
ਅੰਮ੍ਰਿਤਸਰ, 19 ਅਪ੍ਰੈਲ (ਹਰਿੰਦਰਪਾਲ ਸਿੰਘ) – ਪਿੰਗਲਵਾੜਾ ਮਾਨਾਂਵਾਲਾ ਵਿੱਚ ਸਥਾਪਿਤ ਅਪਰੇਸ਼ਨ ਥਇਏਟਰ ਵਿਖੇ 18-19 ਅਪਰੈਲ ਨੂੰ ਕਾਕਲੀਅਰ ਇੰਪਲਾਂਟ ਸਰਜਰੀ ਤੇੇ ਚੈਕਅੱਪ ਕੈਂਪ ਦਾ ਅਯੋਜਨ ਪਦਮ ਸ੍ਰੀ ਅਵਾਰਡੀ ਡਾ. ਜੇ. ਐਮ. ਹੰਸ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ।ਉਨ੍ਹਾਂ ਨੇ ਇਹ ਸਰਜਰੀ ਦੋ ਬਹੁਤ ਹੀ ਗਰੀਬ ਪਰਿਵਾਰਾਂ ਦੇ ਗੂੰਗੇ ਬੋਲੇ ਬੱਚਿਆਂ, ਧਰਮਵੀਰ ਸਿੰਘ ਉਮਰ 6 ਸਾਲ ਤੇ ਮਹਿਕ ਉਮਰ 4 ਸਾਲ ਤੇ ਕੀਤੀ।ਇਸ ਸਰਜਰੀ ਰਾਹੀਂ ਉਹ ਸਪੀਟਚ ਟਰੇਨਿੰਗ ਬਾਦ ਪੂਰੀ ਤਰ੍ਹਾਂ ਬੋਲ ਤੇ ਸੁਣ ਸਕਣਗੇ।ਇਕ ਕਾਕਲੀਅਰ ਇੰਮਪਲਾਂਟ ਸਰਜਰੀ ਦਾ ਖਰਚਾ 6 1ਫ਼2 ਲੱਖ ਰੁਪਏ ਹੈ ਜੋ ਕਿ ਪੂਰੀ ਤਰ੍ਹਾਂ ਪਿੰਗਲਵਾੜਾ ਸੰਸਥਾ ਵਲੋਂ ਕੀਤਾ ਗਿਆ ।ਇਸ ਅਪ੍ਰੈਸ਼ਨ ਦਾ ਸਿੱਧਾ ਪ੍ਰਸਾਰਣ ਅਪਰੇਸ਼ਨ ਥਇਏਟਰ ਤੋਂ ਕੀਤਾ ਗਿਆ ਜਿਸ ਨੂੰ ਹਾਲ ਵਿੱਚ ਬੈਠੇ ਪੂਰੇ ਪੰਜਾਬ, ਹਰਿਆਨਾ, ਹਿਮਾਚਲ, ਦਿੱਲੀ ਤੋਂ ਆਏ ਕਰੀਬ 200 ਈ. ਐਨ. ਟੀ ਮਾਹਿਰਾਂ ਤੇ ਆਡੀਓਲੋਜਿਸਟ ਨੇ ਦੇਖਿਆ। ਸਾਰੀ ਸਰਜਰੀ ਦੌਰਾਨ ਡਾ. ਹੰਸ ਹੋਰ ਡਾਕਟਰਾਂ ਤੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਡਾ. ਇੰਦਰਜੀਤ ਕੌਰ ਨੇ ਆਪਣੇ ਸੁਵਾਗਤੀ ਭਾਸ਼ਨ ਵਿੱਚ ਦੂਰ ਦੁਰਾਡੇ ਇਲਾਕਿਆ ਤੋਂ ਆਏ ਈ. ਐਨ. ਟੀ. ਮਾਹਰਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਾਰੇ ਅਪਰੇਸ਼ਨ ਭਗਤ ਪੂਰਨ ਸਿੰਘ ਦੀ ਸਮਾਜ ਪ੍ਰਤੀ ਸੇਵਾ ਦਾ ਹੀ ਅੰਗ ਹਨ।ਡਾ. ਬ੍ਰਿਜ ਮੋਹਨ ਅਬਰੋਲ. ਚੇਅਰਮੈਨ ਡਿਪਾਰਟਮੈਂਟ ਆਫ ਈ. ਐਨ. ਟੀ. ਪੁਸ਼ਪਾ ਸਰੂਪ ਅਨੁਸੰਧਾਨ ਕੇਂਦਰ ਨਵੀਂ ਦਿੱਲੀ ‘ਤੇ ਡਾ. ਅਜੀਤ ਸਿੰਘ ਖੁਰਾਨਾ ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨ ਕੀਤਾ ਗਿਆ ਡਾ. ਅਸ਼ੋਕ ਗੁਪਤਾ, ਡਾ. ਵਿਕਾਸ ਕੱਕੜ ਨੂੰ ਸਪੈਸ਼ਲ ਗੈਸਟ ਆਫ ਆਨਰ ਨਾਲ ਸਨਮਾਨਿਆ ਗਿਆ ।
ਡਾ. ਜਗਦੀਪਕ ਸਿੰਘ ਨੇ ਆਏ ਮਹਿਮਾਨਾਂ ਦਾ ਪਿੰਗਲਵਾੜਾ ਸੁਸਾਇਟੀ ਵਲੋਂ ਧੰਨਵਾਦ ਕਰਦਿਆਂ ਭਗਤ ਪੂਰਨ ਸਿੰਘ ਦੀ ਮਾਨਵਤਾ ਬਾਰੇ ਕੀਤੀ ਸੇਵਾ ਤੇ ਰੌਸ਼ਨੀ ਪਾਈ।ਇਸ ਤਰ੍ਹਾਂ ਦੇ ਕਾਕਲੀਅਰ ਇੰਮਪਲਾਂਟ ਦੇ ਅਪ੍ਰੇਸ਼ਨ ਸੰਗਤਾਂ ਦੇ ਪਿਆਰ ‘ਤੇ ਸਹਿਯੋਗ ਨਾਲ ਭਵਿੱਖ ਵਿੱਚ ਵੀ ਕੀਤੇ ਜਾਇਆ ਕਰਨਗੇ ।ਇਸ ਮੌਕੇ ਤੇ ਰਾਜਬੀਰ ਸਿੰਘ ਟਰੱਸਟੀ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸ਼ਕ, ਰਜਿੰਦਰਪਾਲ ਸਿੰਘ ਆਦਿ ਹਾਜ਼ਿਰ ਸਨ ।
Punjab Post Daily Online Newspaper & Print Media