ਮੁੱਖ ਮੰਤਰੀ ਦੇ ਨਾ ਭੇਜਿਆ ਜਾਵੇਗਾ ਮੰਗ ਪੱਤਰ- ਜੱਗੂ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸ਼ਡਿਉਲਡ ਕਾਸਟ ਫੈਡਰੇਸ਼ਨ ਨੇ ਤਰਨ ਤਾਰਨ ਜਿਲੇ ਦੇ ਪਿੰਡ ਗਿੱਲ ਵੜੈਚ ਵਿੱਚ ਪਿਛਲੇ ਦਿਨੀ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਨੂੰ ਸਤਿਕਾਰ ਕਮੇਟੀ ਵੱਲੋ ਢਾਉਣ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ।ਅੱਜ ਇੰਦਰਪੁਰੀ ਕੋਟ ਖਾਲਸ਼ਾ ਵਿਖੇੇ ਹੋਈ ਮੀਟਿੰਗ ਦੋਰਾਨ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗੂ ਨੇ ਕਿਹਾ ਕਿ ਪੁਲਿਸ ਨੇ ਖਾਨਾਪੂਰਤੀ ਕੀਤੀ ਹੈ ਤੇ ਅਣਪਛਾਤੇ ਵਿਆਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਜੋ ਕਿ ਵਾਲਮੀਕਿ ਖਾਸਕਰ ਦਲਿਤ ਸਮਾਜ ਦੇ ਉਪਰ ਜੁਲਮ ਹੈ।ਉਨਾਂ੍ਹ ਕਿਹਾ ਕਿ ਪ੍ਰਸ਼ਾਸ਼ਨ ਇਸ ਕੇਸ ਨੂੰ ਲੈ ਕੇ ਗਭੀਰ ਨਹੀ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਡੀ.ਸੀ ਰਾਹੀ ਭੇਜਿਆ ਜਾਵੇਗਾ ਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਲਈ ਮੰਗ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਮੰਦਿਰ ਨੂੰ ਸ਼ਰਾਰਤੀ ਅਨਸਰਾਂ ਵੱਲੋ ਢਾਏ ਜਾਣ ਤੇ ਦੇਸ਼ ਦੇ 14 ਕਰੋੜ ਵਾਲਮੀਕਿ ਲੋਕਾਂ ਦੀਆ ਭਾਵਨਾਵਾਂ ਤੇ ਠੇਸ ਪਹੁਚਾਈ ਹੈ।ਉਨ੍ਹਾਂ ਕਿਹਾ ਕਿ ਉਹਨਾਂ ਦੇ ਸੰਗਠਨ ਵੱਲੋ ਜਲਦ ਹੀ ਸਮਾਜ ਦੀਆਂ ਪ੍ਰਮੁੱਖ ਜੱਥੇਬੰਧੀਆਂ ਨਾਲ ਗੱਲਬਾਤ ਕਰਕੇ ਸੰਘਰਸ਼ ਲਈ ਅਗਲੀ ਨੀਤੀ ਤਿਆਰ ਕੀਤੀ ਜਾਵੇਗੀ।
ਮੀਟਿੰਗ ਦੋਰਾਨ ਮੈਂਬਰਸ਼ਿਪ ਨੂੰ ਅੱਗੇ ਵਧਾਉਂਦੇ ਹੋਏ ਗੁਰਬਚਨ ਸਿੰਘ ਨੂੂੰ ਪੰਜਾਬ ਦਾ ਜਰਨਲ ਸਕੱਤਰ ਨਿਯੁੱਕਤ ਕੀਤਾ ਗਿਆ।ਇਸ ਮੋਕੇ ਨਵਨਿਯੁੱਕਤ ਪੰਜਾਬ ਜਰਨਲ ਸਕੱਤਰ ਗੁਰਬਚਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੰਸਥਾ ਵੱਲੋ ਜੋਜੁੰਮੇਵਾਰੀ ਦਿੱਤੀ ਗਈ ਹੈ, ਉਸ ਤੇ ਉਹ ਖਰਾ ਉਤਰਣਗੇ ਤੇ ਦਲਿਤ ਸਮਾਜ ਦੀ ਭਲਾਈ ਲਈ ਹਮੇਸ਼ਾਂ ਕੰਮ ਕਰਨਗੇ।ਇਸ ਮੋਕੇ ਹੋਰਨਾਂ ਤੋ ਇਲਾਵਾ ਰਾਸ਼ਟਰੀ ਜਰਨਲ ਸਕੱਤਰ ਵਿਨੈ ਕੁਮਾਰ, ਪੰਜਾਬ ਮੀਤ ਪ੍ਰਧਾਨ ਸੁਨੀਲ ਕੁਮਾਰ, ਭਗਵਾਨ ਵਾਲਮੀਕਿ ਸ਼ਕਤੀ ਦਲ ਦੇ ਪੰਜਾਬ ਪ੍ਰਧਾਨ ਸ਼ਾਮ ਕੁਮਾਰ ਰਾਜਪੁਤ, ਸ਼ਹਿਰੀ ਦੇ ਚੇਅਰਮੈਨ ਬਬਲੂ ਆਦਿਵਾਲ, ਸ਼ਹਿਰੀ ਦੇ ਮੀਤ ਪ੍ਰਧਾਨ ਚੰਦੂ ਗਿੱਲ, ਜਸਵੰਤ ਸਿੰਘ, ਅਰੁਣ ਕੁਮਾਰ, ਮੁਨੀਸ਼ ਕੁਮਾਰ, ਅਸ਼ੋਕ ਕੁਮਾਰ, ਕੁਲਦੀਪ ਸਿੰਘ, ਵਿਜੈ ਕੁਮਾਰ, ਸੁਰਜੀਤ ਸਿੰਘ, ਡਾ.ਅਸ਼ੋਕ ਕੁਮਾਰ, ਸ਼ੇਰ ਸਿੰਘ, ਹਰਭਜਨ ਸਿੰਘ, ਵਿਜੈ ਕੁਮਾਰ ਸੁਰਜੀਤ ਸਿੰਘ ਪ੍ਰਧਾਨ ਆਦਿ ਮੋਜੂਦ ਸਨ।
Punjab Post Daily Online Newspaper & Print Media