Sunday, April 19, 2026

ਪੱਟੀ ਪੁਲੀਸ ਵਲੋਂ ਚੋਰ ਗਿਰੋਹ ਚੋਰੀ ਦੇ ਸਮਾਨ ਸਮੇਤ ਕਾਬੂ

3 ਮਹੀਨਿਆਂ ਤੋਂ ਸਰਗਰਮ 8 ਮੈਂਬਰੀ ਗਿਰੋਹ ‘ਚੋਂ 6 ਮੈਂਬਰ ਗ੍ਰਿਫਤਾਰ

PPN2104201516

ਪੱਟੀ, 21 ਅਪ੍ਰੈਲ (ਅਵਤਾਰ ਸਿੰਘ ਢਿੱਲੋ,ਰਣਜੀਤ ਸਿੰਘ ਮਾਹਲਾ) – ਸਥਾਨਕ ਪੁਲੀਸ ਨੇ ਪਿਛਲੇ 3 ਮਹੀਨਿਆਂ ਤੋਂ ਸਰਗਰਮ ਚੋਰ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਐਸ.ਐਚ.ਓ ਪੱਟੀ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੱਟੀ ਪੁਲੀਸ ਵਲੋਂ ਡੀ.ਐਸ.ਪੀ ਪੱਟੀ ਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੱਧ ਛੇੜੀ ਮੁਹਿੰਮ ਤਹਿਤ ਜਿਥੇ ਨਸ਼ਾਂ ਵੇਚਣ ਅਤੇ ਕਰਨ ਵਾਲਿਆਂ ਵਿਰੱਧ ਸ਼ਿਕੰਜਾ ਕੱਸਿਆ ਹੈ ਉਸੇ ਤਰਾਂ ਪੱਟੀ ਸ਼ਹਿਰ ਦੇ ਲੋਕਾ ਲਈ ਸਿਰਦਰਦੀ ਬਣਿਆਂ ਇੱਕ ਚੋਰ ਗਿਰੋਹ ਕਾਬੂ ਕੀਤਾ ਹੈ।ਇਸ ਚੋਰ ਗਿਰੋਹ ਨੇ ਸ਼ਹਿਰ ਵਿੱਚ ਕੋਈ 30-32 ਚੋਰੀਆਂ ਕੀਤੀਆਂ ਹਨ।ਇਸ ਗਿਰੋਹ ਦੀ ਸੂਚਨਾ ਮਿਲਣ ‘ਤੇ ਏ.ਐਸ.ਆਈ ਗੁਰਸ਼ਰਨ ਸਿੰਘ, ਏ.ਐਸ.ਆਈ ਗੁਰਬਖਸ਼ ਸਿੰਘ, ਏ.ਐਸ.ਆਈ ਸਰਬਜੀਤ ਸਿੰਘ ਆਦਿ ‘ਤੇ ਅਧਾਰਿਤ ਵੱਖ-ਵੱਖ ਟੀਮਾਂ ਵਲੋਂ ਗਾਰਡਨ ਕਲੋਨੀ ਨਜ਼ਦੀਕ ਬਾਗ ਵਿਚੋਂ ਇਸ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰ ਕੇ ਇਨਾਂ ਪਾਸੋਂ ਤੇਜ਼ਧਾਰ ਹਥਿਆਰ ਤੇ 500 ਗ੍ਰਾਮ ਨਸ਼ੀਲਾ ਪਾਉਡਰ ਵੀ ਬਰਾਮਦ ਕੀਤਾ।ਇਸ ਸੰਬਧੀ ਥਾਣਾ ਪੱਟੀ ਵਿੱਚ ਵੱਖਰੇ ਮੁਕਦਮੇ ਨੰਬਰ 101, 102, ਅਤੇ 103 ਦਰਜ ਕਰਕੇ ਕਾਰਵਾਈ ਕੀਤੀ ਗਈ।

        ਇਸ ਚੋਰ ਗਿਰੋਹ ਉਤੇ ਪਹਿਲਾਂ ਦਰਜ ਐਫ.ਆਈ.ਆਰ ਨੰਬਰ 100 ਜ਼ੇਰੇ ਧਾਰਾ 399, 402, 148,149 ਆਈ.ਪੀ.ਸੀ, 25-54-59 ਆਰਮਜ਼ ਐਕਟ ਤਹਿਤ ਦੋਸ਼ੀਆਂ ਗੁਰਮੇਜ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਵਾਰਡ ਨੰਬਰ 9 ਪੱਟੀ, ਰਵੀ ਸਿੰਘ ਪਿਹੇਵਾ ਪੁੱਤਰ ਹੰਸ ਰਾਜ ਵਾਸੀ ਵਾਰਡ ਨੰਬਰ 10 ਪੱਟੀ, ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 11 ਪੱਟੀ, ਬਲਵੀਰ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਵਾਰਡ ਨੰਬਰ 11 ਪੱਟੀ, ਟੀਪੂ ਪੁੱਤਰ ਬਿੱਟੂ ਵਾਸੀ ਵਾਰਡ ਨੰਬਰ 5 ਪੱਟੀ ਸਾਹਿਲ ਕੁਮਾਰ ਕਮਲਾ ਪੁੱਤਰ ਧਰਮ ਪਾਲ ਵਾਸੀ ਵਾਰਡ ਨੰਬਰ 5 ਪੱਟੀ ਨੂੰ ਕਾਬੂ ਕਰਕੇ ਪੁਛਗਿਛ ਕੀਤੀ ਗਈ ਜਿਨਾਂ ਨੇ ਇਹ ਚੋਰੀਆਂ ਕਬੂਲੀਆਂ। ਇਨਾਂ ਪਾਸੋਂ ਐਲ.ਸੀ.ਡੀਆਂ, ਸਿਲੰਡਰ, ਇਨਵਰਟਰ, ਬੈਟਰੇ, ਪੱਖੇ, ਪਰਸ, ਕੋਟ, ਜਾਕਟਾਂ, ਸਟੋਪ, ਜੂਸ ਮਸ਼ੀਨ, ਵੈਲਡਿੰਗ ਸੈੱਟ, ਪੰਤਜਲੀ ਦਾ ਸਮਾਨ ਆਦਿ ਵੱਡੀ ਗਿਣਤੀ ਵਿੱਚ ਬਰਾਮਦ ਹੋਇਆ ਹੈ। ਇਨਾਂ ਦੇ ਫਰਾਰ ਦੋ ਸਾਥੀਆਂ ਨੂੰ ਵੀ ਜਲਦ ਕਾਬੂ ਕਰਕੇ ਹੋਰ ਬਰਾਮਦਗੀ ਕੀਤੀ ਜਾਵੇਗੀ।ਇਸ ਪੈ੍ਰਸ ਕਾਨਫਰੰਸ ਦੌਰਾਨ ਐਸ.ਆਈ ਦਿਲਰਾਜ ਸਿੰਘ, ਏ.ਐਸ.ਆਈ ਗੁਰਸ਼ਰਨ ਸਿੰਘ, ਏ.ਐਸ.ਆਈ ਪੰਨਾ ਲਾਲ, ਰੀਡਰ ਜਤਿੰਦਰ ਸਿੰਘ, ਕੁਲਬੀਰ ਸਿੰਘ, ਭੱਲਾ ਸਿੰਘ, ਰਸਾਲ ਸਿੰਘ ਆਦਿ ਮੁਲਾਜਮ ਵੀ ਹਾਜਿਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply