
ਪਠਾਨਕੋਟ, 19 ਅਪ੍ਰੈਲ (ਪੱਤਰ ਪ੍ਰੇਰਕ) – ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ 30 ਦੀ ਚੋਣ ਅਮਨ ਅਮਾਨ, ਨਿਰਪੱਖ ਅਤੇ ਸਫ਼ਲਤਾ ਪੂਰਵਕ ਸੰਪੰਨ ਹੋ ਗਈ।ਇਹ ਜਾਣਕਾਰੀ ਸ਼੍ਰੀ ਨਰੇਸ਼ ਮਹਾਜਨ ਰਿਟਰਨਿੰਗ ਅਫ਼ਸਰ ਨੇ ਦਿੰਦਿਆ ਦੱਸਿਆ ਕਿ ਅੱਜ ਹੋਈ ਚੋਣ ਵਿੱਚ ਭਾਜਪਾ ਪਾਰਟੀ ਦੀ ਉਮੀਦਵਾਰ ਸਮ੍ਰਿਤੀ ਸੈਣੀ ਜੇਤੂ ਰਹੀ। ਉਨ੍ਹਾਂ ਦੱਸਿਆ ਕਿ ਚੋਣਾਂ ਵਿੱਚ ਅੱਜ ਕੁੱਲ 2308 ਵੋਟਾਂ ਪੋਲ ਹੋਈਆਂ।ਜਿਸ ਵਿਚੋਂ ਭਾਜਪਾ ਦੀ ਉਮੀਦਵਾਰ ਸੀਮ੍ਰਤੀ ਸੈਣੀ ਨੂੰ 1226 ਵੋਟਾਂ, ਕਾਂਗਰਸ ਪਾਰਟੀ ਦੀ ਉਮੀਦਵਾਰ ਕਮਲਾ ਦੇਵੀ ਨੂੰ 401 ਵੋਟਾਂ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਨੂੰ 631 ਅਤੇ ਆਜ਼ਾਦ ਉਮੀਦਵਾਰ ਸ਼੍ਰੀਮਤੀ ਰਾਜ ਕੁਮਾਰੀ ਨੂੰ 50 ਵੋਟਾਂ ਮਿਲੀਆਂ।ਉਨ੍ਹਾਂ ਦੱਸਿਆ ਕਿ ਸ੍ਰੀਮ੍ਰਤੀ ਸੈਣੀ ਨੂੰ ਜਿੱਤਨ ਉਪਰੰਤ ਸਰਟੀਫਿਕੇਟ ਆਫ਼ ਇਲੈਕਸ਼ਨ ਦੇ ਦਿੱਤਾ ਗਿਆ ਹੈ।
Punjab Post Daily Online Newspaper & Print Media