈਬਜ਼, ਲਾਇਬ੍ਰੇਰੀਆਂ ਤੇ ਹੋਰ ਢਾਂਚਾਗਤ ਸੁਧਾਰਾਂ ਤਹਿਤ ਆਰਟ ਅਤੇ ਕਰਾਫ਼ਟ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਰਟ ਤੇ ਕਰਾਫ਼ਟ ਰੂਮਜ਼ ਵਿੱਚ ਵਿਦਿਆਰਥੀਆਂ ਦੀ ਮੌਲਿਕ ਅਤੇ ਸੁਹਜਾਤਮਕ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਨਾਲ ਲੋੜੀਂਦਾ ਸਾਜ਼ੋ ਸਮਾਨ ਉਪਲਬਧ ਕਰਵਾਏ ਜਾਣ ਤੋਂ ਇਲਾਵਾ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪਹਿਲੇ ਪੜ੍ਹਾ ਵਿਚ ਸਾਰੇ 44 ਕਮਰੇ ਤਿਆਰ ਕੀਤੇ ਜਾ ਚੁੱਕੇ ਹਨ।
ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਖਬੀਰ ਸਿੰਘ ਬੱਲ ਨੇ ਦੱਸਿਆ ਕਿ ਇਨ੍ਹਾਂ ਆਰਟ ਅਤੇ ਕਰਾਫ਼ਟ ਰੂਮਜ਼ ਨੂੰ ਤਿਆਰ ਕਰਨ ਲਈ ਪੰਚਾਇਤੀ ਰਾਜ ਅਤੇ ਲੋਕ ਨਿਰਮਾਨ ਵਿਭਾਗ ਵੱਲੋਂ ਕੀਤਾ ਗਿਆ ਹੈ ਜਦਕਿ 40 ਸਕੂਲਾਂ ਵਿਚ ਉਸਾਰੀ ਦਾ ਕੰਮ ਸਕੂਲ ਮੈਨੇਜਮੈਂਟ ਕਮੇਟੀਆਂ ਦੁਆਰਾ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਕੂਲਾਂ ਵਿਚ ਆਰਟ ਐਂਡ ਕਰਾਫਟ ਰੂਮਜ ਮੁਕੰਮਲ ਹੋ ਚੁੱਕੇ ਹਨ ਉਨ੍ਹਾਂ ਵਿਚ ਸਰਕਾਰੀ ਹਾਈ ਸਕੂਲ ਸਵਾਹਵਾਲਾ, ਸੇਰਗੜ੍ਹ, ਗੱਦਾ ਡੋਬ, ਕਿੱਕਰ ਖੇੜਾ, ਝੁੱਮਿਆਂ ਵਾਲੀ, ਵਜੀਦਪੁਰ ਭੋਮਾ, ਚੰਨਣਖੇੜਾ, ਰਾਮਸਰਾ, ਅਬੋਹਰ ਬ੍ਰਾਂਚ, ਗਿੱਦੜਾਂ ਵਾਲੀ, ਪੰਜਾਵਾ ਮਾਡਲਾ, ਜੰਡਵਾਲਾ ਹਨਵੰਤਾ, ਬਾਂਡੀਵਾਲਾ, ਆਲਮਗੜ੍ਹ, ਮੰਡੀ ਅਮੀਨ ਗੰਜ, ਚੱਕ ਜਾਣੀਸਰ, ਢੰਡੀ ਕਦੀਮ, ਝੰਗੜ ਭੈਣੀ, ਸਜਰਾਣਾ, ਚੱਕ ਬਨਵਾਲਾ, ਪਾਕਾਂ, ਕੰਧਵਾਲਾ ਹਾਜਰ ਖਾਂ, ਚੁਵਾੜੀਆਂਵਾਲੀ, ਬਨਵਾਲਾ ਹਨਵੰਤਾ, ਕਮਾਲਵਾਲਾ, ਬਹਿਕ ਬੋਦਲਾਂ ਤੋਂ ਇਲਾਵਾ ਸਰਕਾਰੀ ਸੈਕੰਡਰੀ ਸਕੂਲ ਨਰਾਇਣਪੁਰਾ, ਖੁੱਬਣ, ਦੁਤਾਰਵਾਲੀ, ਝੁਰੜਖੇੜਾ, ਅਬੋਹਰ (ਲੜਕੇ), ਸੱਯਦਵਾਲਾ, ਮੋਜਗੜ੍ਹ, ਖੂਈਖੇੜਾ, ਪਤਰੇਵਾਲਾ, ਆਜਮਵਾਲਾ, ਚੁਹੜੀਵਾਲਾ ਧੰਨਾ, ਚਿਮਨੇਵਾਲਾ ਅਤੇ ਅਰਨੀਵਾਲਾ ਸੇਖ ਸੁਭਾਨ ਸਾਮਲ ਹਨ ।
Punjab Post Daily Online Newspaper & Print Media