ਨਵੀਂ ਦਿੱਲੀ, 20 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਵੱਖ-ਵੱਖ ਬਾਣੀਆਂ ਦੇ ਭਾਵ-ਅਰਥਾਂ ਅਤੇ ਉਨ੍ਹਾਂ ਦੀ ਮਨੁਖਾ ਜਨਮ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਉਨ੍ਹਾਂ ਨਾਲ ਜੋੜਨ ਦੀ ਅਰੰਭੀ ਗਈ ਲੜੀ ਨੂੰ ਅਗੇ ਤੋਰਦਿਆਂ ਗਿਆਨੀ ਕਿਸ਼ਨ ਸਿੰਘ (ਅੰਮ੍ਰਿਤਸਰ) ਮੰਗਲਵਾਰ 21 ਤੋਂ 26 ਅਪ੍ਰੈਲ ਤਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਬਾਣੀ ‘ਤਵ ਪ੍ਰਸਾਦਿ ਸਵੱਯੇ’ ਦੀ ਭਾਵ ਅਰਥਾਂ ਸਹਿਤ ਕਥਾ ਕਰਨਗੇ।ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਸ ਕਥਾ ਦਾ ਸਿੱਧਾ ਪ੍ਰਸਾਰਣ ਹਮੇਸ਼ਾਂ ਵਾਂਗ ਸਵੇਰੇ 7.30 ਤੋਂ 8.30 ਵਜੇ ਤਕ ਚੜ੍ਹਦੀਕਲਾ ਟਾੲਮ ਟੀਵੀ ‘ਤੇ ਹੋਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media