
ਪਠਾਨਕੋਟ, 17 ਅਪ੍ਰੈਲ (ਪੱਤਰ ਪ੍ਰੇਰਕ) – ਪੰਜਾਬ ਸਰਕਾਰ ਵੱਲੋਂ ਪਸ਼ੂ ਧੰਨ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂਆਂ ਦੇ ਇਲਾਜ ਲਈ ਜ਼ਿਲ੍ਹਾ ਪਠਾਨਕੋਟ ਅੰਦਰ 3 ਕਰੋੜ 49 ਲੱਖ 27 ਹਜ਼ਾਰ ਰੁਪਏ ਖਰਚ ਕਰਕੇ 4 ਪਸ਼ੂ ਹਸਪਤਾਲਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਹ ਪ੍ਰਗਟਾਵਾ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਰਦਿਆਂ ਦੱਸਿਆ ਕਿ ਉਕਤ ਰਾਸ਼ੀ ਵਿਚੋਂ ਨਰੋਟ ਜੈਮਲ ਸਿੰਘ ਵਿਖੇ ਨਬਾਰਡ ਦੀ ਸਹਾਇਤ ਨਾਲ 35.27 ਲੱਖ ਰੁਪਏ ਦੀ ਲਾਗਤ ਨਾਲ ਬਲਾਕ ਪੱਧਰ ਦੇ ਪਸ਼ੂ ਹਸਪਤਾਲ ਦੀ, ਪਿੰਡ ਜੰਡਵਾਲ ਵਿਖੇ 19.50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਪੱਧਰ ਦੇ ਪਸ਼ੂ ਹਸਪਤਾਲ ਦੀ, ਪਿੰਡ ਤਰਹੇਰੀ ਵਿਖੇ 19.50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਪੱਧਰ ਦੇ ਪਸ਼ੂ ਹਸਪਤਾਲ ਦੀ ਅਤੇ ਪਿੰਡ ਮਨਵਾਲ ਵਿਖੇ 2.65 ਕਰੋੜ ਰੁਪਏ ਦੀ ਲਾਗਤ ਨਾਲ ਪਸ਼ੂ ਹਸਪਤਾਲ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪਸ਼ੂ ਹਸਪਤਾਲਾਂ ਦੀ ਇਮਾਰਤਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਹਸਪਤਾਲਾਂ ਵਿੱਚ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਿਹਤ ਸੰਭਾਲ ਲਈ ਅਧੁਨਿਕ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਡੱਲਾ ਬਲਾਕ ਧਾਰਕਲਾਂ ਵਿਖੇ ਸੀਪ ਫਾਰਮ ਦੀ ਮੁਰੰਮਤ ਅਤੇ ਨਵੀਆਂ ਇਮਾਰਤਾਂ ਦੀ ਉਸਾਰੀ ‘ਤੇ 18.50 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਰੀਕਲਚਰ ਵਿਭਾਗ ਵੱਲੋਂ ਸੈਰੀਕਲਚਰ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਸੁਜਾਨਪੁਰ ਵਿਖੇ ਚਾਕੀ ਰੇਰਿੰਗ ਸੈਂਟਰ ਦੀ ਉਸਾਰੀ ‘ਤੇ 1.78 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।
Punjab Post Daily Online Newspaper & Print Media