Saturday, April 18, 2026

ਪਾਕਿ ਗਾਇਕ ਹੁਸੈਨ ਵਾਰਸੀ ਨੇ ‘ਵਾਰਿਸ਼ ਸ਼ਾਹ’ ਦੇ ਕਲਾਮ ਨਾਲ ਖ਼ਾਲਸਾ ਕਾਲਜ ਵਿਖੇ ‘ਕੀਲੇ’ ਸਰੋਤੇ

PPN2004201507ਅੰਮ੍ਰਿਤਸਰ, 20 ਅਪ੍ਰੈਲ (ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਬੀਤੀ ਸ਼ਾਮ ਪਾਕਿਸਤਾਨ ਦੇ ਮਸ਼ਹੂਰ ਗਾਇਕ ਸਾਈਂ ਖ਼ਾਦਿਮ ਹੁਸੈਨ ਵਾਰਸੀ ਨੇ ‘ਵਾਰਿਸ ਸ਼ਾਹ’ ਦੇ ਕਲਾਮ ਪੇਸ਼ ਕਰਕੇ ਆਏ ਸਰੋਤਿਆਂ ਨੂੰ ਕੁਝ ਡੇਢ ਘੰਟੇ ਦੇ ਪ੍ਰੋਗਰਾਮ ਦੌਰਾਨ ਕੀਲੀ ਰੱਖਿਆ। ਬੁਲੰਦ ਅਵਾਜ਼ ਵਿੱਚ ‘ਹੀਰ’ ਦੀ ਗਾਇਕੀ ਨੇ ਸ: ਸੁੰਦਰ ਸਿੰਘ ਮਜੀਠੀਆ ਹਾਲ ਵਿਖੇ ਦਰਸ਼ਕਾਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ।

ਸੰਗੀਤ ਦੇ ਇਸ ਖਾਸ ਪ੍ਰੋਗਰਾਮ ਦੌਰਾਨ ਵਾਰਸੀ ਦੇ ਨਾਲ ਪਹੁੰਚੀ ਪਾਕਿ ਗਾਇਕ ਰੇਸ਼ਮਾ ਦੀ ਭਤੀਜੀ ਸ਼ਮਾਂ ਲਾਲ ਨੇ ਵੀ ਦਰਸ਼ਕਾਂ ਪਾਕਿਸਤਾਨ ਦੀ ਰਵਾਇਤੀ ਪੰਜਾਬੀ ਗਾਇਕੀ ਪੇਸ਼ ਕਰਕੇ ਸਮਾਂ ਬੰਨਿਆ। ਵਾਰਸੀ ਦੁਆਰਾ ਪੇਸ਼ ਕੀਤੇ ਗਏ ਦਿਲ-ਖਿੱਚਵੇਂ ਸੁਲਤਾਨ ਬਾਹੂ ਦੀਆਂ ਰੁਬਾਈਆਂ ਦੇ ਕਲਾਮ ‘ਅਲਫ ਚੰਬੇ ਦੀ ਬੂਟੀ ਨੇ ਦਰਸ਼ਕਾਂ ਨੂੰ ਮਦਹੋਸ਼ ਕਰ ਦਿੱਤਾ। ਇਸ ਤੋਂ ਇਲਾਵਾ ਅਵਲ ਹਮਦ ਖੁਦਾ ਦਾ, ਇਸ਼ਕ ਜਗ ਦਾ ਮੂਲ ਮੀਆਂ, ਹੀਰ ਦੀ ਡੋਲੀ, ਬਾਬੁਲ ਵਾਰਤਾਲਾਬ ਆਦਿ ਗੀਤਾਂ ਦਾ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰਕੇ ਸਵਾਗਤ ਕੀਤਾ।
ਕਾਲਜ ਅਤੇ ਦਲਬੀਰ ਫ਼ਾਊਂਡੇਸ਼ਨ ਵੱਲੋਂ ਦੁਆਰਾ ਆਯੋਜਿਤ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਾਰਸੀ ਦੀ ਗਾਇਕੀ ਨੂੰ ਰੱਬ ਤੇ ਰੂਹ ਦੀ ਅਵਾਜ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਗਾਇਕੀ ਵਿੱਚ ਅਜਿਹੀ ਡੂੰਘਾਈ ਹੈ ਜਿਸ ਨਾਲ ਇਨਸਾਨ ਦੀ ਸੁਰਤ ਪ੍ਰਮਾਤਮਾ ਨਾਲ ਟਿਕ ਜਾਂਦੀ ਹੈ। ਉਨ੍ਹਾਂ ਨੇ ਸੋਸਾਇਟੀ ਦੇ ਜੁਆਇੰਟ ਸਕੱਤਰ ਅਤੇ ਦਲਬੀਰ ਫ਼ਾਊਡੇਸ਼ਨ ਦੇ ਮੁੱਖ ਸੰਚਾਲਕ ਸ: ਗੁਨਬੀਰ ਸਿੰਘ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲਕੇ ਵਾਰਸੀ ਅਤੇ ਸ਼ਮ੍ਹਾ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਕਾਲਜ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ‘ਤੇ ਕਰਨਲ ਪ੍ਰਤਾਪ ਸਿੰਘ ਦੀ ਪੁਸਤਕ ‘ਪੰਜਾਬ ਦੀ ਵਿਰਾਸਤ’ ਵੀ ਰਿਲੀਜ ਕੀਤੀ ਗਈ।
ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ, ਪ੍ਰੋ: ਜਗਰੂਪ ਸਿੰਘ ਸੇਖੋਂ, ਪ੍ਰੋ: ਰਮਿੰਦਰ ਕੌਰ ਨੇ ਵੀ ਪਾਕਿ ਗਾਇਕਾਂ ਦੁਆਰਾ ਪੇਸ਼ ਕੀਤੇ ਗਏ ਕਲਾਮ ਦੀ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਰਾਜਬੀਰ ਸਿੰਘ, ਐੱਸ. ਐੱਸ. ਮੰਨਨ, ਮੈਂਬਰ ਪ੍ਰਿੰ: ਜਗਦੀਸ਼ ਸਿੰਘ, ਜੀ. ਐੱਸ. ਭੱਟੀ, ਕਾਲਜ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਪ੍ਰੋ: ਸਤਨਾਮ ਸਿੰਘ, ਪ੍ਰੋ: ਦਲਜੀਤ ਸਿੰਘ, ਪ੍ਰੋ: ਆਤਮ ਰੰਧਾਵਾ ਅਤੇ ਹੋਰ ਯੂਨੀਵਰਸਿਟੀ ਅਤੇ ਕਾਲਜਾਂ ਤੋਂ ਆਏ ਅਧਿਆਪਕ ਮੌਜ਼ੂਦ ਸਨ। ਸਟੇਜ਼ ਦੀ ਭੂਮਿਕਾ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟਸ ਦੇ ਫ਼ਾਇਨਾਂਸ ਸਕੱਤਰ ਸ: ਅਰਵਿੰਦਰ ਸਿੰਘ ਚਮਕ ਨੇ ਨਿਭਾਈ। ਇਸ ਮੌਕੇ ਮਿਊਂਜਿਕ ਵਿਭਾਗ ਦੀ ਪ੍ਰੋ: ਹਰਲੀਨ ਕੌਰ ਨੇ ਗੀਤ ਪੇਸ਼ ਕੀਤਾ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply